Shambhu Border Protest: ਕਿਸਾਨ 6 ਦਸੰਬਰ ਨੂੰ ਦਿੱਲੀ ਕੂਚ ਲਈ ਅੜੇ ਹੋਏ ਹਨ। ਰਾਜਪੁਰਾ ਸ਼ੰਭੂ ਬਾਰਡਰ ਉਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕੀਤਾ।
Trending Photos
Shambhu Border Protest: ਕਿਸਾਨ 6 ਦਸੰਬਰ ਨੂੰ ਦਿੱਲੀ ਕੂਚ ਲਈ ਅੜੇ ਹੋਏ ਹਨ। ਰਾਜਪੁਰਾ ਸ਼ੰਭੂ ਬਾਰਡਰ ਉਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸਾਨ ਛੇ ਤਰੀਕ ਨੂੰ ਦਿੱਲੀ ਵੱਲ ਕੂਚ ਕਰਨਗੇ। ਦਿੱਲੀ ਕੂਚ ਦੌਰਾਨ ਜਿਹੜੇ ਜਥੇ ਨਾਲ ਜਾਣਗੇ ਉਨ੍ਹਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਕਿਸਾਨ ਖਾਲੀ ਹੱਥ ਹੀ ਦਿੱਲੀ ਵੱਲ ਕੂਚ ਕਰਨਗਗੇ। ਹਰਿਆਣਾ ਦੇ ਪੁਲਿਸ ਵਿਭਾਗ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਸੀ। ਵੱਡੀ ਗਿਣਤੀ ਵਿੱਚ ਜੱਥੇ ਤਿਆਰ ਹੋਣਗੇ ਅਤੇ ਉਹ ਦਿੱਲੀ ਨੂੰ ਆਪਣੀ ਹੱਕੀ ਮੰਗਾਂ ਲਈ ਇਹ ਜ਼ਰੂਰ ਚਾਲੇ ਪਾਉਣਗੇ।
ਸਰਵਨ ਸਿੰਘ ਪੰਧੇਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨ 13 ਫਰਵਰੀ ਤੋਂ ਲਗਾਤਾਰ ਇਥੇ ਧਰਨੇ ਦੇ ਉੱਪਰ ਬੈਠੇ ਹਨ ਪਰ ਹੁਣ ਛੇ ਤਰੀਕ ਦਾ ਫੈਸਲਾ ਕੀਤਾ ਹੈ ਕਿ ਦਿੱਲੀ ਨੂੰ ਪੈਦਲ ਜਾਵਾਂਗੇ ਅਤੇ ਸਰਕਾਰ ਰਸਤਾ ਰੋਕੇਗੀ ਤੇ ਉਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਹੈ। ਪੰਧੇਰ ਨੇ ਕਿਹਾ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਛੇ ਤਰੀਕ ਨੂੰ ਹਰਿਆਣਾ ਸਰਕਾਰ ਕਿਸਾਨਾਂ ਲਈ ਰਸਤਾ ਖੋਲ੍ਹੇਗੀ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਏਗੀ।
ਦੂਜੇ ਪਾਸੇ ਹਰਿਆਣਾ-ਪੰਜਾਬ ਸਰਹੱਦ 'ਤੇ ਸਥਿਤ ਸ਼ੰਭੂ ਸਰਹੱਦ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਰਿਆਣਾ ਦੀ ਅੰਬਾਲਾ ਪੁਲਿਸ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ 'ਚ ਕਿਸਾਨ ਹੜਤਾਲ 'ਤੇ ਬੈਠੇ ਹਨ, ਜੋ 6 ਦਸੰਬਰ ਨੂੰ ਦਿੱਲੀ ਵੱਲ ਪੈਦਲ ਮਾਰਚ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ : CM Bhagwant Mann: ਸੀਐਮ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ; ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ
ਇਸ ਤੋਂ ਦੋ ਦਿਨ ਪਹਿਲਾਂ ਅੰਬਾਲਾ ਪੁਲਿਸ ਨੇ ਸ਼ੰਭੂ ਬਾਰਡਰ 'ਤੇ ਧਾਰਾ 144 ਲਗਾ ਦਿੱਤੀ ਹੈ। ਅੰਬਾਲਾ ਪੁਲਿਸ ਪ੍ਰਸ਼ਾਸਨ ਨੇ ਸ਼ੰਭੂ ਬਾਰਡਰ 'ਤੇ ਧਾਰਾ 144 ਲਾਗੂ ਕਰਨ ਸਬੰਧੀ ਨੋਟਿਸ ਵੀ ਚਿਪਕਾਇਆ ਹੈ। ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਸ਼ਹੀਦ ਭਗਤ ਸਿੰਘ ਕਿਸਾਨ ਮੋਰਚਾ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਸਾਹਿਬ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਨੇ ਸਰਕਾਰਾਂ ਉਪਰ ਗੰਭੀਰ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ : Ravneet Bittu News: ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ, ਨਰਾਇਣ ਸਿੰਘ ਮੈਨੂੰ ਵੀ ਮਾਰਨਾ ਚਾਹੁੰਦਾ ਸੀ