Ferozpur News: ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲਰਾ ਨੇ ਦੱਸਿਆ ਕਿ ਸੂਬੇ ਦੀ ਮੌਜੂਦਾ ਸਰਕਾਰ ਨੇ ਪਿਛਲੇ ਸਾਲ ਝੋਨੇ ਦੀ ਬਜਾਈ ਤੋਂ ਪਹਿਲੇ ਵਾਅਦਾ ਕੀਤਾ ਸੀ ਕਿ ਇੱਕ ਇੱਕ ਦਾਣਾ ਚੁੱਕਿਆ ਜਾਏਗਾ ਪਰ ਅੱਜ ਵੀ ਸੈਲਰਾਂ ਦੇ ਵਿੱਚ 5 ਲੱਖ ਮੀਟਰਿਕ ਟਨ ਚੋਲ ਰੁਲ ਰਿਹਾ ਹੈ।
Trending Photos
Ferozpur News: ਫਿਰੋਜ਼ਪੁਰ ਦਿਹਾਤੀ ਦੇ ਕਸਬਾ ਤਲਵੰਡੀ ਭਾਈ ਵਿੱਚ ਸੂਬਾ ਪੱਧਰੀ ਆੜਤੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ ਭਰ ਤੋਂ ਆੜਤੀ ਭਾਈਚਾਰੇ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਿਰਕਤ ਕੀਤੀ। ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲਰਾ ਦੀ ਅਗਵਾਈ ਵਿੱਚ ਕਰਵਾਈ ਗਈ।
ਇਸ ਕਾਨਫਰੰਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਕਾਨਫਰੰਸ ਵਿੱਚ ਜਿੱਥੇ ਆੜਤੀ ਭਾਈਚਾਰੇ ਨੂੰ ਆਪਸੀ ਏਕਤਾ ਬਣਾਈ ਰੱਖਣ ਦੇ ਲਈ ਜਾਗਰੂਤ ਕੀਤਾ ਗਿਆ। ਉੱਥੇ ਐਸੋਸੀਏਸ਼ਨ ਦੀਆਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਮੰਗਾਂ ਵਾਸਤੇ ਚਰਚਾ ਕੀਤੀ ਗਈ।
ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲਰਾ ਨੇ ਦੱਸਿਆ ਕਿ ਸੂਬੇ ਦੀ ਮੌਜੂਦਾ ਸਰਕਾਰ ਨੇ ਪਿਛਲੇ ਸਾਲ ਝੋਨੇ ਦੀ ਬਜਾਈ ਤੋਂ ਪਹਿਲੇ ਵਾਅਦਾ ਕੀਤਾ ਸੀ ਕਿ ਇੱਕ ਇੱਕ ਦਾਣਾ ਚੁੱਕਿਆ ਜਾਏਗਾ ਪਰ ਅੱਜ ਵੀ ਸੈਲਰਾਂ ਦੇ ਵਿੱਚ 5 ਲੱਖ ਮੀਟਰਿਕ ਟਨ ਚੋਲ ਰੁਲ ਰਿਹਾ ਹੈ ਅਤੇ ਕਣਕ ਸਮੇਂ ਵੀ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ।
ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਕੇਂਦਰ ਨਾਲ ਗੱਲ ਕਰਕੇ ਲਿਫਟਿੰਗ ਦੇ ਪੂਰੇ ਪ੍ਰਬੰਧ ਨਹੀਂ ਕਰਦੀ ਅਤੇ ਲੰਬੇ ਸਮੇਂ ਤੋਂ ਸਾਡੀ ਚਲਦੀ ਮੰਗ 2.5% ਕਮਿਸ਼ਨ ਵਾਲੀ ਨਹੀਂ ਮੰਨਦੀ ਤਾਂ ਪੰਜਾਬ ਭਰ ਦੇ ਆਰਤੀ 1 ਅਕਤੂਬਰ ਤੋਂ ਹੜਤਾਲ ਤੇ ਚਲੇ ਜਾਣਗੇ। ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।