China Coronavirus Outbreak: ਚੀਨ ਵਿੱਚ ਕੋਰੋਨਾ ਦੀ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ ਪਰ ਦੇਸ਼ ਭਰ ਵਿੱਚ ਦਵਾਈਆਂ, ਰੈਪਿਡ ਟੈਸਟ ਕਿੱਟਾਂ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਹੈ। ਮੈਡੀਕਲ ਕਰਮਚਾਰੀਆਂ ਨੂੰ ਕੋਵਿਡ ਹੋਣ ਦੇ ਬਾਵਜੂਦ ਵੀ ਕੰਮ 'ਤੇ ਜਾਣ ਲਈ ਕਿਹਾ ਜਾ ਰਿਹਾ ਹੈ।
Trending Photos
China New Covid Wave: ਚੀਨ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਹਲਚਲ ਮਚਾ ਰਿਹਾ ਹੈ। ਹਸਪਤਾਲ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਦਿਨ ਪ੍ਰਤੀ ਦਿਨ ਨਵੇਂ ਕੇਸ ਵਧ ਰਹੇ ਹਨ। ਇੱਕ ਅੰਕੜੇ ਦੇ ਅਨੁਸਾਰ, ਇਸ ਸਮੇਂ ਚੀਨ ਵਿੱਚ 54 ਲੱਖ ਤੋਂ ਵੱਧ ਕੋਰੋਨਾ ਮਰੀਜ਼ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਚੀਨ ਨੇ ਆਪਣੀ ਜ਼ੀਰੋ ਕੋਵਿਡ ਪਾਲਿਸੀ (China Zero Covid Policy) ਨੂੰ ਵਾਪਸ ਲਿਆ ਹੈ, ਉਦੋਂ ਤੋਂ ਉਸ ਵੱਲੋਂ ਹਸਪਤਾਲ 'ਚ ਦਾਖਲ ਨਵੇਂ ਮਰੀਜ਼ਾਂ ਦਾ ਕੋਈ ਡਾਟਾ ਨਹੀਂ ਭੇਜਿਆ ਗਿਆ ਹੈ।
ਬੇਸ਼ੱਕ ਚੀਨ ਦੇ ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਸਰਕਾਰ ਅੰਕੜੇ ਛੁਪਾ ਰਹੀ ਹੈ ਪਰ ਸੋਸ਼ਲ ਮੀਡੀਆ 'ਤੇ ਆ ਰਹੀਆਂ ਵੀਡੀਓ ਅਤੇ ਤਸਵੀਰਾਂ ਅਸਲੀਅਤ ਨੂੰ ਬਿਆਨ ਕਰ ਰਹੀਆਂ ਹਨ। ਚੀਨ ਦਾ ਇਕ ਮੌਜੂਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਹਾਲਤ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਹਨ। ਇਸ ਵੀਡੀਓ 'ਚ ਵੀਲ੍ਹਚੇਅਰ 'ਤੇ ਬੈਠੇ ਕੁਝ ਮਰੀਜ਼ (China corona case) ਲਾਸ਼ਾਂ ਤੋਂ ਕੁਝ ਫੁੱਟ ਦੂਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Old Note 2023: ਟਰੈਕਟਰ ਵਾਲਾ 5 ਰੁਪਏ ਦਾ ਪੁਰਾਣਾ ਨੋਟ ਤੁਹਾਨੂੰ ਬਣਾ ਦੇਵੇਗਾ ਲੱਖਪਤੀ, ਕਰਨਾ ਪਵੇਗਾ ਇਹ ਕੰਮ
ਕਥਿਤ ਤੌਰ 'ਤੇ ਚੀਨ ਦੀ ਰਾਜਧਾਨੀ ਬੀਜਿੰਗ ਦੇ ਇਕ ਹਸਪਤਾਲ ਵਿਚ ਇਕ ਮਰੀਜ਼ ਨੇ ਕੁਝ ਦਿਨ ਪਹਿਲਾਂ ਇਹ ਵੀਡੀਓ ਰਿਕਾਰਡ ਕੀਤਾ ਸੀ ਜਿਸ ਵਿਚ ਕੁਝ ਲਾਸ਼ਾਂ ਫਰਸ਼ 'ਤੇ ਖਿੱਲਰੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਹਸਪਤਾਲ ਵਿੱਚ ਮਰੀਜ਼ਾਂ ਦੀ ਭੀੜ ਵੀ ਦੇਖੀ ਜਾ ਸਕਦੀ ਹੈ।
ਵੇਖੋ ਵੀਡੀਓ -- ਇਸ ਵੀਡੀਓ ਨੂੰ 'Inconvenient Truths by Jennifer Zeng' ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ।
Dec 18, at #Beijing Chuiyangliu Hospital (北京垂杨柳医院), patients and bodies stayed in the same room.#chinalockdown #ZeroCOVIDpolicy#CCPChina #COVID19 #CCPVirus #AmazingChina #COVID #ZeroCovid#lockdown #XiJinping #CCP #China pic.twitter.com/9arXmNIGNN
— Inconvenient Truths by Jennifer Zeng 曾錚真言 (@jenniferzeng97) December 20, 2022
ਇਸ ਤਰ੍ਹਾਂ ਦੇ ਵੀਡੀਓ ਇਸ ਖਦਸ਼ੇ ਦਰਮਿਆਨ ਸਾਹਮਣੇ ਆ ਰਹੇ ਹਨ ਕਿ ਚੀਨ ਕੋਰੋਨਾ (China corona case) ਦੀ ਹੁਣ ਤੱਕ ਦੀ ਸਭ ਤੋਂ ਭੈੜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਜ਼ਿਆਦਾਤਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਚੀਨ ਦੀ ਟੀਕਾਕਰਨ ਦਰ ਬਹੁਤ ਘੱਟ ਹੈ। ਇਸ ਕਾਰਨ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ 10 ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਆਪਣੀ ਜਾਨ ਗੁਆ ਸਕਦੇ ਹਨ।