Ferozepur Flood News: ਇੱਕ ਔਰਤ ਦੇ ਪਤੀ ਨੇ ਕਿਹਾ ਕਿ ਉਹ ਸਵੇਰ ਦਾ ਇੰਤਜ਼ਾਰ ਕਰ ਰਹੇ ਹਨ ਕਿ ਪ੍ਰਸ਼ਾਸਨ ਇਸ ਵਿੱਚੋਂ ਨਿਕਲਣ ਲਈ ਸਾਡੀ ਮਦਦ ਕਰੇਗਾ ਪਰ ਕਿਸੇ ਨੇ ਨਹੀਂ ਸੁਣੀ, ਜਿਸ ਕਰਕੇ ਅਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਇੱਥੋਂ ਚਲੇ ਜਾਣ ਲਈ ਮਜਬੂਰ ਹਾਂ।
Trending Photos
Ferozepur Flood News: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਮੋਗਾ, ਰੂਪਨਗਰ, ਤਰਨਤਾਰਨ, ਨਵਾਂਸ਼ਹਿਰ ਅਤੇ ਕਪੂਰਥਲਾ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ। ਦਰਜਨਾਂ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਕੁਦਰਤ ਦੇ ਕਹਿਰ ਵਿੱਤ ਹਰ ਕੋਈ ਆਪਣੇ ਆਪ ਨੂੰ ਬਚਾਇਣ ਵਿੱਚ ਲੱਗਾ ਹੋਇਆ ਹੈ ਅਤੇ ਇਸ ਵਿਚਾਲੇ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪੁਲ ਦੇ ਨਾਲ ਬਣੀ ਕੰਧ ਵਿੱਚੋਂ ਬਜ਼ੁਰਗ ਔਰਤਾਂ ਅਤੇ ਗਰਭਵਤੀ ਔਰਤਾਂ ਬਾਹਰ ਆ ਰਹੀਆਂ ਹਨ ਕਿਉਂਕਿ ਪੁਲ ਦੇ ਵਹਿ ਜਾਣ ਤੋਂ ਬਾਅਦ ਹੋਰ ਕੋਈ ਰਸਤਾ ਨਹੀਂ ਸੀ।
ਉਹਨਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪੁਲ ਪਾਰ ਕੀਤਾ ਅਤੇ ਬਚ ਗਈਆਂ ਹਨ। ਹਰ ਕੋਈ ਸੋਸ਼ਲ ਮੀਡੀਆ ਉੱਤੇ ਇਹਨਾਂ ਦੀ ਬਹਾਦਰੀ ਦੀ ਤਾਰੀਫ਼ ਕਰ ਰਿਹਾ ਹੈ। ਇੱਕ ਔਰਤ ਦੇ ਪਤੀ ਨੇ ਕਿਹਾ ਕਿ ਉਹ ਸਵੇਰ ਦਾ ਇੰਤਜ਼ਾਰ ਕਰ ਰਹੇ ਹਨ ਕਿ ਪ੍ਰਸ਼ਾਸਨ ਇਸ ਵਿੱਚੋਂ ਨਿਕਲਣ ਲਈ ਸਾਡੀ ਮਦਦ ਕਰੇਗਾ ਪਰ ਕਿਸੇ ਨੇ ਨਹੀਂ ਸੁਣੀ, ਜਿਸ ਕਰਕੇ ਅਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਇੱਥੋਂ ਚਲੇ ਜਾਣ ਲਈ ਮਜਬੂਰ ਹਾਂ।
ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਸਵੇਰ ਦਾ ਇੰਤਜ਼ਾਰ ਕਰ ਰਹੇ ਸਨ ਪਰ ਜਦ ਪ੍ਰਸ਼ਾਸਨ ਵੱਲੋਂ ਕੋਈ ਨਿਕਲਣ ਵਿੱਚ ਮਦਦ ਨਾਲ ਮਿਲੀ ਤਾਂ ਉਹਨਾਂ ਨੇ ਕਿਸੇ ਨੇ ਨਹੀਂ ਸੁਣੀ, ਜਿਸ ਕਰਕੇ ਅਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਇੱਥੋਂ ਚਲੇ ਜਾਣ ਲਈ ਮਜਬੂਰ ਹਾਂ।
ਗੌਰਤਲਬ ਹੈ ਕਿ ਬੀਤੇ ਦਿਨੀ ਫਿਰੋਜ਼ਪੁਰ ਵਿੱਚ ਹਰੀਕੇ ਹੈੱਡ ਤੋਂ ਸਤਲੁਜ ਦਰਿਆ ਵਿੱਚ 261430 ਕਿਊਸਿਕ ਪਾਣੀ ਛੱਡਿਆ ਗਿਆ ਸੀ ਅਤੇ ਫਿਰੋਜ਼ਪੁਰ ਦੇ ਸਤਲੁਜ ਨਾਲ ਲੱਗਦੇ ਸਾਰੇ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ। ਇਹ ਜੁਲਾਈ ਮਹੀਨੇ ਵਿਚ ਆਏ ਹੜ੍ਹ ਨਾਲੋਂ 35 ਹਜ਼ਾਰ ਕਿਊਸਿਕ ਜ਼ਿਆਦਾ ਹੈ।
ਫਿਰੋਜ਼ਪੁਰ ਵਿੱਚ 50 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਗਏ ਹਨ। ਪਿੰਡ ਵਾਸੀਆਂ ਦੀ ਮਦਦ ਲਈ ਫੌਜ ਅਤੇ NDRF ਨੂੰ ਬੁਲਾਇਆ ਗਿਆ ਹੈ। ਪਿੰਡ ਵਾਸੀਆਂ ਨੂੰ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੀ ਅਪੀਲ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਸੈਨੀਵਾਲਾ ਹੈੱਡ ਦੇ ਗੇਟ ਖੋਲ੍ਹ ਦਿੱਤੇ ਹਨ।
ਇਹ ਹੀ ਪੜ੍ਹੋ: Ferozepur Flood News: ਹੁਣ ਫਿਰੋਜ਼ਪੁਰ ਵਿੱਚ ਵੀ ਹੜ੍ਹ ਦੀ ਮਾਰ, ਸਤਲੁਜ ਨਾਲ ਲੱਗਦੇ ਪਿੰਡ ਹੋਏ ਜਲਮਗਨ