Amritsar News: ਥਾਣੇਦਾਰ ਨੇ ਥਾਣੇ 'ਚ ਚਾੜ'ਤਾ ਚੰਨ; ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ
Advertisement
Article Detail0/zeephh/zeephh2128977

Amritsar News: ਥਾਣੇਦਾਰ ਨੇ ਥਾਣੇ 'ਚ ਚਾੜ'ਤਾ ਚੰਨ; ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ

Amritsar News: ਅੰਮ੍ਰਿਤਸਰ ਤੋਂ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਉੱਚ ਅਧਿਕਾਰੀ ਨੇ ਵੀਡੀਓ ਦੇਖਣ ਤੋਂ ਬਾਅਦ ਵੱਡਾ ਐਕਸ਼ਨ ਲਿਆ ਹੈ।

Amritsar News: ਥਾਣੇਦਾਰ ਨੇ ਥਾਣੇ 'ਚ ਚਾੜ'ਤਾ ਚੰਨ; ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ

Amritsar News (ਭਰਤ ਸ਼ਰਮਾ) : ਪੰਜਾਬ ਪੁਲਿਸ ਹਮੇਸ਼ਾ ਹੀ ਆਪਣੇ ਵੱਡੇ ਕਾਰਨਾਮਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਦੌਰਾਨ ਅੰਮ੍ਰਿਤਸਰ ਤੋਂ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਉੱਚ ਅਧਿਕਾਰੀ ਨੇ ਵੀਡੀਓ ਦੇਖਣ ਤੋਂ ਬਾਅਦ ਵੱਡਾ ਐਕਸ਼ਨ ਲਿਆ ਹੈ। ਉੱਚ ਅਧਿਕਾਰੀਆਂ ਨੇ ਮੁਲਾਜ਼ਮ ਦੀ ਸ਼ਨਾਖਤ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ।

ਬਨੈਣ 'ਚ ਥਾਣੇ 'ਚ ਸੁਣ ਰਿਹਾ ਸੀ ਲੋਕਾਂ ਦੀ ਸ਼ਿਕਾਇਤ

ਦਰਅਸਲ ਸਬ-ਇੰਸਪੈਕਟਰ (ਐਸਆਈ) ਥਾਣੇ ਵਿੱਚ ਬਨੈਣ ਵਿੱਚ ਹੀ ਬੈਠ ਕੇ ਲੋਕਾਂ ਦੀ ਸ਼ਿਕਾਇਤ ਸੁਣ ਰਿਹਾ ਹੈ। ਇਹ ਘਟਨਾ ਰਾਮਬਾਗ ਡਿਵੀਜ਼ਨ ਥਾਣੇ ਦੀ ਦੱਸੀ ਜਾ ਰਹੀ ਹੈ। ਇਕ ਵਿਅਕਤੀ ਆਪਣੇ ਘਰ 'ਤੇ ਹਮਲੇ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜਿਆ ਸੀ। ਥਾਣੇ ਵਿੱਚ ਪੁਲਿਸ ਮੁਲਾਜ਼ਮ ਸਵਰਨ ਸਿੰਘ ਬਾਜ਼ਾਰ ਵਿੱਚ ਬੈਠਾ ਸੀ। ਉਹ ਬਿਨਾਂ ਵਰਦੀ ਪਾਏ ਹੀ ਸ਼ਿਕਾਇਤਕਰਤਾ ਨਾਲ ਹੀ ਗੱਲ ਕਰ ਰਿਹਾ ਸੀ। ਜਦੋਂ ਐੱਸਆਈ ਦੀ ਗੱਲਬਾਤ ਦੀ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਵੀ ਹਰਕਤ ਵਿੱਚ ਆ ਗਈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਬ ਇੰਸਪੈਕਟਰ ਦੀ ਪਛਾਣ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ।

ਵੀਡੀਓ ਹੋਈ ਤੇਜ਼ੀ ਨਾਲ ਵਾਇਰਲ

ਵੀਡੀਓ ਵਿੱਚ ਸਬ-ਇੰਸਪੈਕਟਰ ਸਵਰਨ ਸਿੰਘ ਦੇ ਵਾਲ ਖਿੰਡੇ ਹੋਏ ਸਨ ਅਤੇ ਉਨ੍ਹਾਂ ਦੀ ਬੈਲਟ ਇੱਕ ਪਾਸੇ ਰੱਖੀ ਹੋਈ ਸੀ। ਗੱਲਾਂ ਕਰਦਿਆਂ ਉਹ ਕੁਝ ਖਾ ਰਿਹਾ ਸੀ, ਖਾਣ ਦਾ ਭਾਂਡਾ ਵੀ ਸਾਹਮਣੇ ਹੀ ਪਿਆ ਸੀ। ਵਿਚਕਾਰ ਉਸ ਨੇ ਗਲਾਸ ਚੁੱਕ ਕੇ ਦੂਜੇ ਪਾਸੇ ਰੱਖ ਦਿੱਤਾ। ਇਸ ਦੌਰਾਨ ਕਿਸੇ ਨੇ ਉਕਤ ਸਬ ਇੰਸਪੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ : Kisan Andolan Live: ਕਿਸਾਨ ਅੰਦੋਲਨ ਦਾ 14ਵਾਂ ਦਿਨ, ਮੁੜ ਸੜਕਾਂ 'ਤੇ ਆਏ ਕਿਸਾਨ, SKM ਦੇ ਸੱਦੇ 'ਤੇ ਕਿਸਾਨਾਂ ਦਾ ਟਰੈਕਟਰ ਮਾਰਚ

ਏਡੀਜੀਪੀ ਨੇ ਕਿਹਾ- ਵਿਭਾਗੀ ਕਾਰਵਾਈ ਕੀਤੀ ਜਾਵੇਗੀ

ਏਡੀਜੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਬਨੈਣ ਵਿੱਚ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਨਿੰਦਣਯੋਗ ਹੈ। ਸਬ-ਇੰਸਪੈਕਟਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Kisan Andolan: ਕਿਸਾਨ ਅੰਦੋਲਨ 'ਚ ਟਰਾਲੀ ਨੂੰ ਬਣਾਇਆ AC ਕਮਰਾ, ਸੌਣ ਲਈ ਰਸੋਈ ਤੋਂ ਬੈੱਡ ਤੱਕ ਹਰ ਚੀਜ਼ ਉਪਲਬਧ

Trending news