Fatehgarh Sahib News: ਨਸ਼ੇ ਦੀ ਪੂਰਤੀ ਲਈ ਜਵਾਈ ਤੇ ਉਸਦੇ ਭਰਾ ਨੇ ਮਿਲ ਕੇ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Trending Photos
Fatehgarh Sahib News: ਮੰਡੀ ਗੋਬਿੰਦਗੜ੍ਹ ਵਿੱਚ ਇੱਕ ਜਵਾਈ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਔਰਤ ਦੀ ਮੌਤ ਨੂੰ ਕੁਦਰਤੀ ਮੌਤ ਦੱਸਦੇ ਹੋਏ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮ੍ਰਿਤਕਾ ਦੀ ਧੀ ਨੇ ਆਪਣੇ ਮਾਂ ਦੀ ਮੌਤ ਨੂੰ ਕਤਲ ਦੱਸਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਮਹਿਲਾ ਦੇ ਜਵਾਈ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਪਹਿਲੇ ਦੋਸ਼ੀ ਦੇ ਬਿਆਨ ਦਰਜ ਕਰ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਜੋ ਕਿ ਰਿਸ਼ਤੇ ਵਿੱਚ ਉਸਦਾ ਭਰਾ ਲੱਗਦਾ ਸੀ।
ਜਾਣਕਾਰੀ ਦਿੰਦੇ ਹੋਏ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਇੱਕ ਔਰਤ ਦੀ ਮੌਤ ਸਬੰਧੀ 23-10-24 ਨੂੰ ਮ੍ਰਿਤਕ ਦੀ ਪੁੱਤਰੀ ਲਕਸ਼ਮੀ ਸ਼ਰਮਾ ਨੇ ਬਿਆਨ ਦਰਜ ਕਰਵਾਏ ਸੀ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਮਾਂ ਬਿੱਟੂ ਦੇਵੀ ਦੀ ਮੌਤ ਕੁਦਰਤੀ ਨਹੀਂ ਸੀ ਬਲਕਿ ਇਹ ਕਤਲ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਲਕਸ਼ਮੀ ਸ਼ਰਮਾ ਦੇ ਘਰਵਾਲੇ (ਵਿਕਾਸ ਸ਼ਰਮਾ) ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਭਰਾ ਨਾਲ ਪੈਸੇ ਮੰਗਣ ਲਈ ਆਪਣੀ ਸੱਸ ਕੋਲ ਆਇਆ ਸੀ। ਜਦੋਂ ਵਿਕਾਸ ਸ਼ਰਮਾ ਦੀ ਸੱਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਚੰਨੀ ਨਾ ਗਲਾ ਘੁੱਟਕੇ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਮੁਤਾਬਿਕ ਦੋਵੇ ਨਸ਼ਾ ਕਰਨ ਦੇ ਆਦੀ ਸਨ ਅਤੇ ਮ੍ਰਿਤਕ ਮਹਿਲਾ ਤੋਂ ਪੈਸੇ ਲੈਣ ਲਈ ਘਰ ਪਹੁੰਚੇ ਸਨ। ਜਾਂਚ ਵਿੱਚ ਇਹ ਵੀ ਸਹਾਮਣੇ ਆਇਆ ਹੈ ਕਿ ਵਿਕਾਸ ਸ਼ਰਮਾ ਦਾ ਭਰਾ ਵਿਸ਼ਨੂੰ ਇੱਕ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਇਹ ਦੋਵੇਂ ਭਰਾ ਨਸ਼ੇ ਦੇ ਆਦੀ ਹਨ ਅਤੇ ਮ੍ਰਿਤਕ ਕੋਲੋਂ ਪੈਸੇ ਮੰਗਣ ਗਏ ਸਨ। ਇਸ ਦੌਰਾਨ ਉਨ੍ਹਾਂ 'ਚ ਤਕਰਾਰ ਹੋ ਗਈ, ਜਿਸ 'ਤੇ ਦੋਵਾਂ ਦੋਸ਼ੀਆਂ ਨੇ ਮ੍ਰਿਤਕ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।