ਬੱਚੇ ਦੇ ਕਤਲ ਮਾਮਲੇ 'ਚ ਗਾਂ ਨੂੰ ਸੁਣਾਈ ਗਈ ਸਜ਼ਾ, ਗਾਂ ਦਾ ਮਾਲਕ ਵੀ ਗਿਆ ਜੇਲ੍ਹ
Advertisement
Article Detail0/zeephh/zeephh1211297

ਬੱਚੇ ਦੇ ਕਤਲ ਮਾਮਲੇ 'ਚ ਗਾਂ ਨੂੰ ਸੁਣਾਈ ਗਈ ਸਜ਼ਾ, ਗਾਂ ਦਾ ਮਾਲਕ ਵੀ ਗਿਆ ਜੇਲ੍ਹ

ਇਹ ਹੈਰਾਨ ਕਰਨ ਵਾਲਾ ਮਾਮਲਾ ਦੱਖਣੀ ਸੂਡਾਨ ਦਾ ਹੈ। ਇੱਥੇ ਪਾਲਤੂ ਜਾਨਵਰਾਂ ਲਈ ਨਿਯਮ ਕਾਫ਼ੀ ਸਖ਼ਤ ਹਨ। 

ਬੱਚੇ ਦੇ ਕਤਲ ਮਾਮਲੇ 'ਚ ਗਾਂ ਨੂੰ ਸੁਣਾਈ ਗਈ ਸਜ਼ਾ, ਗਾਂ ਦਾ ਮਾਲਕ ਵੀ ਗਿਆ ਜੇਲ੍ਹ

ਚੰਡੀਗੜ:  ਕੀ ਤੁਸੀਂ ਕਦੇ ਗਾਂ ਨੂੰ ਜੇਲ੍ਹ ਭੇਜਣ ਬਾਰੇ ਸੁਣਿਆ ਹੈ? ਸ਼ਾਇਦ ਨਹੀਂ। ਪਰ ਇੱਕ ਗਾਂ ਨੂੰ ਅਦਾਲਤ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਂਜ ਗਾਂ ਦਾ ਕਸੂਰ ਵੀ ਵੱਡਾ ਸੀ। ਇਸ ਗਾਂ ਨੇ 12 ਸਾਲ ਦੇ ਬੱਚੇ ਨੂੰ ਮਾਰ ਦਿੱਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਵਿੱਚ ਇਹ ਸੱਚ ਪਾਇਆ ਗਿਆ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚਲਾ ਗਿਆ। ਇੱਥੇ ਸੁਣਵਾਈ ਹੋਈ ਅਤੇ ਗਾਂ ਨੂੰ ਦੋਸ਼ੀ ਠਹਿਰਾਇਆ ਗਿਆ। ਹੁਣ ਗਾਂ ਨੂੰ ਜੇਲ੍ਹ ਜਾਣਾ ਪਵੇਗਾ।

 

ਇਹ ਹੈਰਾਨ ਕਰਨ ਵਾਲਾ ਮਾਮਲਾ ਦੱਖਣੀ ਸੂਡਾਨ ਦਾ ਹੈ। ਇੱਥੇ ਪਾਲਤੂ ਜਾਨਵਰਾਂ ਲਈ ਨਿਯਮ ਕਾਫ਼ੀ ਸਖ਼ਤ ਹਨ। ਕਰੀਬ ਦੋ ਹਫ਼ਤੇ ਪਹਿਲਾਂ ਇੱਥੇ ਇੱਕ ਹੋਰ ਅਨੋਖੀ ਸਜ਼ਾ ਹੋਈ ਸੀ। ਇਕ 45 ਸਾਲਾ ਔਰਤ ਨੂੰ ਭੇਡ ਨੇ ਜ਼ਖਮੀ ਕਰ ਦਿੱਤਾ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਰਾਮ ਨਾਮ ਦੀ ਇਸ ਭੇਡ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਅਦਾਲਤ ਨੇ ਉਸ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਰਾਮ ਤੋਂ ਬਾਅਦ ਹੁਣ ਇਸ ਗਾਂ ਦਾ ਮਾਮਲਾ ਸਾਹਮਣੇ ਆਇਆ ਹੈ।

 

ਗਾਂ ਤੇ ਉਸ ਦਾ ਮਾਲਕ ਗ੍ਰਿਫਤਾਰ

ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਦੱਖਣੀ ਸੂਡਾਨ ਦੇ ਲੈਕਸ ਰਾਜ ਦਾ ਹੈ। ਇੱਥੇ ਹਾਲ ਹੀ ਵਿੱਚ ਪੁਲਿਸ ਨੇ ਇੱਕ ਗਾਂ ਅਤੇ ਉਸਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਗਾਂ ਦੇ ਮਾਲਕ 'ਤੇ ਕੋਈ ਦੋਸ਼ ਨਹੀਂ ਹੈ ਪਰ ਉਸ ਦੀ ਗਾਂ ਨੇ 12 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ।

 

ਬੱਚੇ ਦੇ ਪਰਿਵਾਰ ਵਾਲਿਆਂ ਨੇ ਗਾਂ ਦੀ ਸ਼ਿਕਾਇਤ ਕੀਤੀ

ਪੁਲਿਸ ਅਧਿਕਾਰੀ ਮੇਜਰ ਏਲੀਜਾ ਦੇ ਮੁਤਾਬਕ ਗਾਂ ਨੇ 12 ਸਾਲ ਦੇ ਲੜਕੇ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਰਿਸ਼ਤੇਦਾਰਾਂ ਦੀ ਸ਼ਿਕਾਇਤ ਤੋਂ ਬਾਅਦ, ਗਾਂ ਅਤੇ ਇਸਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਰੰਬੇਕ ਸੈਂਟਰਲ ਕਾਉਂਟੀ ਪੁਲਿਸ ਸਟੇਸ਼ਨ ਲਿਜਾਇਆ ਗਿਆ।

 

WATCH LIVE TV 

Trending news