Jalandhar Accident News: ਜਲੰਧਰ ਵਿੱਚ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਪਿਓ-ਪੁੱਤਰ ਦੀ ਮੌਤ; ਘਟਨਾ ਸੀਸੀਟੀਵੀ ਵਿੱਚ ਕੈਦ
Advertisement
Article Detail0/zeephh/zeephh2497571

Jalandhar Accident News: ਜਲੰਧਰ ਵਿੱਚ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਪਿਓ-ਪੁੱਤਰ ਦੀ ਮੌਤ; ਘਟਨਾ ਸੀਸੀਟੀਵੀ ਵਿੱਚ ਕੈਦ

ਜਲੰਧਰ ਦੇ ਪੌਸ਼ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਪਿਤਾ-ਪੁੱਤਰ ਦੀ ਮੌਤ ਹੋ ਗਈ ਹੈ ਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਬੀਤੇ ਦਿਨ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਅੱਖਾਂ ਦੇ ਹਸਪਤਾਲ ਦੇ ਨੇੜੇ ਤਿੰਨ ਗੱਡੀਆਂ ਦੀ ਟੱਕਰ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ ਹੈ। ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ

Jalandhar Accident News: ਜਲੰਧਰ ਵਿੱਚ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਪਿਓ-ਪੁੱਤਰ ਦੀ ਮੌਤ; ਘਟਨਾ ਸੀਸੀਟੀਵੀ ਵਿੱਚ ਕੈਦ

Jalandhar Accident News: ਜਲੰਧਰ ਦੇ ਪੌਸ਼ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਪਿਤਾ-ਪੁੱਤਰ ਦੀ ਮੌਤ ਹੋ ਗਈ ਹੈ ਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਬੀਤੇ ਦਿਨ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਅੱਖਾਂ ਦੇ ਹਸਪਤਾਲ ਦੇ ਨੇੜੇ ਤਿੰਨ ਗੱਡੀਆਂ ਦੀ ਟੱਕਰ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ ਹੈ। ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੱਡੀ ਕਾਫੀ ਤੇਜ਼ ਰਫਤਾਰ ਨਾਲ ਆਈ ਸੀ। ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ ਪੁੱਤਰ ਮਦਦ ਲਾਲ ਸ਼ਰਮਾ ਵਾਸੀ 74ਏ-ਧੋਬੀ ਮੁਹੱਲਾ, ਬੇਟਾ ਸਨਨ ਸ਼ਰਮਾ ਪੁੱਤਰ ਸੰਦੀਪ ਸ਼ਰਮਾ ਦੇ ਰੂਪ ਵਿੱਚ ਹੋਈ। ਦੱਸਿਆ ਜਾ ਰਿਹਾ ਹੈ ਕਿ ਕਲੱਬ ਤੋਂ ਪਾਰਟੀ ਕਰਕੇ ਨਿਕਲ ਕੇ ਪਰਿਵਾਰ ਬ੍ਰੇਜਾ ਕਾਰ  ( PB-08-EM-6066) ਬੈਠ ਰਿਹਾ ਸੀ ਕਿ ਅਚਾਨਕ ਦੂਰ ਤੋਂ ਤੇਜ਼ ਰਫਤਾਰ ਆ ਰਹੀ ਐਕਸਯੂਵੀ ਕਾਰ ਨੇ ਉਸ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ।
ਇਸ ਦੌਰਾਨ ਪਿਤਾ-ਪੁੱਤਰ ਦੀ ਮੌਕੇ ਉਥੇ ਹੀ ਮੌਤ ਹੋ ਗਈ ਹੈ। ਚਸ਼ਮਦੀਦਾਂ ਅਨੁਸਾਰ ਬ੍ਰੇਜਾ ਕਾਰ ਜਦ ਜੀਟੀਬੀ ਨਗਰ ਤੋਂ ਆ ਰਹੀ ਕਾਰ ਜਿਸ ਦੀ ਸਪੀਡ ਕਰੀਬ 150 ਤੋਂ ਉਪਰ ਦੱਸੀ ਜਾ ਰਹੀ ਹੈ, ਉਸ ਨੇ ਬਾਪ-ਬੇਟੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਪਿਤਾ ਦੂਰ ਜਾ ਕੇ ਡਿੱਗਿਆ ਜਦਕਿ ਬੇਟਾ ਬ੍ਰੇਜਾ ਕਾਰ ਦੇ ਥੱਲੇ ਫਸ ਗਿਆ। ਉਥੇ ਹੀ ਐਕਸਯੂਵੀ ਕਾਰ ਬ੍ਰੇਜਾ ਕਾਰਨ ਨੂੰ ਟੱਕਰ ਮਾਰ ਕੇ ਦੂਜੇ ਪਾਸੇ ਜਾ ਕੇ ਪਲਟ ਗਈ। ਘਟਨ ਵਿੱਚ ਬ੍ਰੇਜਾ ਕਾਰਨ ਦੇ ਪਰਖੱਚੇ ਉਡ ਗਏ ਹਨ। ਦੂਜੀ ਕਾਰ ਵੈਨਿਊ  ( PB-08-EH-3609) ਅਤੇ ਤੀਜੀ XUV( PB-08-EF-0900) ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹੀ ਐਕਸਯੂਵੀ ਦੀ ਕਾਰ ਪਲਟੀ ਤਾਂ ਗੱਡੀ ਵਿੱਚ ਬੈਠੇ ਨੌਜਵਾਨ ਪਿੱਛੇ ਆ ਰਹੀ ਥਾਰ ਵਿੱਚ ਬੈਠ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਹਿਟ ਐਂਡ ਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Trending news