Abohar News: ਇਨਸਾਨੀਅਤ ਸ਼ਰਮਸਾਰ! ਸ਼ਮਸ਼ਾਨ ਘਾਟ ਦੇ ਨੇੜੇ ਡਿਸਪੋਜਲ 'ਚੋਂ ਇੱਕ ਭਰੂਣ ਬਰਾਮਦ
Advertisement
Article Detail0/zeephh/zeephh1835646

Abohar News: ਇਨਸਾਨੀਅਤ ਸ਼ਰਮਸਾਰ! ਸ਼ਮਸ਼ਾਨ ਘਾਟ ਦੇ ਨੇੜੇ ਡਿਸਪੋਜਲ 'ਚੋਂ ਇੱਕ ਭਰੂਣ ਬਰਾਮਦ

Abohar Latest News: ਉੱਥੇ ਹੀ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਭਾਲ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

 

 Abohar News: ਇਨਸਾਨੀਅਤ ਸ਼ਰਮਸਾਰ! ਸ਼ਮਸ਼ਾਨ ਘਾਟ ਦੇ ਨੇੜੇ ਡਿਸਪੋਜਲ 'ਚੋਂ ਇੱਕ ਭਰੂਣ ਬਰਾਮਦ

Abohar Latest News:  ਅਬੋਹਰ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਅਬੋਹਰ ਦੇ ਸ਼ਮਸ਼ਾਨਘਾਟ ਦੇ ਕੋਲ ਡਿਸਪੋਜ਼ਲ 'ਚ ਇੱਕ ਭਰੂਣ ਮਿਲਿਆ ਹੈ। ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ, ਜਿਸ ਰਾਹੀਂ ਭਰੂਣ ਨੂੰ ਆਪਣੇ ਨਾਲ ਅਬੋਹਰ ਲਿਜਾਇਆ ਗਿਆ। ਇੱਕ ਸਥਾਨਕ ਸਮਾਜ ਸੇਵੀ ਦੀ ਮਦਦ ਨਾਲ ਉਸਨੂੰ ਬਚਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ ਤੋਂ ਬਾਅਦ  ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ।

ਇਸ ਤੋਂ ਬਾਅਦ ਸਥਾਨਕ ਲੋਕ ਭਰੂਣ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਲਈ ਰੱਖੇ ਜਾਣ 'ਤੇ ਸਵਾਲ ਉਠਾ ਰਹੇ ਹਨ। ਉੱਥੇ ਹੀ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਭਾਲ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Ferozepur Flood News: ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਪਾਣੀ ਘਟਿਆ, ਹੁਣ ਤੱਕ 3,000 ਤੋਂ ਵੱਧ ਲੋਕਾਂ ਨੂੰ ਬਚਾਇਆ

ਸਵੇਰੇ 6 ਵਜੇ ਦੇ ਕਰੀਬ ਇੱਕ ਮੁਲਾਜ਼ਮ ਕਿਸੇ ਕੰਮ ਲਈ ਡਿਸਪੋਜ਼ਲ ਨੇੜੇ ਆਇਆ ਸੀ। ਜਿਸ ਨੇ ਦੇਖਿਆ ਕਿ ਇੱਕ ਭਰੂਣ ਫਿਲਟਰ ਜਾਲ ਵਿੱਚ ਪਿਆ ਮਿਲਿਆ ਸੀ। ਜਿਸ ਤੋਂ ਬਾਅਦ ਏ.ਐਸ.ਆਈ ਸੁਖਵਿੰਦਰ ਸਿੰਘ ਜਾਂਚ ਲਈ ਮੌਕੇ 'ਤੇ ਪਹੁੰਚੇ। ਸੇਵਾ ਨਰਾਇਣ ਸੇਵਾ ਸੰਮਤੀ ਦੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਵੀ ਮੌਕੇ ’ਤੇ ਪੁੱਜੇ।

ਕਮੇਟੀ ਮੈਂਬਰਾਂ ਨੇ ਦੱਸਿਆ ਕਿ ਨਵਜੰਮੇ ਬੱਚੇ ਦੀ ਲਾਸ਼ ਕਰੀਬ 1-2 ਦਿਨ ਪੁਰਾਣੀ ਹੈ ਅਤੇ ਕਿਸੇ ਔਰਤ ਨੇ ਆਪਣਾ ਗੁਨਾਹ ਛੁਪਾਉਣ ਲਈ ਇਸ ਨੂੰ ਸੀਵਰੇਜ ਦੇ ਮੈਨਹੋਲ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਬੱਚੇ ਦਾ ਜਨਮ ਕਿਸੇ ਨਿੱਜੀ ਹਸਪਤਾਲ ਵਿੱਚ ਹੋਇਆ ਸੀ। ਹੁਣ ਪੁਲਿਸ ਇਲਾਕੇ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਭਰੂਣ ਕਿਸ ਨੇ ਸੁੱਟਿਆ ਸੀ। ਇੱਕ ਸਥਾਨਕ ਸਮਾਜ ਸੇਵੀ ਦੀ ਮਦਦ ਨਾਲ ਉਸਨੂੰ ਬਚਾਇਆ ਗਿਆ ਹੈ।  ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਜਾਂਚ ਕਰ  ਰਹੀ ਹੈ ਅਤੇ ਜਲਦ ਹੀ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਸਕਦੀ ਹੈ। 

Trending news