Farmers protest: ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਨੂੰ ਇੱਕ ਸਾਲ ਪੂਰਾ ਹੋ ਗਿਆ ਪਰ ਅਜੇ ਵੀ ਮੰਗਾਂ ਅਧੂਰੀਆਂ ਹਨ। ਇਸ ਮੌਕੇ ਕਿਸਾਨਾਂ ਵਲੋਂ 19 ਨਵੰਬਰ ਵਾਲੇ ਦਿਨ ਨੂੰ 'ਫਤਿਹ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
Trending Photos
Farmers protest: ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਪੰਜਾਬ ਦੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਅੱਤ ਦੀ ਪੈ ਰਹੀ ਸਰਦੀ ਵਿਚ ਸੜਕਾਂ 'ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਹਹੇ ਹਨ।
ਇਸ ਵਿਚਕਾਰ ਬੀਕੇਯੂ (BKU) ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਅੱਜ ਵੱਡਾ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਦੁਪਿਹਰ 12 ਵਜੇ ਤੋਂ ਮਰਨ ਵਰਤ 'ਤੇ ਬੈਠਣਗੇ। ਮਿਲੀ ਜਾਣਕਾਰੀ ਦੇ ਮੁਤਾਬਿਕ ਡੱਲੇਵਾਲ ਫਰੀਦਕੋਟ ਵਿਖੇ ਨੈਸ਼ਨਲ ਹਾਈਵੇ 'ਤੇ ਲਗਾਏ ਗਏ ਧਰਨਾ ਸਥਾਨ ਤੋਂ ਹੀ ਆਪਣਾ ਮਰਨ ਵਰਤ ਸ਼ੁਰੂ ਕਰਨਗੇ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਧਰਨਾ ਦੇਣ ਵਾਲੇ ਕਿਸਾਨਾਂ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਗੱਲ-ਗੱਲ ’ਤੇ ਧਰਨਾ ਲਾਉਣਾ ਰਿਵਾਜ ਹੀ ਬਣ ਗਿਆ ਹੈ ਪਰ ਇਸ ਧਰਨੇ ਨਾਲ ਆਮ ਵਿਅਕਤੀ ਖਾਸਾ ਪਰੇਸ਼ਾਨ ਹੁੰਦਾ ਹੈ। ਲੋਕਾਂ ਰੋਜਾਨਾ ਬੇਹੱਦ ਖੱਜਲ ਖੁਆਰ ਹੁੰਦੇ ਹਨ।
ਕਿਸਾਨਾਂ ਦੀਆਂ ਇਹ ਹਨ ਅਹਿਮ ਮੰਗਾਂ---
ਸਾਰੀਆਂ ਫਸਲਾਂ ਲਈ ਕਨੂੰਨੀ ਤੌਰ 'ਤੇ MSP @C2+50% ਹੋਣ ਅਤੇ ਇੱਕ ਵਿਆਪਕ ਕਰਜ਼ਾ ਮੁਆਫ਼ੀ ਸਕੀਮ ਰਾਹੀਂ ਕਰਜ਼ੇ ਤੋਂ ਆਜ਼ਾਦੀ ਹੋਵੇ। ਬਿਜਲੀ ਸੋਧ ਬਿੱਲ 2022 ਦੀ ਵਾਪਸੀ ਹੋਵੇ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਖ਼ਿਲਾਫ਼ ਬਰਖ਼ਾਸਤਗੀ ਅਤੇ ਕਾਨੂੰਨੀ ਕਾਰਵਾਈ। ਦੱਸ ਦਈਏ ਕਿ ਟੈਨੀ ਦੇ ਬੇਟੇ ਆਸ਼ੀਸ਼ ਲਖੀਮਪੁਰ ਖੇੜੀ ਦੇ ਕਿਸਾਨਾਂ ਅਤੇ ਪੱਤਰਕਾਰ ਦੇ ਕਤਲੇਆਮ ਦੇ ਦੋਸ਼ੀ ਹਨ।
ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਣ ਲਈ ਪ੍ਰਭਾਵੀ ਫ਼ਸਲ ਬੀਮਾ ਯੋਜਨਾ ਮਿਲੇ। ਸਾਰੇ ਕਿਸਾਨਾਂ ਅਤੇ ਖੇਤੀਬਾੜੀ ਕਾਮਿਆਂ ਨੂੰ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਦਿੱਤੀ ਜਾਵੇ। ਕਿਸਾਨ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਵਿਰੁੱਧ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਅਦਾਇਗੀ, ਕਿਸਾਨਾਂ ਦੀਆਂ ਅਹਿਮ ਮੰਗਾਂ ਹਨ ਜਿਸ ਲਈ ਕਿਸਾਨ ਧਰਨੇ 'ਤੇ ਬੈਠੇ ਹੋਏ ਹਨ। ਦੱਸ ਦਈਏ ਕਿ 26 ਨਵੰਬਰ 2020 ਨੂੰ Sanyukt Kisan Morcha ਨੇ "ਦਿੱਲੀ ਚਲੋ" ਦੀ ਸ਼ੁਰੂਆਤ ਕੀਤੀ ਸੀ। ਕਿਹਾ ਜਾਂਦਾ ਹੈ ਕਿ ਕਿਸਾਨ ਅੰਦੋਲਨ ਵਿਸ਼ਵ ਦਾ ਸਭ ਤੋਂ ਲੰਬਾ ਅਤੇ ਸਭ ਤੋਂ ਵੱਡਾ ਅੰਦੋਲਨ ਸੀ।