ਆਲੀਆ ਤੋਂ ਬਾਅਦ ਬਿਪਾਸ਼ਾ ਬਾਸੂ ਦੇ ਘਰ ਆਈ ਨੰਨ੍ਹੀ ਪਰੀ, ਅਦਾਕਾਰਾ ਨੇ ਬੇਟੀ ਦਾ ਕੀਤਾ ਸਵਾਗਤ
Advertisement
Article Detail0/zeephh/zeephh1437816

ਆਲੀਆ ਤੋਂ ਬਾਅਦ ਬਿਪਾਸ਼ਾ ਬਾਸੂ ਦੇ ਘਰ ਆਈ ਨੰਨ੍ਹੀ ਪਰੀ, ਅਦਾਕਾਰਾ ਨੇ ਬੇਟੀ ਦਾ ਕੀਤਾ ਸਵਾਗਤ

Bipasha Basu and Karan Singh Grover Become Parents: ਆਲੀਆ ਭੱਟ ਅਤੇ ਰਣਬੀਰ ਕਪੂਰ ਤੋਂ ਬਾਅਦ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਘਰ ਬੇਟੀ ਨੇ ਜਨਮ ਲਿਆ ਹੈ। ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ (Bipasha Basu) ਅਤੇ ਕਰਨ ਸਿੰਘ ਗਰੋਵਰ (Karan Singh Grover) ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। 

ਆਲੀਆ ਤੋਂ ਬਾਅਦ ਬਿਪਾਸ਼ਾ ਬਾਸੂ ਦੇ ਘਰ ਆਈ ਨੰਨ੍ਹੀ ਪਰੀ, ਅਦਾਕਾਰਾ ਨੇ ਬੇਟੀ ਦਾ ਕੀਤਾ ਸਵਾਗਤ

Bipasha Basu Baby: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਅਤੇ ਕਰਨ ਸਿੰਘ ਗਰੋਵਰ  (Karan Singh Grover) ਮਾਤਾ-ਪਿਤਾ ਬਣ ਗਏ ਹਨ। ਬਿਪਾਸ਼ਾ ਦੇ ਘਰ ਇੱਕ ਛੋਟੀ ਨੰਨ੍ਹੀ ਪਰੀ ਆਈ ਹੈ।  ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਬੀ-ਟਾਊਨ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਬਿਪਾਸ਼ਾ-ਕਰਨ ਦਾ ਵਿਆਹ 2016 'ਚ ਹੋਇਆ ਸੀ, ਜਿਸ ਤੋਂ ਬਾਅਦ 6 ਸਾਲ ਬਾਅਦ ਬਿਪਾਸ਼ਾ ਬਾਸੂ 12 ਨਵੰਬਰ ਨੂੰ ਮਾਂ ਬਣੀ ਸੀ। ਬਿਪਾਸ਼ਾ ਬਾਸੂ ਤੋਂ ਪਹਿਲਾਂ 6 ਨਵੰਬਰ ਨੂੰ ਅਭਿਨੇਤਰੀ ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣੇ ਸਨ। ਆਲੀਆ ਭੱਟ ਨੇ ਵੀ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। 

ਹਾਲ ਹੀ 'ਚ ਬਿਪਾਸ਼ਾ ਨੇ ਗਾਊਨ ਪਾ ਕੇ ਬੇਬੀ ਬੰਪ ਫਲਾਂਟ ਕਰਦੇ ਹੋਏ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਬਿਪਾਸ਼ਾ ਬਾਸੂ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬਿਪਾਸ਼ਾ ਬਾਸੂ  (Bipasha Basu) 43 ਸਾਲ ਦੀ ਉਮਰ 'ਚ ਮਾਂ ਬਣ ਗਈ ਹੈ, ਬਿਪਾਸ਼ਾ ਪ੍ਰੈਗਨੈਂਸੀ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਸੀ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਸੀ। ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਮੁਲਾਕਾਤ 2015 'ਚ ਫਿਲਮ 'ਅਲੋਨ' ਦੇ ਸੈੱਟ 'ਤੇ ਹੋਈ ਸੀ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਦੋਸਤ ਬਣ ਗਏ ਅਤੇ ਜਲਦੀ ਹੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਬਿਪਾਸ਼ਾ-ਕਰਨ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ।

 
 
 
 

 
 
 
 
 
 
 
 
 
 
 

A post shared by Bipasha Basu (@bipashabasu)

 

 

ਇਹ ਵੀ ਪੜ੍ਹੋ: ਨਵੀਂ ਕਾਰ ਦੀ ਘਰ 'ਚ 'ENTRY', ਕੁੜੀ ਨੇ ਇੰਝ ਕੀਤਾ ਸਵਾਗਤ, ਲੋਕਾਂ ਨੂੰ ਪਈਆਂ ਹੱਥਾਂ ਪੈਰਾਂ ਦੀ, ਵੇਖੋ ਵੀਡੀਓ

ਬਿਪਾਸ਼ਾ ਬਾਸੂ ਨੇ ਅਗਸਤ 'ਚ ਪ੍ਰਸ਼ੰਸਕਾਂ ਨਾਲ ਆਪਣੀ ਪ੍ਰੈਗਨੈਂਸੀ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਇਹ ਜੋੜੀ ਕਈ ਵਾਰ ਗਲੈਮਰਸ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਬਿਪਾਸ਼ਾ ਨੇ ਕਈ ਮੈਟਰਨਿਟੀ ਸ਼ੂਟ ਵੀ ਕਰਵਾਏ ਹਨ। ਉਸ ਨੇ ਆਪਣੀ ਪ੍ਰੈਗਨੈਂਸੀ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੁਝ ਮਹੀਨੇ ਪਹਿਲਾਂ ਬਿਪਾਸ਼ਾ ਬਾਸੂ ਨੇ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਉਹ ਅਤੇ ਕਰਨ ਇਕ ਬੇਟੀ ਚਾਹੁੰਦੇ ਹਨ। ਉਸਦੀ ਇੱਛਾ ਹੈ ਕਿ ਉਸਦੇ ਘਰ ਇੱਕ ਬੱਚੀ ਪੈਦਾ ਹੋਵੇ। ਉਸ ਨੇ ਕਿਹਾ ਕਿ ਜਦੋਂ ਵੀ ਬੱਚੇ ਪੈਦਾ ਕਰਨ ਦੀ ਗੱਲ ਆਉਂਦੀ ਹੈ, ਉਹ ਅਤੇ ਕਰਨ ਹਮੇਸ਼ਾ ਇਸ ਲਈ ਤਿਆਰ ਰਹਿੰਦੇ ਸਨ। ਉਸ ਨੇ ਕਿਹਾ, 'ਕਰਨ ਅਤੇ ਮੈਂ ਸ਼ੁਰੂ ਤੋਂ ਹੀ ਸਾਫ ਸੀ, ਅਸੀਂ ਬੱਚਾ ਪੈਦਾ ਕਰਨਾ ਚਾਹੁੰਦੇ ਹਾਂ।'

Trending news