Bathinda News: ਬਠਿੰਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਬਠਿੰਡਾ ਪੁਲਿਸ ਵੱਲੋਂ ਵਰਤਮਾਨ ਚੌਂਕੀ ਅਧੀਨ ਨਾਕਾ ਲਗਾ ਕੇ ਇੱਕ ਕੈਂਟਰ ਵਿੱਚੋਂ 12 ਊਠ ਬਰਾਮਦ ਕੀਤੇ ਗਏ ਹਨ ਜੋ ਰਾਜਸਥਾਨ ਤੋਂ ਉੱਤਰ ਪ੍ਰਦੇਸ਼ ਲੈ ਕੇ ਜਾ ਰਹੇ ਸਨ।
Trending Photos
Bathinda News: ਦੇਸ਼ ਵਿੱਚ ਹੁਣ ਤੱਕ ਗਊ ਤਸਕਰੀ ਦੇ ਸੈਂਕੜੇ ਹੀ ਮਾਮਲੇ ਸਾਹਮਣੇ ਆਏ ਹਨ। ਪਰ ਬਠਿੰਡਾ ਪੁਲਿਸ ਵੱਲੋਂ ਗਊ ਰੱਖਿਆ ਦਲ ਰਾਜਸਥਾਨ ਤੋਂ ਊਠ ਦੀ ਤਸਕਰੀ ਕਰਕੇ ਲਿਆ ਰਹੇ ਕੈਂਟਰ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਵੱਲੋਂ ਸ਼ਿਵ ਸੈਨਾ ਅਤੇ ਗਊ ਰਾਖਿਆ ਦੇ ਦਲ ਦੇ ਵਰਕਰਾਂ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਸ਼ਿਵ ਸੈਨਾ ਪ੍ਰਧਾਨ ਸ਼ਿਵ ਜੋਸ਼ੀ ਨੇ ਦੱਸਿਆ ਕਿ ਉਨਾਂ ਪਾਸ ਪਿਛਲੇ ਲੰਮੇ ਸਮੇਂ ਤੋਂ ਗਊ ਤਸਕਰੀ ਨੂੰ ਲੈ ਕੇ ਇਨਫੋਰਮੇਸ਼ਨ ਮਿਲੀ ਸੀ। ਇਸ ਦੇ ਚਲਦੇ ਗਊ ਭਗਤਾਂ ਵੱਲੋਂ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਅਜਿਹੇ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਸੀ ਜੋ ਇਸ ਕਾਰੋਬਾਰ ਨਾਲ ਜੁੜੇ ਹੋਏ ਸਨ ਬੀਤੀ ਰਾਤ ਸੰਗਰੀਆ ਤੋਂ ਇੱਕ ਕੈਂਟਰ ਦੇ ਆਉਣ ਦੀ ਸੂਚਨਾ ਸੀ।
ਜਿਸ ਸਬੰਧੀ ਉਹਨਾਂ ਵੱਲੋਂ ਬਠਿੰਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਬਠਿੰਡਾ ਪੁਲਿਸ ਵੱਲੋਂ ਵਰਤਮਾਨ ਚੌਂਕੀ ਅਧੀਨ ਨਾਕਾ ਲਗਾ ਕੇ ਇੱਕ ਕੈਂਟਰ ਵਿੱਚੋਂ 12 ਊਠ ਬਰਾਮਦ ਕੀਤੇ ਗਏ ਹਨ ਜੋ ਰਾਜਸਥਾਨ ਤੋਂ ਉੱਤਰ ਪ੍ਰਦੇਸ਼ ਲੈ ਕੇ ਜਾ ਰਹੇ ਸਨ। ਪੁਲਿਸ ਨੇ ਉਨਾਂ ਦੀ ਸ਼ਿਕਾਇਤ ਤੇ ਵੱਖ ਵਖ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਵ ਜੋਸ਼ੀ ਅਤੇ ਸੰਦੀਪ ਵਰਮਾ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਇਹਨਾਂ ਤਸਕਰੀ ਕਰਕੇ ਲੈ ਜਾ ਰਹੇ ਊਠਾ ਨੂੰ ਨਸ਼ੀਲੀ ਵਸਤੂ ਤਾਂ ਨਹੀਂ ਦਿੱਤੀ ਗਈ। ਪੁਲਿਸ ਵੱਲੋਂ ਕੈਂਟਰ ਵਿੱਚੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦੋਂ ਕਿ ਦੋ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਫਰਾਰ ਹੋ ਗਏ।