Derabassi Accident: ਕਾਰ ਤੇ ਮੋਟਰ ਸਾਈਕਲ ਦੀ ਟੱਕਰ ਹੋਈ ਹੈ। ਤੇਜ਼ ਰਫਤਾਰ ਨੇ ਇੱਕ ਹੋਰ ਨੌਜਵਾਨ ਦੀ ਜਾਨ ਚਲੀ ਗਈ ਹੈ।
Trending Photos
Derabassi Accident: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ ਹੈ। ਡੇਰਾਬੱਸੀ ਵਿੱਚ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਕਾਰ ਅਤੇ ਮੋਟਰ ਸਾਈਕਲ ਦਰਮਿਆਨ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਟੱਕਰ ਇੰਨੀ ਭਿਆਨਕ ਸੀ ਮੌਕੇ ਉੱਤੇ ਹੀ ਨੌਜਵਾਨ ਦੀ ਮੌਤ ਹੋ ਗਈ ਅਤੇ ਮੋਟਰ ਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਨਵਜੋਤ ਉਮਰ ਤਕਰੀਬਨ 27 ਸਾਲ ਵਾਸੀ ਧੀਰੇ ਮਾਜਰਾ (ਜੜੋਤ) ਡੇਰਾ ਬਸੀ ਮੋਹਾਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਨਕਟਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਸਵੇਰੇ ਸਾਢੇ ਪੰਜ ਵਜੇ ਤਕਰੀਬਨ ਜਦ ਉਹ ਡਿਊਟੀ ਤੇ ਆ ਰਿਹਾ ਸੀ ਅਚਾਨਕ ਤੇਜ਼ ਰਫਤਾਰ ਸੈਂਟਰੋ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਡੇਰਾ ਬੱਸੀ ਪੁਲਿਸ ਵੱਲੋਂ ਹਾਦਸੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਬਾਇਕ ਪੂਰੀ ਤਰ੍ਹਾਂ ਨੁਕਾਸੀ ਗਈ ਹੈ।
ਇਹ ਵੀ ਪੜ੍ਹੋ: Punjab Bus accident: ਨਹਿਰ ਵਿੱਚ ਡਿੱਗੀ ਬੱਸ, ਦੋ ਔਰਤਾਂ ਤੇ ਦੋ ਬੱਚੀਆਂ ਦੀ ਮੌਤ
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਰੋਡ ਉੱਤੇ ਸੜਕ ਹਾਦਸੇ ਹੋ ਚੁੱਕੇ ਹਨ। ਡੇਰਾਬੱਸੀ ਹਾਈਵੇ 'ਤੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋਣ ਦੀ ਖਬਰ ਆਈ ਸੀ। ਪਤਨੀ ਅਤੇ ਬੇਟੀ ਨਾਲ ਮੋਟਰਸਾਈਕਲ 'ਤੇ ਜਾ ਰਹੇ ਸਖ਼ਸ਼ ਨੂੰ ਕੰਟੇਨਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇੰਡਸ ਹਸਪਤਾਲ 'ਚ ਕੰਮ ਕਰਦੇ ਸੰਜੇ ਨਾਂ ਦੇ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਧੀ ਦੀ ਪੀਜੀਆਈ ਵਿੱਚ ਮੌਤ ਹੋ ਗਈ ਜਦਕਿ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲਾਲੜੂ ਦਾ ਰਹਿਣ ਵਾਲਾ 48 ਸਾਲਾ ਸੰਜੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਨਾਭਾ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ। ਡੇਰਾਬੱਸੀ ਵਿੱਚ ਫਲਾਈਓਵਰ ਨੇੜੇ ਇੱਕ ਕੰਟੇਨਰ ਨਾਲ ਟੱਕਰ ਹੋ ਗਈ।