Samrala News: ਸਮਰਾਲਾ ਵਿੱਚ ਵਿਆਹ ਵਿੱਚ ਹੋਏ ਵੀਡੀਓ ਵਾਇਰਲ ਤੋਂ ਬਾਅਦ ਭਖੇ ਮਾਮਲੇ ਵਿੱਚ ਆਰਕੈਸਟਰਾ ਗਰੁੱਪ ਦੀ ਕਲਾਕਾਰ ਸਿਮਰ ਸੰਧੂ ਉਤੇ ਗਲਾਸ ਸੁੱਟਣ ਵਾਲੇ ਮੁਲਜ਼ਮ ਰਵਿੰਦਰ ਸਿੰਘ ਦੋਵਾਂ ਧਿਰਾਂ ਦੀ ਮੀਟਿੰਗ ਸਮਰਾਲਾ ਵਿੱਚ ਹੋਈ।
Trending Photos
Samrala News: ਸਮਰਾਲਾ ਵਿੱਚ ਵਿਆਹ ਵਿੱਚ ਹੋਏ ਵੀਡੀਓ ਵਾਇਰਲ ਤੋਂ ਬਾਅਦ ਭਖੇ ਮਾਮਲੇ ਵਿੱਚ ਆਰਕੈਸਟਰਾ ਗਰੁੱਪ ਦੀ ਕਲਾਕਾਰ ਸਿਮਰ ਸੰਧੂ ਉਤੇ ਗਲਾਸ ਸੁੱਟਣ ਵਾਲੇ ਮੁਲਜ਼ਮ ਰਵਿੰਦਰ ਸਿੰਘ ਦੋਵਾਂ ਧਿਰਾਂ ਦੀ ਮੀਟਿੰਗ ਸਮਰਾਲਾ ਵਿੱਚ ਹੋਈ। ਹਾਲਾਂਕਿ ਇਹ ਮੀਟਿੰਗ ਬੇਸਿੱਟਾ ਰਹੀ। ਸਿਮਰ ਸੰਧੂ ਨੇ ਕਿਹਾ ਕਿ ਇਹ ਗਲਾਸ ਸੁੱਟਣ ਵਾਲਾ ਨੌਜਵਾਨ ਕੈਮਰੇ ਸਾਹਮਣੇ ਆਉਣ ਤਿਆਰ ਨਹੀਂ ਹੈ।
ਸਿਮਰ ਸੰਧੂ ਅੱਜ ਯਾਨਿ 9 ਅਪ੍ਰੈਲ ਨੂੰ ਸਮਰਾਲਾ ਥਾਣੇ ਪਹੁੰਚੀ ਸੀ, ਜਿੱਥੇ ਗਲਾਸ ਮਾਰਨ ਵਾਲੇ ਮੁਲਜ਼ਮ ਰਵਿੰਦਰ ਸਿੰਘ ਤੇ ਸੰਧੂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ 'ਤੇ ਡਾਂਸਰ ਕਾਫੀ ਭੜਕੀ ਨਜ਼ਰ ਆਈ। ਉਸ ਨੇ ਮੀਡੀਆ ਸਾਹਮਣੇ ਆਪਣੇ ਬਿਆਨ ਵਿੱਚ ਕਿਹਾ, 'ਉਸ 'ਤੇ ਗਲਾਸ ਸੁੱਟਣ ਵਾਲਾ ਮੁਲਜ਼ਮ ਮੀਡੀਆ ਸਾਹਮਣੇ ਆ ਕੇ ਉਸ ਕੋਲੋਂ ਮੁਆਫੀ ਮੰਗਣ ਲਈ ਤਿਆਰ ਨਹੀਂ ਹੈ। ਜਦੋਂ ਤੱਕ ਉਹ ਸਮਾਜ ਦੇ ਸਾਹਮਣੇ ਆ ਕੇ ਮੁਆਫੀ ਨਹੀਂ ਮੰਗੇਗਾ, ਉਹ ਉਸ ਨੂੰ ਮੁਆਫ ਨਹੀਂ ਕਰੇਗੀ।' ਉਸ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਮੇਰੇ 'ਤੇ ਸਭ ਦੇ ਸਾਹਮਣੇ ਗਲਾਸ ਸੁੱਟਿਆ। ਉਸ ਨੇ ਕਿਹਾ ਕਿ ਕਿਸੇ ਤੋਂ ਮੁਆਫੀ ਮੰਗਣ ਨਾਲ ਉਹ ਛੋਟਾ ਨਹੀਂ ਹੋ ਜਾਵੇਗਾ।
ਇਸ ਦੌਰਾਨ ਉਸ ਨੇ ਦੱਸਿਆ ਕਿ ਇਸ ਮਸਲੇ ਵਿੱਚ ਇੱਕ ਗਲਤ ਨੌਜਵਾਨ ਦਾ ਨਾਮ ਗਿਆ ਸੀ। ਜਿਸ ਲਈ ਉਹ ਐਫੀਡੇਵਿਟ ਦੇਵੇਗੀ ਤਾਂ ਕਿ ਉਸ ਦਾ ਨਾਮ ਕੱਢ ਦਿੱਤਾ ਜਾਵੇ। ਉਸ ਨੇ ਦੱਸਿਆ ਕਿ ਇਸ ਕਾਰਨ ਉਸ ਦੀ ਨੌਕਰੀ ਚਲੀ ਗਈ ਹੈ। ਉਹ ਨਹੀਂ ਚਾਹੁੰਦੀ ਕਿ ਉਸ ਕਾਰਨ ਕਿਸੇ ਦੀ ਨੌਕਰੀ ਜਾਵੇ। ਇਸ ਲਈ ਉਹ ਲਿਖ ਕੇ ਦੇਵੇਗੀ ਉਹ ਇਸ ਮਾਮਲੇ ਵਿੱਚ ਨਹੀਂ ਸੀ।
ਇਹ ਵੀ ਪੜ੍ਹੋ : Arvind Kejriwal News: ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ; ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਠਹਿਰਾਉਣ ਵਾਲੀ ਪਟੀਸ਼ਨ ਖ਼ਾਰਿਜ
ਕਾਬਿਲੇਗ਼ੌਰ ਹੈ ਕਿ ਡਾਂਸਰ ਸਿਮਰ ਸੰਧੂ 'ਤੇ ਤਕਰੀਬਨ 4 ਦਿਨ ਪਹਿਲਾਂ ਸਮਰਾਲਾ 'ਚ ਵਿਆਹ ਦੇ ਫੰਕਸ਼ਨ 'ਚ ਗਲਾਸ ਸੁੱਟਿਆ ਗਿਆ ਸੀ। ਇਸੇ ਮਾਮਲੇ 'ਚ ਅੱਜ ਸਮਰਾਲੇ ਥਾਣੇ ;ਚ ਦੋਵੇਂ ਧਿਰਾਂ ਨੂੰ ਸਮਝੋਤੇ ਲਈ ਬੁਲਾਇਆ ਗਿਆ ਸੀ, ਦੋਵਾਂ ਧਿਰਾਂ ਵਿਚਾਲੇ ਇਹ ਮੀਟਿੰਗ ਬੇਸਿੱਟਾ ਰਹੀ।
ਇਹ ਵੀ ਪੜ੍ਹੋ : Punjab News: CM ਮਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕਣਕ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