Saurabh Bhardwaj News: ਦਿੱਲੀ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਜੇਕਰ ਭਾਜਪਾ ਪੰਜਾਬ ਵਿੱਚ ਇੰਨੀ ਬੁਰੀ ਸਥਿਤੀ ਵਿੱਚ ਹੈ ਤਾਂ ਉਨ੍ਹਾਂ ਨੇ ਕੱਲ੍ਹ ਸਾਡੇ ਸੰਸਦ ਮੈਂਬਰ (ਸੁਸ਼ੀਲ ਕੁਮਾਰ ਰਿੰਕੂ) ਅਤੇ ਵਿਧਾਇਕ (ਸ਼ੀਤਲ ਅੰਗੁਰਾਲ) ਨੂੰ ਕਿਉਂ ਖ਼ਰੀਦਿਆ?
Trending Photos
Saurabh Bhardwaj News: ਦਿੱਲੀ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਜੇਕਰ ਭਾਜਪਾ ਪੰਜਾਬ ਵਿੱਚ ਇੰਨੀ ਬੁਰੀ ਸਥਿਤੀ ਵਿੱਚ ਹੈ ਤਾਂ ਉਨ੍ਹਾਂ ਨੇ ਕੱਲ੍ਹ ਸਾਡੇ ਸੰਸਦ ਮੈਂਬਰ (ਸੁਸ਼ੀਲ ਕੁਮਾਰ ਰਿੰਕੂ) ਅਤੇ ਵਿਧਾਇਕ (ਸ਼ੀਤਲ ਅੰਗੁਰਾਲ) ਨੂੰ ਕਿਉਂ ਖ਼ਰੀਦਿਆ? ਪੰਜਾਬ ਵਿੱਚ ਸਾਡੇ ਵਿਧਾਇਕਾਂ ਨੇ ਕੱਲ੍ਹ ਸਾਨੂੰ ਦੱਸਿਆ ਕਿ ਸੂਬੇ ਵਿੱਚ ਕਈ ਵਿਧਾਇਕਾਂ ਨੂੰ ਪਾਰਟੀ ਬਦਲਣ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ।
ਉਨ੍ਹਾਂ ਨੂੰ Y+ ਸੁਰੱਖਿਆ ਅਤੇ ਕਈ ਤਰ੍ਹਾਂ ਦੇ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਨੂੰ ਲੋਕ ਸਭਾ ਚੋਣ ਲੜਨ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਸੁਸ਼ੀਲ ਕੁਮਾਰ ਰਿੰਕੂ ਦਾ ਸੰਸਦ ਮੈਂਬਰ ਵਜੋਂ ਕਾਰਜਕਾਲ ਸਮਾਪਤ ਹੋ ਚੁੱਕਾ ਹੈ, ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ... ਉਹ ਹੁਣ ਇੱਕ ਹੀ ਕੰਮ ਕਰ ਸਕਦੇ ਹਨ- ਚੋਣ ਲੜ ਸਕਦੇ ਹਨ।
ਤੁਸੀਂ ਕਿਸੇ ਨੂੰ ਵੀ ਮੁਲਾਂਕਣ ਲਈ ਪੁੱਛ ਸਕਦੇ ਹੋ, ਜਲੰਧਰ, ਪੰਜਾਬ ਵਿੱਚ ਭਾਜਪਾ ਚੌਥੇ ਨੰਬਰ 'ਤੇ ਆਵੇਗੀ। ਉਹ ਜੋ ਚਾਹੁਣ ਕਰ ਸਕਦੇ ਹਨ, ਪਰ ਉਹ ਚੌਥੇ ਸਥਾਨ 'ਤੇ ਰਹਿਣਗੇ। ਸਵਾਲ ਇਹ ਹੈ ਕਿ ਇੱਕ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਕੇ ਚੌਥੇ ਨੰਬਰ 'ਤੇ ਕਿਉਂ ਆਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਰਿੰਕੂ ਅਤੇ ਸ਼ੀਤਲ ਨੂੰ ਵੀ ਤੋੜਿਆ ਗਿਆ ਹੈ ਇਨ੍ਹਾਂ ਲੋਕਾਂ ਨਾਲ ਸਾਡੀ ਗੱਲਬਾਤ ਨਹੀਂ ਹੋਈ। ਸਾਰਿਆਂ ਨੂੰ ਇੱਕ ਨੰਬਰ ਤੋਂ ਹੀ ਕਾਲ ਆਈ ਹੈ। ਖਾਲਿਸਤਾਨੀ ਅੱਤਵਾਦੀ ਪੰਨੂੰ ਦੀ ਵੀਡੀਓ ਉਤੇ ਜਦ ਅਮਰੀਕਾ ਦੀ ਚੁਣੀ ਹੋਈ ਸਰਕਾਰ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਉਤੇ ਚਿੰਤਾ ਜਤਾਈ।
ਜਰਮਨੀ ਨੇ ਚਿੰਤਾ ਜਤਾਈ ਅਤੇ ਇਨਸਾਫ ਮਿਲਣ ਲਈ ਆਵਾਜ਼ ਚੁੱਕੀ। ਭਾਰਤ ਸਰਕਾਰ ਨੇ ਇਸ ਉਤੇ ਇਤਰਾਜ਼ ਜਤਾਇਆ। ਇੱਕ ਅੱਤਵਾਦੀ ਇੱਕ ਸਿਟਿੰਗ ਸੀਐਮ ਉਤੇ ਸਵਾਲ ਉਠਾ ਰਿਹਾ ਹੈ ਤਾਂ ਭਾਜਪਾ ਦੇ ਹੈਂਡਲਰਸ ਇਸ ਨੂੰ ਇਸ ਤਰ੍ਹਾਂ ਚਲਾਉਂਦੇ ਹਨ ਜੈਸੇ ਸਾਧੂ ਸੰਤ ਨੇ ਬ੍ਰਹਮਾ ਵਾਕ ਕਿਹਾ ਹੈ।
ਐਲਜੀ ਨੇ ਕਿਹਾ ਕਿ ਜੇਲ੍ਹ ਤੋਂ ਸਰਕਾਰ ਨਹੀਂ ਚੱਲੇਗੀ। ਐਲਜੀ ਸਾਬ੍ਹ ਕਹਿ ਰਹੇ ਹਨ ਤਾਂ ਜੇਲ੍ਹ ਤੋਂ ਚੱਲੇਗੀ ਨਾ ਬਾਹਰ ਤੋਂ ਚੱਲੇਗੀ। ਸੀਐਮ ਨੂੰ ਅਹੁਦੇ ਤੋਂ ਹਟਾਉਣ ਲਈ ਐਚਸੀ ਵਿੱਚ ਜਨਹਿੱਤ ਪਟੀਸ਼ਨ ਉਤੇ ਇਹ ਸਾਰੇ ਲੋਕ ਭਾਜਪਾ ਦੇ ਪ੍ਰੋਕਸੀ ਹਨ। ਇਸ ਤਰ੍ਹਾਂ ਦੀ ਪ੍ਰੋਕਸੀ ਲਿਟੀਗੇਸ਼ਨ ਉਤੇ ਕੋਰਟ ਨੂੰ ਗੌਰ ਕਰਨਾ ਚਾਹੀਦਾ। ਈਡੀ ਵੱਲੋਂ ਪਿੰਡ-ਪਿੰਡ ਨੇਤਾਵਾਂ ਨੂੰ ਸੰਮਨ ਜਾਰੀ ਕੀਤੇ ਜਾਣ ਉਤੇ ਮੈਨੂੰ ਵੀ ਟੀਵੀ ਤੋਂ ਪਤਾ ਚੱਲਿਆ ਹੈ ਪਰ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਕੁਝ ਭਾਜਪਾ ਨੇਤਾਵਾਂ ਅਤੇ ਕੁਝ ਆਮ ਆਦਮੀ ਪਾਰਟੀ ਨੇਤਾਵਾਂ ਨੂੰ ਸੰਮਨ ਕੀਤਾ ਹੈ।
ਇਹ ਵੀ ਪੜ੍ਹੋ : Delhi Excise Policy: ਆਖਿਰ ਕਿੱਥੇ ਗਿਆ ਦਿੱਲੀ ਸ਼ਰਾਬ ਘੁਟਾਲੇ ਦਾ ਸਾਰਾ ਪੈਸਾ! ਅੱਜ ਅਰਵਿੰਦ ਕੇਜਰੀਵਾਲ ਕਰਨਗੇ ਖੁਲਾਸਾ