Rakhi Sawant News: ਸ਼ੁਭਕਰਨ ਸਿੰਘ ਨੂੰ ਯਾਦ ਕਰ ਫੁੱਟ ਫੁੱਟ ਰੋਈ ਰਾਖੀ ਸਾਵੰਤ,ਕਿਹਾ- 'ਜੰਗ ਜਿੱਤਣ ਲਈ ਏਕਤਾ ਜ਼ਰੂੂਰੀ'
Advertisement
Article Detail0/zeephh/zeephh2138663

Rakhi Sawant News: ਸ਼ੁਭਕਰਨ ਸਿੰਘ ਨੂੰ ਯਾਦ ਕਰ ਫੁੱਟ ਫੁੱਟ ਰੋਈ ਰਾਖੀ ਸਾਵੰਤ,ਕਿਹਾ- 'ਜੰਗ ਜਿੱਤਣ ਲਈ ਏਕਤਾ ਜ਼ਰੂੂਰੀ'

Rakhi Sawant News: ਸ਼ੁਭਕਰਨ ਸਿੰਘ ਨੂੰ ਯਾਦ ਕਰ ਰਾਖੀ ਸਾਵੰਤ ਭਾਵੁਕ ਹੋ ਗਈ। ਰਾਖੀ ਸਾਵੰਤ ਨੇ ਕਿਸਾਨਾਂ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼

 

Rakhi Sawant News: ਸ਼ੁਭਕਰਨ ਸਿੰਘ ਨੂੰ ਯਾਦ ਕਰ ਫੁੱਟ ਫੁੱਟ ਰੋਈ ਰਾਖੀ ਸਾਵੰਤ,ਕਿਹਾ- 'ਜੰਗ ਜਿੱਤਣ ਲਈ ਏਕਤਾ ਜ਼ਰੂੂਰੀ'

Rakhi Sawant News: ਬਾਲੀਵੁੱਡ ਅਦਾਕਾਰਾ ਅਤੇ ਮਾਡਲ ਰਾਖੀ ਸਾਵੰਤ ਅਕਸਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।  ਮਸ਼ਹੂਰ ਅਭਿਨੇਤਰੀ ਰਾਖੀ ਸਾਵੰਤ ਨੇ ਸ਼ਹੀਦ ਸ਼ੁਭਕਰਨ ਲਈ ਪ੍ਰਾਰਥਨਾ ਕੀਤੀ ਅਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ।  

ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੇ ਇਸ ਵੀਡੀਓ ਵਿੱਚ ਕਿਹਾ ਕਿ ਮੈਂ ਉਸਦੇ ਲਈ ਪ੍ਰਾਰਥਨਾ ਕਰਦੀ ਹਾਂ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਸਭ ਲੋਕ ਏਕਤਾ ਦਿਖਾਉਣ। ਦਰਅਸਲ 21 ਫਰਵਰੀ ਨੂੰ ਖਨੌਰੀ ਬਾਰਡਰ ’ਤੇ ਸਿਰ ’ਚ ਗੋਲੀ ਲੱਗਣ ਕਾਰਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹੀਦ ਹੋ ਗਿਆ ਸੀ। ਸ਼ੁਭਕਰਨ ਸਿੰਘ ਨੂੰ ਯਾਦ ਕਰ ਰਾਖੀ ਸਾਵੰਤ ਭਾਵੁਕ ਹੋਈ ਹੈ ਅਤੇ ਫੁੱਟ ਫੁੱਟ ਕੇ ਰੋਈ ਹੈ।

ਦੇਖੋ ਇੱਥੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਦਾ ਵੀਡੀਓ ​ Rakhi Sawant Video 

ਰਾਖੀ ਸਾਵੰਤ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਮੰਗਾਂ ਪੂਰੀਆ ਕੀਤੀਆਂ ਜਾਣ। ਕਿਸਾਨ ਦੇਸ਼ ਦਾ ਅੰਨਦਾਤਾ ਹੈ। ਰਾਖੀ ਨੇ ਕਿਹਾ ਕਿ ਸਰਕਾਰ ਕੋਲ ਬਹੁਤ ਪੈਸਾ ਹੈ। ਇਸ ਤੋਂ ਬਾਅਦ ਕਿਹਾ ਕਿ ਜੰਗ ਜਿੱਤਣ ਲਈ ਏਕਤਾ ਦਿਖਾਉਣੀ ਬਹੁਤ ਜ਼ਰੂੂਰੀ ਹੈ। ਕਿਸਾਨ ਦੇਸ਼ ਲਈ ਆਪਣੀ ਜਾਣ ਦੇ ਦਿੰਦਾ ਹੈ। ਇਸ ਤੋਂ ਬਾਅਦ ਕਿਹਾ ਕਿ ਕਿਸਾਨ ਕੀ ਹੀ ਮੰਗ ਰਹੇ ਹਨ, ਸਰਕਾਰ ਕਿੱਥੇ- ਕਿੱਥੇ ਪੈਸੇ ਖਰਚ ਕਰ ਰਹੀ ਹੈ। ਰਾਖੀ ਸਾਵੰਤ ਵਾਰ ਵਾਰ ਰੋ ਰੋ ਕੇ ਕਹਿ ਰਹੀ ਹੈ ਕਿ ਬੱਸ ਬੱਸ ਕਰੋ...ਕਿਸਾਨਾਂ ਦਾ ਮੰਗ ਪੂੂਰੀ ਕਰੋ।

ਇਹ ਵੀ ਪੜ੍ਹੋ:  Sarkari Naukri 2024: ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖ਼ਬਰ! ਹੁਣ 10 ਮਾਰਚ ਤੱਕ ਇਸ ਵਿਭਾਗ 'ਚ ਕਰ ਸਕਦੇ ਅਪਲਾਈ

ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਅੱਜ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ- ਵੱਧ ਸ਼ਾਮਿਲ ਹੋਣ।

​ਇਹ ਵੀ ਪੜ੍ਹੋ: Kisan Andolan Update: ਦਿੱਲੀ ਕੂਚ ’ਤੇ ਫੈਸਲਾ ਅੱਜ! ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਲਿਆ ਜਾਵੇਗਾ ਫੈਸਲਾ

 

 

Trending news