Amritsar News: ਗ੍ਰਿਫਤਾਰ ਸਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਕਤ ਬਰਾਮਦ ਹੈਰੋਇਨ ਅਤੇ ਅਫੀਮ ਦੇ ਸਰੋਤ ਦਾ ਪਤਾ ਜਾਵੇਗਾ ਅਤੇ ਇਸ ਗੈਰ-ਕਨੂੰਨੀ ਧੰਦੇ ਵਿੱਚ ਸ਼ਾਮਲ ਹੋ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Trending Photos
Amritsar News(ਭਰਤ ਸ਼ਰਮਾ): ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਦੋਂ ਪੁਲਿਸ ਵੱਲੋਂ 02 ਕਿਲੋ ਹੈਰੋਇਨ, 300 ਗ੍ਰਾਮ ਅਫੀਮ, 4.5 ਲੱਖ ਡਰੱਗ ਮਨੀ, ਅਤੇ ਇੱਕ ਕਾਰ ਸਮੇਤ 06 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਸਾਡੀ ਪੁਲਿਸ ਟੀਮ ਨੂੰ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਉਨ੍ਹਾ ਕਿਹਾ ਕਿ ਨਾਕਾਬੰਦੀ ਦੇ ਦੌਰਾਨ ਥਾਣਾ ਭਿੰਡੀਸੈਦਾਂ ਪੁਲਿਸ ਵੱਲੋਂ ਦੋ ਕਾਰ ਸਵਾਰਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਸਵਾਰ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਬਲਦੇਵ ਸਿੰਘ ਵਾਸੀ ਮਜਾਰੀ, ਨੇੜੇ ਬੰਗਾ, ਥਾਣਾ ਬੰਗਾ ਅਤੇ ਅਜੇ ਵਰਮਾ ਪੁੱਤਰ ਹਰਭਜਨ ਸਿੰਘ ਵਾਸੀ ਮਜਾਰੀ, ਨੇੜੇ ਬੰਗਾ, ਥਾਣਾ ਬੰਗਾ ਪਾਸੋਂ 02 ਕਿਲੋ ਹੈਰੋਇਨ, 1.5 ਲੱਖ ਡਰੱਗ ਮਨੀ ਬਰਾਮਦ ਹੋਈ। ਜੋ ਦੋਵੇਂ ਦੋਸ਼ੀਆਂ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ NDPS ਐਕਟ ਥਾਣਾ ਭਿੰਡੀਸੈਦਾਂ ਮਾਮਲਾ ਦਰਜ ਕੀਤਾ ਗਿਆ।
ਉਕਤ ਗ੍ਰਿਫਤਾਰ ਦੋਸ਼ੀਆ ਦੇ ਜਦੋਂ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਖੰਘਾਲਿਆ ਗਿਆ ਤਾਂ ਉਹਨਾ ਦੱਸਿਆ ਕਿ ਇਹ ਹੈਰੋਇੰਨ ਉਹਨਾਂ ਵੱਲੋਂ ਸੁਖਦੇਵ ਸਿੰਘ ਸੁੱਖ ਪੁੱਤਰ ਦਲਬੀਰ ਸਿੰਘ ਵਾਸੀ ਨੌਸ਼ਹਿਰਾ ਹਾਲ ਵਾਸੀ ਅਟਾਰੀ, ਹਰਮਨਦੀਪ ਸਿੰਘ ਉਰਫ ਹਨੀ ਪੁੱਤਰ ਤਰਸੇਮ ਸਿੰਘ ਵਾਸੀ ਅਟਾਰੀ ਅਤੇ ਹਰਮਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਲਾਲੂ ਘੁੰਮਣ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ ਕੋਲੋ ਖ੍ਰੀਦੀ ਹੈ। ਜਿਸ ਸਬੰਧੀ ਉਕਤ ਤਿੰਨਾਂ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਏਸੇ ਲੜੀ ਤਹਿਤ ਮੁੱਖ ਅਫਸਰ ਥਾਣਾ ਲੋਪੋਕੇ ਵੱਲੋ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸੋਨੇ ਵਾਲੀ ਗਲੀ ਚੋਗਾਵਾਂ ਤੋਂ ਸ਼ੁਬੇਗ ਸਿੰਘ ਉਰਫ ਸ਼ੇਗਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੋਗਾਵਾਂ ਨੂੰ 300 ਗ੍ਰਾਮ ਅਫੀਮ ਅਤੇ 03 ਲੱਖ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ NDPS ACT ਤਹਿਤ ਮਾਮਲਾ ਦਰਜ ਕੀਤਾ ਗਿਆ। ਗ੍ਰਿਫਤਾਰ ਸਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਕਤ ਬਰਾਮਦ ਹੈਰੋਇਨ ਅਤੇ ਅਫੀਮ ਦੇ ਸਰੋਤ ਦਾ ਪਤਾ ਜਾਵੇਗਾ ਅਤੇ ਇਸ ਗੈਰ-ਕਨੂੰਨੀ ਧੰਦੇ ਵਿੱਚ ਸ਼ਾਮਲ ਹੋ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।