ਅਰਵਿੰਦ ਕੇਜਰੀਵਾਲ ਦਾ ਇਸ਼ਾਰਾ, ਗੁਜਰਾਤ ’ਚ ਚੋਣ ਪ੍ਰਚਾਰਕ ਰਾਘਵ ਚੱਢਾ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ
Advertisement
Article Detail0/zeephh/zeephh1374372

ਅਰਵਿੰਦ ਕੇਜਰੀਵਾਲ ਦਾ ਇਸ਼ਾਰਾ, ਗੁਜਰਾਤ ’ਚ ਚੋਣ ਪ੍ਰਚਾਰਕ ਰਾਘਵ ਚੱਢਾ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ

ਦਿੱਲੀ ਪੰਜਾਬ ਤੋਂ ਹੁੰਦੀ ਹੋਈ ਆਪ ਅਤੇ ਭਾਜਪਾ ਵਿਚਾਲੇ ਸਿਆਸੀ ਲੜਾਈ ਹੁਣ ਗੁਜਰਾਤ ਪਹੁੰਚ ਗਈ ਜਾਪਦੀ ਹੈ। ਹੁਣ ਆਪ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਰਾਘਵ ਚੱਢਾ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।  ਰਾਘਵ ਚੱਢਾ ’ਤੇ ਕੀ ਕੇਸ ਹੋਵੇਗਾ, ਰਣਨੀਤੀ ਬਣਾਈ ਜਾ ਰਹੀ ਹੈ: ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਆਪਣੇ T

ਅਰਵਿੰਦ ਕੇਜਰੀਵਾਲ ਦਾ ਇਸ਼ਾਰਾ, ਗੁਜਰਾਤ ’ਚ ਚੋਣ ਪ੍ਰਚਾਰਕ ਰਾਘਵ ਚੱਢਾ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ

ਚੰਡੀਗੜ੍ਹ: ਦਿੱਲੀ ਪੰਜਾਬ ਤੋਂ ਹੁੰਦੀ ਹੋਈ ਆਪ ਅਤੇ ਭਾਜਪਾ ਵਿਚਾਲੇ ਸਿਆਸੀ ਲੜਾਈ ਹੁਣ ਗੁਜਰਾਤ ਪਹੁੰਚ ਗਈ ਜਾਪਦੀ ਹੈ। ਹੁਣ ਆਪ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਰਾਘਵ ਚੱਢਾ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। 

ਰਾਘਵ ਚੱਢਾ ’ਤੇ ਕੀ ਕੇਸ ਹੋਵੇਗਾ, ਰਣਨੀਤੀ ਬਣਾਈ ਜਾ ਰਹੀ ਹੈ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਆਪਣੇ Twitter ਅਕਾਊਂਟ ’ਤੇ Tweet ਕਰਦਿਆਂ ਲਿਖਿਆ," ਜਦੋਂ ਤੋਂ ਰਾਘਵ ਚੱਢਾ ਨੂੰ ਗੁਰਜਾਤ ਦਾ ਸਹਿ-ਇੰਚਾਰਜ (Election campaiger in Gujarat) ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਗੁਜਰਾਤ ’ਚ ਚੋਣ ਪ੍ਰਚਾਰ ਲਈ ਜਾਣਾ ਸ਼ੁਰੂ ਕੀਤਾ ਹੈ, ਹੁਣ ਸੁਣ ਰਹੇ ਹਾਂ ਰਾਘਵ ਚੱਢਾ ਨੂੰ ਇਹ ਲੋਕ ਗ੍ਰਿਫ਼ਤਾਰ ਕਰਨਗੇ। ਕਿਸ ਕੇਸ ’ਚ ਕਰਨਗੇ ਅਤੇ ਕੀ ਆਰੋਪ ਹੋਣਗੇ, ਇਹ ਲੋਕ ਹਾਲ ਦੀ ਘੜੀ ਬਣਾ ਰਹੇ ਹਨ।

ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ’ਤੇ ਵੀ ਹੋ ਚੁੱਕੀ ਹੈ ਕਾਰਵਾਈ 
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਈ. ਡੀ. (ED) ਦੁਆਰਾ ਛਾਪਾ ਮਾਰਿਆ ਗਿਆ ਸੀ, ਉਨ੍ਹਾਂ ਨੂੰ ਮਨੀ ਲਾਂਡਰਿੰਗ (Money Laundering) ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ CBI ਦਾ ਛਾਪਾ ਪਿਆ। ਉਨ੍ਹਾਂ ਦੇ ਦਿੱਲੀ ’ਚ ਨਵੀਂ ਲਾਗੂ ਕੀਤੀ ਗਈ ਸ਼ਰਾਬ ਨੀਤੀ ਤਹਿਤ ਘਪਲਾ ਕੀਤੇ ਜਾਣ ਦੇ ਦੋਸ਼ ਹਨ। ਹਾਲਾਂਕਿ ਇਸ ਛਾਪੇਮਾਰੀ ਦੇ ਸਬੰਧ ’ਚ ਉਨ੍ਹਾਂ ਪ੍ਰੈਸ-ਕਾਨਫ਼ੰਰਸ ਕਰਕੇ ਕਿਹਾ ਸੀ ਕਿ ਮੁੱਦਾ ਸਿਰਫ਼ ਦੇਸ਼ ’ਚ ਵੱਧ ਰਹੀ ਆਮ ਆਦਮੀ ਪਾਰਟੀ ਦੀ ਲੋਕ ਪ੍ਰਿਅਤਾ ਨੂੰ ਰੋਕਣਾ ਹੈ। 

 

Trending news