Balbir Singh Rajewal: ਬਲਬੀਰ ਰਾਜੇਵਾਲ ਦਾ ਵੱਡਾ ਬਿਆਨ- 'ਕੇਂਦਰ ਸਰਕਾਰ ਪੰਜਾਬ ਨਾਲ ਅਪਣਾ ਰਹੀ ਦੋਗਲੀ ਨੀਤੀ'
Advertisement
Article Detail0/zeephh/zeephh2409386

Balbir Singh Rajewal: ਬਲਬੀਰ ਰਾਜੇਵਾਲ ਦਾ ਵੱਡਾ ਬਿਆਨ- 'ਕੇਂਦਰ ਸਰਕਾਰ ਪੰਜਾਬ ਨਾਲ ਅਪਣਾ ਰਹੀ ਦੋਗਲੀ ਨੀਤੀ'

Balbir Singh Rajewal: ਬਲਬੀਰ ਰਾਜੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ 'ਕੇਂਦਰ ਸਰਕਾਰ ਪੰਜਾਬ ਨਾਲ ਅਪਣਾ ਰਹੀ ਦੋਗਲੀ ਨੀਤੀ'

 

Balbir Singh Rajewal: ਬਲਬੀਰ ਰਾਜੇਵਾਲ ਦਾ ਵੱਡਾ ਬਿਆਨ- 'ਕੇਂਦਰ ਸਰਕਾਰ ਪੰਜਾਬ ਨਾਲ ਅਪਣਾ ਰਹੀ ਦੋਗਲੀ ਨੀਤੀ'

Balbir Singh Rajewal News/ਵਰੁਣ ਕੌਸ਼ਲ: ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਦੋਗਲੀ ਨੀਤੀ ਅਪਣਾ ਰਹੀ ਹੈ ਅਤੇ ਉਹ ਇਹ ਭਲੀ ਭਾਂਤ ਜਾਣਦੀ ਹੈ ਕਿ ਅਗਲੇ 10 -15 ਸਾਲ ਸੰਸਾਰ ਭਰ ਵਿੱਚ ਅਨਾਜ ਦੀ ਘਾਟ ਬਣੀ ਰਹੇਗੀ। ਉਹਨਾਂ ਕਿਹਾ ਕਿ ਜੇਕਰ ਪੰਜਾਬ ਕੇਂਦਰੀ ਅੰਨ ਭੰਡਾਰ ਵਿੱਚ 101 ਲੱਖ ਟਨ ਚੌਲ ਨਾ ਦੇਵੇ ਤਾਂ ਬੇਕਾਬੂ ਹੋਈ ਮਹਿੰਗਾਈ ਕਾਰਨ ਸਰਕਾਰ ਟੁੱਟ ਜਾਵੇਗੀ। ਉਹਨਾਂ ਕਿਹਾ ਕਿ ਦਾਲਾਂ ਅਤੇ ਤੇਲ ਬੀਜਾਂ ਤੇ ਐਮਐਸਪੀ ਹੋਣ ਦੇ ਬਾਵਜੂਦ ਵੀ ਸਰਕਾਰ ਇਹਨਾਂ ਫਸਲਾਂ ਨੂੰ ਖਰੀਦਣ ਤੋਂ ਟਾਲਾ ਵੱਟ ਰਹੀ ਹੈ। ਕਿਉਂਕਿ ਵਿਦੇਸ਼ਾਂ ਤੋਂ ਆਯਾਤ ਕਰਨ ਵਾਲੇ ਕਾਰਪੋਰੇਟ ਅਦਾਰਿਆਂ ਦੇ ਹਿਤ ਹਨ।

ਰਾਜੇਵਾਲ ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਮਿਲਿੰਗ ਪਾਲਿਸੀ ਸਮੇਂ ਸਿਰ ਤਹਿ ਨਾ ਹੋਣ ਦਾ ਠੀਕਰਾ ਪੰਜਾਬ ਸਰਕਾਰ ਸਿਰ ਫੋੜਦਿਆਂ ਕਿਹਾ ਕਿ ਇਸ ਦਾ ਖਮਿਆਜਾ ਪੰਜਾਬ ਦੇ 4800 ਸੈਲਰ ਭੁਗਤ ਰਹੇ ਹਨ ਅਤੇ ਹਰ ਇੱਕ ਸ਼ੈਲਰ ਇੱਕ ਕਰੋੜ ਰੁਪਏ ਤੇ ਆਰਥਿਕ ਘਾਟੇ ਵਿੱਚ ਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਹੈ ਹੀ ਨਹੀਂ ਇਹ ਤਾਂ ਬਦਲਾ ਦੀ ਆਸ ਵਿੱਚ ਲੋਕਾਂ ਵੱਲੋਂ ਦਿੱਤਾ ਫਤਵਾ ਸੀ ਪਰ ਹੁਣ ਇਹਨਾਂ ਨੇ ਇਹ ਸਮਝ ਲਿਆ ਹੈ ਕਿ ਇਹਨਾਂ ਦੀ ਸਰਕਾਰ ਦੁਬਾਰਾ ਨਹੀਂ ਆ ਸਕਦੀ।

