Hoshiarpur Loot Case: ਗੁਰਦੇਵ ਲਾਲ ਨੇ ਦੱਸਿਆ ਕਿ ਬੈਗ ਵਿੱਚ ਕਰੀਬ 2.5 ਲੱਖ ਰੁਪਏ ਦੀ ਨਕਦੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਮਾਡਲ ਟਾਊਨ ਨੂੰ ਸੂਚਿਤ ਕਰ ਦਿੱਤਾ ਹੈ।
Trending Photos
Hoshiarpur Loot Case/ਰਮਨ ਖੋਸਲਾ: ਹੁਸ਼ਿਆਰਪੁਰ ਦੇ ਸਿੰਗਾੜੀਵਾਲਾ ਚੌਕ ਸਥਿਤ ਕੇ.ਐਫ.ਸੀ ਦੀ ਪਾਰਕਿੰਗ ਵਿੱਚ ਦੋ ਲੁਟੇਰਿਆਂ ਨੇ ਕੰਪਨੀ ਦੇ ਮੁਲਾਜ਼ਮ ਤੋਂ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਨੇ ਉਨ੍ਹਾਂ ਨਾਲ ਸਖ਼ਤ ਮੁਕਾਬਲਾ ਕਰਕੇ ਬੈਗ ਨੂੰ ਲੁੱਟਣ ਤੋਂ ਬਚਾ ਲਿਆ। ਹਾਲਾਂਕਿ ਘਟਨਾ ਸਥਾਨ 'ਤੇ ਕਈ ਲੋਕਾਂ ਨੇ ਦੇਖਿਆ ਪਰ ਕਿਸੇ ਨੇ ਵੀ ਅੱਗੇ ਆ ਕੇ ਉਸ ਦੀ ਮਦਦ ਕਰਨ ਦੀ ਖੇਚਲ ਨਹੀਂ ਕੀਤੀ। ਇਹ ਸੱਚ ਸੀ ਕਿ ਬਾਅਦ ਵਿੱਚ ਹਰ ਕਿਸੇ ਨੇ ਮੁਲਾਜ਼ਮ ਦੀ ਹਿੰਮਤ ਦੀ ਤਾਰੀਫ਼ ਕੀਤੀ। ਇਹ ਸਾਰੀ ਘਟਨਾ ਇਮਾਰਤ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਜਾਣਕਾਰੀ ਦਿੰਦੇ ਹੋਏ ਗੁਰਦੇਵ ਲਾਲ ਪੁੱਤਰ ਜਗਨ ਨਾਥ ਵਾਸੀ ਚੜਿਆਲ ਨੇ ਦੱਸਿਆ ਕਿ ਉਹ ਰੇਡੀਐਂਟ ਕੰਪਨੀ 'ਚ ਕੈਸ਼ ਕੁਲੈਕਟਰ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਜਦੋਂ ਉਹ ਕਾਊਂਟਰ ਤੋਂ ਕੈਸ਼ ਇਕੱਠਾ ਕਰਕੇ ਬਾਹਰ ਨਿਕਲਣ ਲੱਗਾ ਤਾਂ ਪਾਰਕਿੰਗ 'ਚ ਪਹਿਲਾਂ ਤੋਂ ਹੀ ਖੜ੍ਹੇ ਦੋ ਲੁਟੇਰਿਆਂ ਨੇ ਲੁਟੇਰਿਆਂ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: Canada Youth dead: ਕੈਨੇਡਾ 'ਚ ਰਹਿੰਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਸ ਦੌਰਾਨ ਇਕ ਲੁਟੇਰੇ ਨੇ ਉਸ 'ਤੇ ਵੀ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ ਪਰ ਉਸ ਨੇ ਬੈਗ ਨਹੀਂ ਛੱਡਿਆ। ਇਸ ਦੌਰਾਨ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਲੁਟੇਰੇ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਗੁਰਦੇਵ ਲਾਲ ਨੇ ਦੱਸਿਆ ਕਿ ਬੈਗ ਵਿੱਚ ਕਰੀਬ 2.5 ਲੱਖ ਰੁਪਏ ਦੀ ਨਕਦੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਮਾਡਲ ਟਾਊਨ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Kotkapura News: ਪੁਲਿਸ ਨੇ ਸਪੀਕਰ ਸੰਧਵਾਂ ਦੀ ਆਵਾਜ਼ 'ਚ ਫੋਨ ਕਰਕੇ ਪੈਸੇ ਮੰਗਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ
ਜਾਣਕਾਰੀ ਦਿੰਦੇ ਹੋਏ ਗੁਰਦੇਵ ਲਾਲ ਪੁੱਤਰ ਜਗਨ ਨਾਥ ਵਾਸੀ ਚੜਿਆਲ ਨੇ ਦੱਸਿਆ ਕਿ ਉਹ ਰੇਡੀਐਂਟ ਕੰਪਨੀ 'ਚ ਕੈਸ਼ ਕੁਲੈਕਟਰ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਜਦੋਂ ਉਹ ਕਾਊਂਟਰ ਤੋਂ ਕੈਸ਼ ਇਕੱਠਾ ਕਰਕੇ ਬਾਹਰ ਨਿਕਲਣ ਲੱਗਾ ਤਾਂ ਪਾਰਕਿੰਗ 'ਚ ਪਹਿਲਾਂ ਤੋਂ ਹੀ ਖੜ੍ਹੇ ਦੋ ਲੁਟੇਰਿਆਂ ਨੇ ਲੁਟੇਰਿਆਂ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਲੁਟੇਰੇ ਨੇ ਉਸ 'ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ।