Machhiwara News: ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ 'ਚ ਘਪਲੇਬਾਜ਼ੀ ਕਰਨ 'ਤੇ 2 ਖਿਲਾਫ਼ ਮਾਮਲਾ ਦਰਜ
Advertisement
Article Detail0/zeephh/zeephh2460594

Machhiwara News: ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ 'ਚ ਘਪਲੇਬਾਜ਼ੀ ਕਰਨ 'ਤੇ 2 ਖਿਲਾਫ਼ ਮਾਮਲਾ ਦਰਜ

Machhiwara News: ਮਾਛੀਵਾੜਾ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਪ੍ਰਬੰਧਕ ਕਮੇਟੀ ਦੇ 2 ਅਹੁਦੇਦਾਰਾਂ ਵੱਲੋਂ ਵੱਡੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਦਾ ਮਾਮਲਾ ਪਿਛਲੇ ਕਾਫ਼ੀ ਦਿਨਾਂ ਤੋਂ ਸੁਰਖ਼ੀਆਂ ਵਿਚ ਛਾਇਆ ਹੋਇਆ ਹੈ।

Machhiwara News: ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ 'ਚ ਘਪਲੇਬਾਜ਼ੀ ਕਰਨ 'ਤੇ 2 ਖਿਲਾਫ਼ ਮਾਮਲਾ ਦਰਜ

Machhiwara News (ਵਰੁਣ ਕੌਸ਼ਲ): ਮਾਛੀਵਾੜਾ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਪ੍ਰਬੰਧਕ ਕਮੇਟੀ ਦੇ 2 ਅਹੁਦੇਦਾਰਾਂ ਵੱਲੋਂ ਵੱਡੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਦਾ ਮਾਮਲਾ ਪਿਛਲੇ ਕਾਫ਼ੀ ਦਿਨਾਂ ਤੋਂ ਸੁਰਖ਼ੀਆਂ ਵਿਚ ਛਾਇਆ ਹੋਇਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਮੁਕੰਮਲ ਕਰ 2 ਵਿਅਕਤੀਆਂ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਅਨੁਸਾਰ ਜੇਕਰ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਚਲਾਇਆ ਸੀ ਤਾਂ ਪੈਸਿਆਂ ਦੀ ਅਦਾਇਗੀ ਸਿੱਧੇ ਤੌਰ ਉਤੇ ਸਬੰਧਤ ਠੇਕੇਦਾਰ ਦੇ ਖਾਤੇ, ਦੁਕਾਨਦਾਰਾਂ ਦੇ ਖਾਤੇ ਵਿਚ ਭੇਜਣੀ ਬਣਦੀ ਸੀ ਜੋ ਇਨ੍ਹਾਂ ਨੇ ਨਹੀਂ ਕੀਤੀ। ਜਗਦੀਸ਼ ਸਿੰਘ ਰਾਠੌਰ ਤੇ ਦਲਜੀਤ ਸਿੰਘ ਗਿੱਲ ਨੇ ਆਪਣੇ ਨਿੱਜੀ ਖਾਤਿਆਂ ਵਿਚ ਪੈਸੇ ਭੇਜ ਕੇ ਨਿੱਜੀ ਲਾਭ ਲਿਆ ਹੈ ਅਤੇ ਨਜ਼ਦੀਕੀ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਹੈ।

ਫਿਲਹਾਲ ਮੁੱਢਲੀ ਪੜਤਾਲ ਦੌਰਾਨ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਦੇਖਿਆ ਗਿਆ ਕਿ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਖਾਤੇ ਵਿਚੋਂ ਕਾਫ਼ੀ ਵੱਡੀ ਰਕਮ ਪ੍ਰਬੰਧਕ ਕਮੇਟੀ ਦੇ 2 ਆਗੂਆਂ ਦੇ ਖਾਤਿਆਂ ਵਿਚ ਗਈ ਹੈ ਜਿਸ ਦਾ ਐੱਫਆਈਆਰ ਵਿਚ ਵੇਰਵਾ ਵੀ ਦਰਜ ਹੈ।

ਜਗਦੀਸ਼ ਸਿੰਘ ਰਾਠੌਰ ਨੇ ਗੁਰਦੁਆਰਾ ਸਾਹਿਬ ਦੇ ਖਾਤੇ ਵਿਚੋਂ ਆਪਣੇ ਨਿੱਜੀ ਖਾਤੇ ਵਿਚ ਟਰਾਂਸਫਰ ਕੀਤੀਆਂ ਰਾਸ਼ੀਆਂ ਦਾ ਵੇਰਵਾ

