Khanauri Border: ਹਰਿਆਣਾ ਪ੍ਰਸ਼ਾਸਨ ਵੱਲੋਂ ਦਿੱਲੀ, ਜੰਮੂ-ਕੱਟੜਾ ਐਕਸਪ੍ਰੈਸ ਵੇਅ ਨੂੰ ਵੀ ਕੀਤਾ ਬੰਦ
Advertisement
Article Detail0/zeephh/zeephh2567441

Khanauri Border: ਹਰਿਆਣਾ ਪ੍ਰਸ਼ਾਸਨ ਵੱਲੋਂ ਦਿੱਲੀ, ਜੰਮੂ-ਕੱਟੜਾ ਐਕਸਪ੍ਰੈਸ ਵੇਅ ਨੂੰ ਵੀ ਕੀਤਾ ਬੰਦ

Khanauri Border: ਹਰਿਆਣਾ ਪ੍ਰਸ਼ਾਸਨ ਵੱਲੋਂ ਤਿੰਨ ਲੇਅਰ ਵਿੱਚ ਇਸ ਐਕਸਪ੍ਰੈਸ ਵੇਅ 'ਤੇ ਹਰਿਆਣਾ ਵਾਲੀ ਸਾਈਡ ਪਾਸਿਓਂ ਬੈਰੀਕੇਟਿੰਗ ਕੀਤੀ ਗਈ ਹੈ। ਅਤੇ ਕੁਝ ਕਿਲੋਮੀਟਰ ਅੱਗੇ ਆਰਮੀ ਦੇ ਕੁਝ ਜਵਾਨ ਤੈਨਾਤ ਵੀ ਕੀਤੇ ਗਏ ਹਨ।

Khanauri Border: ਹਰਿਆਣਾ ਪ੍ਰਸ਼ਾਸਨ ਵੱਲੋਂ ਦਿੱਲੀ, ਜੰਮੂ-ਕੱਟੜਾ ਐਕਸਪ੍ਰੈਸ ਵੇਅ ਨੂੰ ਵੀ ਕੀਤਾ ਬੰਦ

Khanauri Border: ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਹਾਮਣੇ ਆ ਰਹੀ ਹੈ। ਖਨੌਰੀ ਅਤੇ ਸ਼ੰਭੂ ਤੋਂ ਬਾਅਦ ਹੁਣ ਹਰਿਆਣੇ ਨੂੰ ਪੰਜਾਬ ਨਾਲ ਜੋੜਨ ਵਾਲੇ ਦਿੱਲੀ, ਜੰਮੂ ਕੱਟੜਾ ਐਕਸਪ੍ਰੈਸ ਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦਿੱਲੀ, ਜੰਮੂ ਕੱਟੜਾ ਐਕਸਪ੍ਰੈਸ ਨੂੰ ਖਨੌਰੀ ਬਾਰਡਰ ਦੇ ਨਜ਼ਦੀਕ ਤੋ ਮਿੱਟੀ ਪਾ ਕੇ ਅਤੇ ਪੱਥਰਾਂ ਦੀ ਦੀਵਾਰ ਅਤੇ ਬੈਰੀਕੇਟਾਂ ਨਾਲ ਬੰਦ ਕਰ ਦਿੱਤਾ ਗਿਆ ਹੈ। 

ਹਰਿਆਣਾ ਪ੍ਰਸ਼ਾਸਨ ਵੱਲੋਂ ਤਿੰਨ ਲੇਅਰ ਵਿੱਚ ਇਸ ਐਕਸਪ੍ਰੈਸ ਵੇਅ 'ਤੇ ਹਰਿਆਣਾ ਵਾਲੀ ਸਾਈਡ ਪਾਸਿਓਂ ਬੈਰੀਕੇਟਿੰਗ ਕੀਤੀ ਗਈ ਹੈ। ਅਤੇ ਕੁਝ ਕਿਲੋਮੀਟਰ ਅੱਗੇ ਆਰਮੀ ਦੇ ਕੁਝ ਜਵਾਨ ਤੈਨਾਤ ਵੀ ਕੀਤੇ ਗਏ ਹਨ। ਰਾਹਗੀਰਾਂ ਮੁਤਾਬਕ ਦੋ ਦਿਨ ਪਹਿਲਾਂ ਪੰਜਾਬ ਤੋਂ ਹਰਿਆਣਾ ਜਾਣ ਲਈ ਜੰਮੂ ਕੱਟੜਾ ਐਕਸਪਰੈਸ ਵੇਅ ਦਾ ਰਾਸਤਾ ਖੁੱਲ੍ਹਾ ਸੀ। ਜਿਸ ਨੂੰ ਹੁਣ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਹੈ।

ਉਧਰ ਕਿਸਾਨਾਂ ਨਾਲ ਜ਼ੀ ਮੀਡੀਆ ਵੱਲੋਂ ਇਸ ਬਾਬਤ ਜਦੋਂ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਹੀ ਖਦਸ਼ਾ ਸੀ, ਸਰਕਾਰ ਇਸ ਰਾਹ ਨੂੰ ਵੀ ਬੰਦ ਕਰ ਸਕਦੀ ਹੈ, ਪਰ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

Trending news