Barjinder Singh Hamdard: ਜੰਗ-ਏ-ਆਜ਼ਾਦੀ ਕੇਸ; ਸਰਕਾਰ ਵੱਲੋਂ ਬਰਜਿੰਦਰ ਹਮਦਰਦ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ SLP ਖਾਰਿਜ
Advertisement
Article Detail0/zeephh/zeephh2337816

Barjinder Singh Hamdard: ਜੰਗ-ਏ-ਆਜ਼ਾਦੀ ਕੇਸ; ਸਰਕਾਰ ਵੱਲੋਂ ਬਰਜਿੰਦਰ ਹਮਦਰਦ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ SLP ਖਾਰਿਜ

Barjinder Singh Hamdard News: ਅਜੀਤ ਖ਼ਬਰ ਦੇ ਮੁੱਖ ਸੰਪਾਦਕ ਨੂੰ ਵੱਡਾ ਝਟਕਾ ਲੱਗਾ ਹੈ। ਬਰਜਿੰਦਰ ਸਿੰਘ ਹਮਦਰਦ ਸਪੈਸ਼ਲ ਲੀਵ ਪਟੀਸ਼ਨ ਖਾਰਿਜ ਹੋ ਗਈ ਹੈ। 

Barjinder Singh Hamdard: ਜੰਗ-ਏ-ਆਜ਼ਾਦੀ ਕੇਸ; ਸਰਕਾਰ ਵੱਲੋਂ ਬਰਜਿੰਦਰ ਹਮਦਰਦ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ SLP ਖਾਰਿਜ

Barjinder Singh Hamdard vigilance News in punjabi/ਮਨੋਜ ਜੋਸ਼ੀ: ਪੰਜਾਬ ਵੱਲੋਂ ਜੰਗ-ਏ-ਆਜ਼ਾਦੀ ਕੇਸ ਵਿੱਚ ਮੁਲਜ਼ਮ ਬਣਾਏ ਗਏ ਅਜੀਤ ਗਰੁੱਪ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਐੱਸ.ਐੱਲ.ਪੀ. (ਸਪੈਸ਼ਲ ਲੀਵ ਪਟੀਸ਼ਨ) ਵਿਜੀਲੈਂਸ ਬਿਊਰੋ) ਨੂੰ ਖਾਰਿਜ ਕਰ ਦਿੱਤਾ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੰਗ-ਏ-ਆਜ਼ਾਦੀ ਕੇਸ ਵਿੱਚ ਬਰਜਿੰਦਰ ਸਿੰਘ ਹਮਦਰਦ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਜ਼ਮਾਨਤ ਵਿਰੁੱਧ ਸੁਪਰੀਮ ਕੋਰਟ ਵਿੱਚ ਐਸ.ਐਲ.ਪੀ. ਦਾਇਰ ਕੀਤੀ ਸੀ। ਬਰਜਿੰਦਰ ਸਿੰਘ ਹਮਦਰਦ ਦੀ ਜ਼ਮਾਨਤ ਰੱਦ ਕੀਤੀ ਜਾਵੇ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਹ ਪਟੀਸ਼ਨ ਪੰਜਾਬ ਵਿਜੀਲੈਂਸ ਬਿਊਰੋ ਜਲੰਧਰ ਦੇ ਐਸਐਸਪੀ ਰਾਜੇਸ਼ਵਰ ਸਿੱਧੂ ਵੱਲੋਂ ਦਾਇਰ ਕੀਤੀ ਗਈ ਸੀ, ਜਿਸ ਨੂੰ ਅੱਜ ਪਹਿਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਮੁੱਖ ਸਕੱਤਰ ਅਰਵਿੰਦਰ ਸਿੰਘ ਸਮੇਤ 8 ਲੋਕਾਂ ਨੂੰ ਅੰਤਰਿਮ ਜ਼ਮਾਨਤ ਵੀ ਦੇ ਦਿੱਤੀ ਹੈ।

Trending news