ਇਹ ਵੀ ਪੜ੍ਹੋ: Bathinda News: ਸ਼ਰਾਰਤੀ ਅਨਸਰ ਵੱਲੋਂ ਬਠਿੰਡਾ 'ਚ ਗੁਰਦੁਆਰਾ ਸਾਹਿਬ ਦੇ ਤੋੜੇ ਗਏ ਸ਼ੀਸ਼ੇ! ਪੁਲਿਸ ਨੇ ਖੰਗਾਲੇ CCTV
 

ਹਾਲ ਹੀ ਵਿੱਚ ਕੇਂਦਰੀ ਸਰੋਤ ਮੰਤਰੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਉਹ ਰੋਂਗਟੇ ਖੜੇ ਕਰਨ ਵਾਲਾ ਹੈ । ਉਨਾਂ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰ ਅਤੇ ਹਾਈਪਰਟਈਟਸ ਸੀ ਤੋਂ ਪ੍ਰਭਾਵਿਤ ਹੈ । ਰਾਜੇਵਾਲ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ । ਰਾਜੇਵਾਲ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਅੱਜ 40% ਲੋਕ ਜਿਹੜੇ ਉਹ ਕੈਂਸਰ ਤੋਂ ਪੀੜਿਤ ਹਨ। ਉਹਨਾਂ ਕਿਹਾ ਕਿ ਇਹ ਧਿਆਨ ਯੋਗ ਗੱਲਾਂ ਹਨ ਕਿ 2010 ਵਿੱਚ ਕੈਂਸਰ ਨਾਲ 10 ਮੌਤਾਂ ਰੋਜ਼ ਹੁੰਦੀਆਂ ਸਨ 2023 ਵਿੱਚ ਇਹ ਗਿਣਤੀ 65 ਹੋ ਗਈ ਇਸ ਸਮੇਂ ਇਹ ਗਿਣਤੀ ਹਰ ਰੋਜ਼ ਦੀ 100 ਤੋਂ ਉੱਪਰ ਹੋ ਗਈ ਹੈ। 

ਕੀ ਅਸੀਂ ਪੂਰੇ ਪੰਜਾਬ ਨੂੰ ਕੈਂਸਰ ਨਾਲ ਮਾਰ ਦੇਣਾ ਹੈ ਇਹ ਸਵਾਲ ਹੈ ...? 
ਇਸ ਦਾ ਕੋਈ ਅਲਟਰਨੇਟਿਵ ਨਹੀਂ ਸਿਵਾਏ ਦਰਿਆਈ ਪਾਣੀ ਤੋਂ ਅਸੀਂ ਮੁੱਖ ਮੰਤਰੀ ਤੋਂ ਆਸ ਰੱਖਦੇ ਹਾਂ ਕਿ ਸਾਡੇ ਘਰਾਂ ਵਾਸਤੇ ਜਿਵੇਂ ਚੰਡੀਗੜ੍ਹ ਪੰਚਕੂਲਾ ਵਿੱਚ ਨਹਿਰੀ ਪਾਣੀ ਨੂੰ ਸਾਫ ਕਰਕੇ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਨਹਿਰੀ ਪਾਣੀ ਨੂੰ ਘਰ ਘਰ ਪਹੁੰਚਾਇਆ ਜਾ ਸਕੇ । ਜਿਸ ਨਾਲ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਕਿਉਂਕਿ ਜੇਕਰ ਪੰਜਾਬ ਦੇ ਇਸ ਪਾਣੀ ਨੂੰ ਪੀਵਾਂਗੇ ਤਾਂ ਭਿਆਨਕ ਮੌਤ ਮਰ ਜਾਵਾਂਗੇ ਕਿਉਂਕਿ ਨਾ ਤਾਂ ਪਾਣੀ ਏ ਫਸਲਾਂ ਦੇ ਲਈ ਫਾਇਦੇਮੰਦ ਹੈ ਅਤੇ ਨਾ ਹੀ ਪੀਣ ਦੇ ਲਈ ।

Trending news