1. 18 ਨਵੰਬਰ 2023 ਨੂੰ 5 ਲੱਖ ਰੁਪਏ
2. 29 ਨਵੰਬਰ 2023 ਨੂੰ 30 ਹਜ਼ਾਰ ਰੁਪਏ

3. 1 ਦਸੰਬਰ 2023 ਨੂੰ 7 ਲੱਖ ਰੁਪਏ
4. 19 ਮਾਰਚ 2024 ਨੂੰ 37 ਹਜ਼ਾਰ ਰੁਪਏ

5. 10 ਮਾਰਚ 2024 ਨੂੰ 79,200 ਰੁਪਏ
6. 20 ਜੁਲਾਈ 2024 ਨੂੰ 7 ਲੱਖ ਰੁਪਏ

7. 29 ਜੁਲਾਈ 2024 ਨੂੰ 18 ਲੱਖ ਰੁਪਏ

ਇਸ ਤਰ੍ਹਾਂ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦਲਜੀਤ ਸਿੰਘ ਗਿੱਲ ਨੇ ਆਪਣੇ ਨਿੱਜੀ ਖਾਤਾ ਨੰਬਰ ਵਿਚ ਟਰਾਂਸਫਰ ਕੀਤੀਆਂ ਰਾਸ਼ੀਆਂ ਦਾ ਵੇਰਵਾ

1. 27 ਸਤੰਬਰ 2023 ਨੂੰ 10 ਲੱਖ ਰੁਪਏ
2. 26 ਫਰਵਰੀ 2024 ਨੂੰ 7 ਲੱਖ ਰੁਪਏ

ਇਸ ਤੋਂ ਇਲਾਵਾ ਰਿਸ਼ਤੇਦਾਰਾਂ ਦੇ ਖਾਤਿਆਂ ਅਤੇ ਜੋ ਨਕਦੀ ਕਢਾਈ ਗਈ ਹੈ ਉਹ ਅਲੱਗ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਘਪਲੇਬਾਜ਼ੀ ਦਾ ਮਾਮਲਾ ਜਦੋਂ ਸੰਗਤ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਕਾਰਵਾਈ ਕਰਦਿਆਂ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ।

ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਦਲਜੀਤ ਸਿੰਘ ਗਿੱਲ ਤੇ ਜਗਦੀਸ਼ ਸਿੰਘ ਰਾਠੌਰ ਨੇ ਗੁਰੂ ਘਰ ਦੇ ਬੈਂਕ ਖਾਤੇ ਵਿਚੋਂ ਆਪਣੇ ਖਾਤਿਆਂ ਵਿਚ ਪੈਸਾ ਟਰਾਂਸਫਰ ਕੀਤਾ ਹੈ ਜਿਸ ਦੀਆਂ ਸਟੇਟਮੈਂਟਾਂ ਜਨਤਕ ਹਨ ਪਰ ਕਾਂਗਰਸ ਪਾਰਟੀ ਨੇ ਪਤਾ ਨਹੀਂ ਕਿਹੜੇ ਨਿੱਜੀ ਲਾਹੇ ਲਈ ਇਨ੍ਹਾਂ ਅਕਾਲੀ ਦਲ ਵਿਚੋਂ ਕੱਢੇ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਰੂ ਘਰ ਦੇ ਲੱਖਾਂ ਰੁਪਏ ਗਬਨ ਕਰਨ ਵਾਲੇ ਆਗੂਆਂ ਨੂੰ ਸਿਰੋਪੇ ਪਾ ਕੇ ਕਾਂਗਰਸ ਵਿਚ ਸ਼ਾਮਲ ਕੀਤਾ ਜੋ ਕਿ ਇਸ ਪਾਰਟੀ ਦੀ ਮਾਨਸਿਤਕਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਗੁਰੂ ਘਰ ਦੇ ਪੈਸੇ ਵਿੱਚ ਘਪਲੇਬਾਜ਼ੀ ਕੀਤੀ ਉਸ ਨੂੰ ਕਾਂਗਰਸ ਪ੍ਰਧਾਨ ਪਾਰਟੀ ਵਿਚ ਸ਼ਾਮਲ ਕਰਵਾ ਰਿਹਾ ਹੈ ਜੋ ਬੜਾ ਵੱਡਾ ਸਵਾਲ ਹੈ। ਪਰਮਜੀਤ ਢਿੱਲੋਂ ਨੇ ਪੁਲਸ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਗੁਰੂ ਘਰ ਦੇ ਪੈਸੇ ’ਚ ਘਪਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

Trending news