Faridkot Accident: ਨਹਿਰਾਂ ਉਪਰ ਨਿਰਮਾਣ ਅਧੀਨ ਪੁਲ ਉਤੇ ਪਲਟਿਆ ਚੋਕਰ ਨਾਲ ਭਰਿਆ ਕੈਂਟਰ
Advertisement
Article Detail0/zeephh/zeephh2664009

Faridkot Accident: ਨਹਿਰਾਂ ਉਪਰ ਨਿਰਮਾਣ ਅਧੀਨ ਪੁਲ ਉਤੇ ਪਲਟਿਆ ਚੋਕਰ ਨਾਲ ਭਰਿਆ ਕੈਂਟਰ

Faridkot Accident: ਫਰੀਦਕੋਟ ਦੇ ਤਲਵੰਡੀ ਰੋਡ ਉਤੇ ਜੋੜੀਆ ਨਹਿਰ ਉਪਰ ਬਣ ਰਹੇ ਨਵੇਂ ਪੁਲ ਉਤੇ ਅੱਜ ਤੜਕਸਾਰ ਕਰੀਬ 4 ਵਜੇ ਇੱਕ ਚੋਕਰ ਨਾਲ ਭਰਿਆ ਕੈਂਟਰ ਪਲਟ ਗਿਆ। 

Faridkot Accident: ਨਹਿਰਾਂ ਉਪਰ ਨਿਰਮਾਣ ਅਧੀਨ ਪੁਲ ਉਤੇ ਪਲਟਿਆ ਚੋਕਰ ਨਾਲ ਭਰਿਆ ਕੈਂਟਰ

Faridkot Accident: ਫਰੀਦਕੋਟ ਦੇ ਤਲਵੰਡੀ ਰੋਡ ਉਤੇ ਜੋੜੀਆ ਨਹਿਰ ਉਪਰ ਬਣ ਰਹੇ ਨਵੇਂ ਪੁਲ ਉਤੇ ਅੱਜ ਤੜਕਸਾਰ ਕਰੀਬ 4 ਵਜੇ ਇੱਕ ਚੋਕਰ ਨਾਲ ਭਰਿਆ ਕੈਂਟਰ ਪਲਟ ਗਿਆ ਜੋ ਨਹਿਰ ਦੀ ਪਟੜੀ ਨਾਲ ਲਮਕ ਗਿਆ। ਇਸ ਹਾਦਸੇ ਦੌਰਾਨ ਕੈਂਟਰ ਦਾ ਡਰਾਈਵਰ ਅੰਦਰ ਹੀ ਫਸਿਆ ਰਿਹਾ। ਨਿਰਮਾਣ ਅਧੀਨ ਪੁਲ ਉਤੇ ਕੰਮ ਕਰ ਰਹੀ ਲੇਬਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਜੇਸੀਬੀ ਦੀ ਮਦਦ ਨਾਲ ਅਤੇ ਲੋਹੇ ਦੀਆਂ ਰਾਡਾਂ ਨਾਲ ਕੈਂਟਰ ਦੇ ਦਰਵਾਜ਼ੇ ਨੂੰ ਤੋੜ ਕੇ ਕਰੀਬ ਤਿੰਨ ਘੰਟਿਆਂ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।

ਜੇਸੀਬੀ ਡਰਾਈਵਰ ਵੱਲੋਂ ਬਹੁਤ ਹੀ ਸੁਝਬੂਜ ਦਿਖਾਉਂਦੇ ਹੋਏ ਕੈਂਟਰ ਨੂੰ ਨਹਿਰ ਚ ਡਿਗਣ ਤੋਂ ਵੀ ਬਚਾਇਆ ਗਿਆ। ਗੌਰਤਲਬ ਹੈ ਕੇ ਸ਼ਹਿਰ ਅੰਦਰ ਇੱਕੋ ਸਮੇਂ ਸ਼ਹਿਰ ਦੀ ਦੋ ਐਂਟਰੀ ਪੁਆਇੰਟ ਉਤੇ ਨਹਿਰਾਂ ਉਤੇ ਨਵੇਂ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ। ਦੂਜੇ ਪਾਸੇ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਕੰਮ ਚੱਲਣ ਕਾਰਨ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਖੜ੍ਹੀ ਹੋਣ ਕਾਰਨ ਇਸ ਅੱਧੇ ਅਧੂਰੇ ਬਣੇ ਪੁਲ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ ਸੀ ਪਰ ਕੱਲ੍ਹ ਦੀ ਹੋ ਰਹੀ ਬਾਰਿਸ਼ ਕਾਰਨ ਇਸ ਪੁਲ ਤੋਂ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ : War on Drugs: ਮੁੱਖ ਮੰਤਰੀ ਭਗਵੰਤ ਮਾਨ ਨੇ ਡੀਸੀ ਤੇ ਐਸਐਸਪੀਜ਼ ਦੀ ਸੱਦੀ ਮੀਟਿੰਗ; ਨਵੀਂ ਰਣਨੀਤੀ ਉਤੇ ਹੋਵੇਗੀ ਚਰਚਾ

ਹਾਲਾਂਕਿ ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਖਰਾਬ ਰਸਤਾ ਵੀ ਹਾਦਸਿਆਂ ਦੀ ਵਜ੍ਹਾ ਬਣ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਛੋਟੇ ਵਾਹਨਾਂ ਲਈ ਇਹ ਰਸਤਾ ਆਰਜੀ ਤੌਰ ਉਤੇ ਚਲਾਇਆ ਗਿਆ ਸੀ ਪਰ ਦੇਰ ਸਵੇਰ ਹੈਵੀ ਵਹੀਕਲ ਵੀ ਇਥੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਖ਼ਰਾਬ ਹੋਣ ਕਾਰਨ ਇਸ ਰਸਤੇ ਨੂੰ ਫਿਲਹਾਲ ਬੰਦ ਕਰਨ ਜਾ ਰਹੇ ਹਾਂ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।

ਇਹ ਵੀ ਪੜ੍ਹੋ : Tarn Taran News: ਤਾਰਨ ਤਾਰਨ ਵਿੱਚ ਨਸ਼ਾ ਤਸਕਰਾਂ ਨੂੰ ਫੜ੍ਹਨ ਗਈ ਪੁਲਿਸ ਉਤੇ ਹਮਲਾ; ਦੋ ਮੁਲਾਜ਼ਮ ਜ਼ਖ਼ਮੀ

Trending news