Bathinda News: ਐਸਐਸਪੀ ਬਠਿੰਡਾ ਦੀ ਮੌਜੂਦਗੀ ਦੇ ਵਿੱਚ ਮੁਹੱਲਾ ਵਾਸੀਆਂ ਨੇ ਸ਼ਹਿਰ ਵਿੱਚ ਵਧ ਰਹੇ ਅਪਰਾਧ ਤੋਂ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ।
Trending Photos
Bathinda News: ਐਸਐਸਪੀ ਬਠਿੰਡਾ ਦੀ ਮੌਜੂਦਗੀ ਦੇ ਵਿੱਚ ਮੁਹੱਲਾ ਵਾਸੀਆਂ ਨੇ ਸ਼ਹਿਰ ਵਿੱਚ ਵਧ ਰਹੇ ਅਪਰਾਧ ਤੋਂ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ। ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਮੁਤਾਬਕ ਹੁਣ ਸ਼ਹਿਰਾਂ ਵਿੱਚ ਵੀ ਕ੍ਰਾਈਮ ਨੂੰ ਰੋਕਣ ਲਈ ਪੁਲਿਸ ਵੱਲੋਂ ਮੁਹੱਲਾ ਡਿਫੈਂਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦੀ ਸ਼ੁਰੂਆਤ ਬਠਿੰਡਾ ਦੇ ਵੀਰ ਕਲੋਨੀ ਇਲਾਕੇ ਵਿੱਚੋਂ ਖੁਦ ਐਸਐਸਪੀ ਅਮਨੀਤ ਕੌਂਡਲ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਮੁਹੱਲਾ ਨਿਵਾਸੀਆਂ ਵੱਲੋਂ ਐਸਐਸਪੀ ਬਠਿੰਡਾ ਨੂੰ ਆਪਣੀਆਂ ਸਮੱਸਿਆਵਾਂ ਤੇ ਨਸ਼ੇ ਕਾਰਨ ਵਧ ਰਹੇ ਅਪਰਾਧ ਬਾਰੇ ਜਾਣੂ ਕਰਵਾਇਆ ਗਿਆ।
ਇਬਰਾਨੀ ਨਾਮ ਦੀ ਮਹਿਲਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਕ ਗਲੀ ਵਿੱਚ ਆਉਣ ਵਾਲੇ ਸਬਜ਼ੀ ਦੇ ਵਿਕਰੇਤਾ ਤੱਕ ਨਾਲ ਵੀ ਲੁੱਟ-ਖੋਹ ਦੀ ਵਾਰਦਾਤ ਉਨ੍ਹਾਂ ਦੇ ਅੱਖਾਂ ਦੇ ਸਾਹਮਣੇ ਵਾਪਰੀ ਪਰ ਫਿਰ ਵੀ ਉਹ ਕੁਝ ਨਹੀਂ ਕਰ ਸਕੇ। ਇਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਵੱਲੋਂ ਪੁਲਿਸ ਦੀ ਗਸ਼ਤ ਵਧਾਉਣ ਲਈ ਆਦੇਸ਼ ਦਿੱਤੇ ਗਏ ਸੀ। ਜਿਸ ਤੋਂ ਮੁਹੱਲਾ ਵਾਸੀ ਵੀ ਸੰਤੁਸ਼ਟ ਨਜ਼ਰ ਆ ਰਹੇ ਹਨ।
ਇਸ ਦੌਰਾਨ ਐਸਐਸਪੀ ਬਠਿੰਡਾ ਵੱਲੋਂ ਜਾਣਕਾਰੀ ਸਾਂਝੀ ਕਰਦਿਆ ਹੋਇਆ ਦੱਸਿਆ ਗਿਆ ਕਿ ਜੋ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਮੁਤਾਬਕ ਪਹਿਲਾਂ ਪਿੰਡਾਂ ਵਿੱਚ ਨਸ਼ਾ ਰੋਕੋ ਕਮੇਟੀਆਂ ਬਣਾਈਆਂ ਗਈਆਂ ਸੀ ਤਾਂ ਹੁਣ ਸ਼ਹਿਰਾਂ ਵਿੱਚ ਵੀ ਅਜਿਹੀਆਂ ਕਮੇਟੀਆਂ ਕੰਮ ਕਰਨਗੀਆਂ। ਜਿਸ ਵਿੱਚ ਮੁਹੱਲਾ ਨਿਵਾਸੀਆਂ ਦਾ ਸਹਿਯੋਗ ਹੋਵੇਗਾ ਤੇ ਪੁਲਿਸ ਨਾਲ ਹੋਰ ਨੇੜਤਾ ਵਧੇਗੀ। ਜਿਸ ਨਾਲ ਅਸੀਂ ਕ੍ਰਾਈਮ ਨੂੰ ਰੋਕਣ ਲਈ ਆਪਣੀ ਹੋਰ ਵਧੀਆ ਭੂਮਿਕਾ ਨਿਭਾ ਪਾਵਾਂਗੇ।
ਇਸ ਦੌਰਾਨ ਐਸਐਸਪੀ ਬਠਿੰਡਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉਤੇ ਹਾਈਟੈਕ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਜਿਸ ਰਾਹੀਂ ਸ਼ਰਾਰਤੀ ਅਨਸਰ ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਮੁਹੱਲਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ।
ਪੁਲਿਸ ਸੁਰੱਖਿਆ ਹੈਲਪਲਾਈਨ ਨੰਬਰ ਜਿਨ੍ਹਾਂ ਉਤੇ ਕਾਲ ਕਰਕੇ ਉਹ ਫੌਰੀ ਤੌਰ ਉਤੇ ਐਕਸ਼ਨ ਲੈ ਸਕਦੇ ਹਨ। ਇਸੇ ਤਰੀਕੇ ਨਾਲ ਉਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਲੋਕਾਂ ਦੀ ਸਮੱਸਿਆਵਾਂ ਅਤੇ ਵਧ ਰਹੇ ਅਪਰਾਧ ਨੂੰ ਰੋਕਣ ਲਈ ਮੁਹੱਲਾ ਡਿਫੈਂਸ ਕਮੇਟੀ ਬਣਾਈ ਜਾਵੇਗੀ ਅਤੇ ਮੁਹੱਲਾ ਪੱਧਰੀ ਪੁਲਿਸ ਕੰਮ ਕਰੇਗੀ।