Mohali News: ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਚਾਈਨ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਲੋਕ ਜ਼ਖ਼ਮੀ ਹੋ ਰਹੇ ਹਨ।
Trending Photos
Mohali News: ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਚਾਈਨ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਲੋਕ ਜ਼ਖ਼ਮੀ ਹੋ ਰਹੇ ਹਨ। ਉਥੇ ਹੀ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਜ਼ਿਆਦਾ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਨਾਲ ਜ਼ਖ਼ਮੀ ਹੋਏ ਮਾਮਲਿਆਂ ਨੂੰ ਦਬਾਉਣ ਦੀ ਕਵਾਇਦ ਵਿੱਚ ਲੱਗਿਆ ਹੋਇਆ ਹੈ। ਜਦ ਵੀ ਉਚ ਅਧਿਕਾਰੀਆਂ ਨਾਲ ਚਾਈਨਾ ਡੋਰ ਦੇ ਮਾਮਲੇ ਵਿੱਚ ਸਵਾਲ ਕਰਨੇ ਚਾਹੋ ਤਾਂ ਉਹ ਕੈਮਰੇ ਅੱਗੇ ਆਉਣ ਤੋਂ ਕਤਰਾਉਂਦੇ ਹੋਏ ਨਜ਼ਰ ਆਏ। ਜ਼ਿਲ੍ਹਾ ਮੋਹਾਲੀ ਦੇ ਕੁਰਾਲੀ ਵਿਚ ਦੋ ਅਲੱਗ-ਅਲੱਗ ਮਾਮਲਿਆਂ ਵਿੱਚ ਵਿਅਕਤੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਜ਼ਖਮੀਆਂ ਦੀ ਬਾਲ-ਬਾਲ ਜਾਨ ਬਚੀ।
ਕੁਰਾਲੀ-ਚੰਡੀਗੜ੍ਹ ਹਾਈਵੇ 'ਤੇ ਬਾਈਕ ਸਵਾਰ ਨੌਜਵਾਨ ਪਤੰਗ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਡੋਰ ਦੀ ਲਪੇਟ ਵਿੱਚ ਕਾਰਨ ਵਿਅਕਤੀ ਦੀ ਗਰਦਨ 'ਤੇ ਡੂੰਘਾ ਜ਼ਖ਼ਮ ਹੈ। ਉਸ ਦੀ ਗਰਦਨ 'ਤੇ ਅੱਠ ਟਾਂਕੇ ਲਗਾਏ ਗਏ ਹਨ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਐਸਡੀਐਮ ਖਰੜ ਗੁਰਮੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਟੀਮਾਂ ਵੱਲੋਂ ਚਾਈਨਾ ਡੋਰ ਖ਼ਿਲਾਫ਼ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਤਾਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : Punjab News Live Today: ਤਿੰਨ ਨਗਰ ਕੌਂਸਲਾਂ ਦੀ ਚੋਣ ਨਾ ਕਰਵਾਉਣ ਸਬੰਧੀ ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ; ਪੜ੍ਹੋ ਹੋਰ ਵੱਡੀਆਂ ਖ਼ਬਰਾਂ
ਇਸ ਤਰ੍ਹਾਂ ਨੌਜਵਾਨ ਡੋਰ 'ਚ ਫਸ ਗਿਆ
ਬਾਈਕ ਸਵਾਰ ਨੇ ਦੱਸਿਆ ਕਿ ਉਹ ਪਿੰਡ ਥਾਨਾ ਦਾ ਰਹਿਣ ਵਾਲਾ ਹੈ। ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਹੋਇਆ ਸੀ। ਜਦੋਂ ਉਹ ਕੁਰਾਲੀ ਫਲਾਈਓਵਰ ਪੁਲ ਨੇੜਿਓਂ ਲੰਘਿਆ ਤਾਂ ਪਤੰਗ ਦੀ ਡੋਰ ਉਸ ਦੇ ਗਲੇ ਅਤੇ ਚਿਹਰੇ ’ਤੇ ਫਸ ਗਈ। ਬਾਈਕ ਦੀ ਰਫਤਾਰ ਤੇਜ਼ ਹੋਣ ਕਾਰਨ ਡੋਰ ਨੇ ਉਸ ਦਾ ਗਲਾ ਵੱਢ ਦਿੱਤਾ। ਬੜੀ ਮੁਸ਼ਕਲ ਨਾਲ ਉਸ ਨੇ ਆਪਣਾ ਬਚਾਅ ਕੀਤਾ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ : Donald Trump: ਡਬਲਯੂਐਚਓ ਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਇਆ ਅਮਰੀਕਾ; ਡੋਨਾਲਡ ਟਰੰਪ ਦੇ ਵੱਡੇ ਫ਼ੈਸਲੇ