ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਐਂਡੇਵਰ ਕਾਰ ’ਚ ਟੀਨੂੰ ਫ਼ਰਾਰ ਹੋਇਆ, ਉਹ ਕਾਰ ਉਸਨੇ ਆਪਣੀ ਪ੍ਰੇਮਿਕਾ ਨੂੰ ਗਿਫ਼ਟ ਵਜੋਂ ਦਿੱਤੀ ਸੀ।
Trending Photos
ਚੰਡੀਗੜ੍ਹ: ਪੁਲਿਸ ਹਿਰਾਸਤ ’ਚੋ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਮਾਮਲੇ ’ਚ ਆਏ ਦਿਨ ਵੱਡੇ ਖ਼ੁਲਾਸੇ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਐਂਡੇਵਰ ਕਾਰ ’ਚ ਟੀਨੂੰ ਫ਼ਰਾਰ ਹੋਇਆ, ਉਹ ਕਾਰ ਉਸਨੇ ਆਪਣੀ ਪ੍ਰੇਮਿਕਾ ਨੂੰ ਗਿਫ਼ਟ ਵਜੋਂ ਦਿੱਤੀ ਸੀ।
ਟੀਨੂੰ ਨੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਵਾਉਣ ਦਾ ਕੀਤਾ ਸੀ ਵਾਅਦਾ
ਨੌਕਰੀ ਤੋਂ ਬਰਖ਼ਾਸਤ ਹੋਇਆ ਸੀਆਈਏ ਇੰਚਾਰਜ ਪ੍ਰਿਤਪਾਲ ਡੀਐੱਸਪੀ ਬਣਨ ਦੇ ਸੁਪਨੇ ਵੇਖ ਰਿਹਾ ਸੀ। ਕਿਉਂਕਿ ਉਸਨੂੰ ਟੀਨੂੰ ਨੇ ਵਾਅਦਾ ਕੀਤਾ ਸੀ ਕਿ ਉਹ ਉਸਨੂੰ AK - 47 ਅਤੇ ਹੈਂਡ ਗ੍ਰੇਨੇਡ ਦੀ ਵੱਡੀ ਖੇਪ ਬਰਾਮਦ ਕਰਵਾ ਦੇਵੇਗਾ।
ਜਿਸ ਤੋਂ ਬਾਅਦ ਪ੍ਰਿਤਪਾਲ ਨੇ ਆਪਣੇ ਇੱਕ ਚਹੇਤੇ ਅਧਿਕਾਰੀ ਨੂੰ ਵੀ ਭਰੋਸੇ ’ਚ ਲਿਆ ਸੀ। ਉਸ ਸੀਨੀਅਰ ਅਧਿਕਾਰੀ ਦੀ ਸਹਿਮਤੀ ਤੋਂ ਬਾਅਦ ਪ੍ਰਿਤਪਾਲ ਸਿੰਘ ਥਾਣਾ ਸਰਦੂਲਗੜ੍ਹ ਨਾਲ ਸਬੰਧਤ ਇੱਕ ਅਪਰਾਧਿਕ ਮਾਮਲੇ ’ਚ ਗੈਂਗਸਟਰ ਟੀਨੂੰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਇਆ ਸੀ। ਸੀਆਈਏ ਇੰਚਾਰਜ ਪ੍ਰਿਤਪਾਲ ਰਾਤੋ ਰਾਤ ਡੀਐੱਸਪੀ ਬਣਨ ਦੇ ਸੁਪਨੇ ਵੇਖ ਰਿਹਾ ਸੀ ਤੇ ਉੱਧਰ ਟੀਨੂੰ ਹਿਰਾਸਤ ’ਚੋਂ ਫ਼ਰਾਰ ਹੋਣ ਦੇ।
ਪ੍ਰੇਮਿਕਾ ਨੇ ਨਾਲ ਐਂਡੇਵਰ ਗੱਡੀ ’ਚ ਹੋਇਆ ਫ਼ਰਾਰ
ਰਿਮਾਂਡ ਦੇ ਪਹਿਲੇ ਦਿਨ ਹੀ ਪ੍ਰਿਤਪਾਲ ਨੂੰ ਟੀਨੂੰ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮਜ਼ਬੂਰ ਕਰ ਦਿੱਤਾ। ਤੀਸਰੇ ਦਿਨ ਜਦੋਂ ਪ੍ਰਿਤਪਾਲ ਟੀਨੂੰ ਨੂੰ ਆਪਣੀ ਬਰੇਜ਼ਾ ਕਾਰ ’ਚ ਲਿਜਾ ਰਿਹਾ ਸੀ ਤਾਂ ਰਾਹ ’ਚ ਕਾਲੇ ਰੰਗ ਦੀ ਐਂਡੇਵਰ ਗੱਡੀ ’ਚ ਆਈ ਦੀਪਕ ਦੀ ਪ੍ਰੇਮਿਕਾ ਨੇ ਸਾਥੀਆਂ ਸਣੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਉਹ ਟੀਨੂੰ ਆਪਣੀ ਪ੍ਰੇਮਿਕਾ ਸਣੇ ਹਿਰਾਸਤ ’ਚੋਂ ਫ਼ਰਾਰ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਟੀਨੂੰ ਦੋ ਦਿਨਾਂ ਤੋਂ ਮਾਨਸਾ ’ਚ ਐਂਡੇਵਰ ਗੱਡੀ ’ਚ ਘੁੰਮ ਰਿਹਾ ਸੀ, ਇਸ ਦੌਰਾਨ ਉਸਦੇ ਸੰਪਰਕ ’ਚ ਕਈ ਲੋਕ ਆਏ।