ਬੀਬੀ ਜਗੀਰ ਕੌਰ ਦੇ ਲਿਫਾਫਾ ਕਲਚਰ 'ਤੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਬਗ਼ਾਵਤੀ ਸੁਰ ਉਠ ਰਹੇ ਹਨ ਐਸਾ ਕੁਛ ਨਹੀਂ ਹੈ।ਇਸ ਤੋਂ ਪਹਿਲਾਂ ਵੀ ਐਸ. ਜੀ. ਪੀ. ਸੀ. ਅਤੇ ਅਕਾਲੀ ਦਲ ਦੀ ਲੀਡਰਸ਼ਿਪ ਬੀਬੀ ਜਗੀਰ ਕੌਰ ਨੂੰ ਮੋੜਵਾਂ ਜਵਾਬ ਦੇ ਚੱੁਕੇ ਹਨ।
Trending Photos
ਬਿਮਲ ਸ਼ਰਮਾ/ਅਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੇ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਆਨੰਦਪੁਰ ਸਾਹਿਬ ਵਿਚ ਇਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਜਿਸ ਲਿਫ਼ਾਫ਼ਾ ਕਲਚਰ ਦੀ ਗੱਲ ਬੀਬੀ ਜਗੀਰ ਕੌਰ ਕਰਦੇ ਹਨ ਉਸੇ ਲਿਫਾਫਾ ਕਲਚਰ 'ਚੋਂ ਬੀਬੀ ਜਗੀਰ ਕੌਰ ਚਾਰ ਵਾਰ ਪ੍ਰਧਾਨ ਬਣੇ ਹੁਣ ਪਤਾ ਨਹੀਂ ਕਿਹੜੇ ਵਿਰੋਧੀਆਂ ਦੀਆਂ ਗੱਲਾਂ ਵਿਚ ਆ ਕੇ ਇਹੋ ਜਿਹੇ ਬਿਆਨ ਦੇ ਰਹੇ ਹਨ।
ਬੀਬੀ ਜਗੀਰ ਕੌਰ ਦੇ ਲਿਫਾਫਾ ਕਲਚਰ 'ਤੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਬਗ਼ਾਵਤੀ ਸੁਰ ਉਠ ਰਹੇ ਹਨ ਐਸਾ ਕੁਛ ਨਹੀਂ ਹੈ। ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਸੀਨੀਅਰ ਅਕਾਲੀ ਨੇਤਾ ਹਨ ਤੇ ਉਹ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੂੰ ਪਤਾ ਹੈ ਕਿ ਪ੍ਰਧਾਨਗੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ। ਬੀਬੀ ਜਗੀਰ ਕੌਰ ਨੂੰ ਸਮਝਾਉਂਦੇ ਲਈ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਕਈ ਧਾਰਮਿਕ ਆਗੂ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦੇ ਚੋਣ ਲੜਨ ਨਾਲ ਕੋਈ ਫ਼ਰਕ ਨਹੀਂ ਪੈਣਾ ਜੋ ਉਮੀਦਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਖੜ੍ਹਾ ਕਰਨਗੇ ਉਹੀ ਜਿੱਤੇਗਾ। ਉਨ੍ਹਾਂ ਕਿਹਾ ਕਿ ਲਿਫਾਫਾ ਕਲਚਰ ਦੀ ਗੱਲ ਵਿਰੋਧੀਆਂ ਧਿਰਾਂ ਕਰਦੀਆਂ ਰਹੀਆਂ ਮਗਰ ਹੁਣ ਬੀਬੀ ਜਗੀਰ ਕੌਰ ਕਰ ਰਹੇ ਹਨ ਇਹ ਗੱਲ ਕਹਿਣੀ ਬਹੁਤ ਹੀ ਮੰਦਭਾਗੀ ਗੱਲ ਹੈ। ਲਿਫਾਫਾ ਕਲਚਰ ਦੀ ਗੱਲ ਕਹਿਣਾ ਗਲਤ ਹੈ ਕਿਉਂਕਿ ਹਰ ਵਾਰ ਜਿੱਤੇ ਹੋਏ ਮੈਂਬਰਾਂ ਦੀ ਰਾਇ ਅਤੇ ਹੋਰਾਂ ਦੀ ਰਾਏ ਦੇ ਨਾਲ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ।
WATCH LIVE TV