Gold Rate Increase: ਸੋਨੇ ਦੇ ਰੇਟ ਵਿੱਚ ਮੁੜ ਹੋਣ ਲੱਗਾ ਇਜ਼ਾਫਾ; ਪੜ੍ਹੋ ਅੱਜ ਦੀਆਂ ਕੀਮਤਾਂ
Advertisement
Article Detail0/zeephh/zeephh2477842

Gold Rate Increase: ਸੋਨੇ ਦੇ ਰੇਟ ਵਿੱਚ ਮੁੜ ਹੋਣ ਲੱਗਾ ਇਜ਼ਾਫਾ; ਪੜ੍ਹੋ ਅੱਜ ਦੀਆਂ ਕੀਮਤਾਂ

ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਸ਼ੁੱਕਰਵਾਰ ਨੂੰ ਪੰਜਾਬ 'ਚ 24 ਕੈਰੇਟ ਸੋਨੇ ਦੀ ਕੀਮਤ 79,400 ਰੁਪਏ ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 78,200 ਰੁਪਏ ਦਰਜ ਕੀਤੀ ਗਈ ਸੀ। ਯਾਨੀ ਸੋਨੇ ਦੀ ਕੀਮਤ 1200 ਰੁਪਏ ਵਧ ਗਈ ਹੈ। ਇਸ ਦੇ ਨਾਲ ਹੀ ਅੱਜ 22 ਕੈਰੇਟ ਸੋਨੇ ਦੀ ਕੀਮਤ 73,840 ਰ

Gold Rate Increase: ਸੋਨੇ ਦੇ ਰੇਟ ਵਿੱਚ ਮੁੜ ਹੋਣ ਲੱਗਾ ਇਜ਼ਾਫਾ; ਪੜ੍ਹੋ ਅੱਜ ਦੀਆਂ ਕੀਮਤਾਂ

Gold Rate Increase: ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਸ਼ੁੱਕਰਵਾਰ ਨੂੰ ਪੰਜਾਬ 'ਚ 24 ਕੈਰੇਟ ਸੋਨੇ ਦੀ ਕੀਮਤ 79,400 ਰੁਪਏ ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 78,200 ਰੁਪਏ ਦਰਜ ਕੀਤੀ ਗਈ ਸੀ।

ਯਾਨੀ ਸੋਨੇ ਦੀ ਕੀਮਤ 1200 ਰੁਪਏ ਵਧ ਗਈ ਹੈ। ਇਸ ਦੇ ਨਾਲ ਹੀ ਅੱਜ 22 ਕੈਰੇਟ ਸੋਨੇ ਦੀ ਕੀਮਤ 73,840 ਰੁਪਏ ਹੈ ਜਦੋਂ ਕਿ ਪਹਿਲਾਂ ਇਹ 72,730 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ ਅੱਜ 23ਕੇ ਚਾਂਦੀ ਦੀ ਕੀਮਤ 77,420 ਰੁਪਏ ਹੈ ਜਦੋਂ ਕਿ ਪਹਿਲਾਂ ਇਹ 76,250 ਰੁਪਏ ਦਰਜ ਕੀਤੀ ਗਈ ਸੀ।

ਇਸ ਵਾਧੇ ਦੇ ਬਾਵਜੂਦ ਕਮੋਡਿਟੀ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਕਮੋਡਿਟੀ ਮਾਰਕੀਟ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਲਈ ਬੁਲਿਸ਼ ਆਊਟਲੁੱਕ ਹੈ। ਮੌਜੂਦਾ ਗਤੀ ਦੇ ਮੱਦੇਨਜ਼ਰ ਹੋਰ ਸਕਾਰਾਤਮਕ ਇਜ਼ਾਫੇ ਦੀ ਉਮੀਦ ਹੈ। ਫਿਊਚਰਜ਼ ਮਾਰਕਿਟ 'ਚ ਸੋਨੇ ਲਈ ਉਪਰਲੇ ਟੀਚੇ ਤੈਅ ਕੀਤੇ ਗਏ ਹਨ, ਜਿਸ ਕਾਰਨ ਭਵਿੱਖ 'ਚ ਇਸ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਅੱਜ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀਆਂ ਕੀਮਤਾਂ 'ਚ ਵਾਧੇ ਨੇ ਨਿਵੇਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੌਜੂਦਾ ਬਾਜ਼ਾਰ ਦੀ ਸਥਿਤੀ ਅਤੇ ਆਰਥਿਕ ਵਿਕਾਸ ਦੇ ਮੱਦੇਨਜ਼ਰ, ਨਿਵੇਸ਼ਕਾਂ ਲਈ ਮਾਰਕੀਟ ਦੀ ਗਤੀਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਨਿਵੇਸ਼ ਰਣਨੀਤੀਆਂ ਨੂੰ ਅਨੁਕੂਲ ਕਰਨਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : Punjab Farmers Protest: ਅੱਜ SKM CM ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਕਰੇਗੀ ਘਿਰਾਓ, ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆ

Trending news