Amritsar News: ਆੜ੍ਹਤੀਆਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਝੋਨੇ ਦੀ ਖਰੀਦ ਮੰਡੀਆਂ ਵਿੱਚ ਹੋਈ ਸ਼ੁਰੂ
Advertisement
Article Detail0/zeephh/zeephh2465746

Amritsar News: ਆੜ੍ਹਤੀਆਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਝੋਨੇ ਦੀ ਖਰੀਦ ਮੰਡੀਆਂ ਵਿੱਚ ਹੋਈ ਸ਼ੁਰੂ

Amritsar News: ਪਿਛਲੇ ਦਿਨੀਂ ਮੁੱਖ ਮੰਤਰੀ ਦੇ ਨਾਲ ਆੜ੍ਹਤੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ।

Amritsar News: ਆੜ੍ਹਤੀਆਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਝੋਨੇ ਦੀ ਖਰੀਦ ਮੰਡੀਆਂ ਵਿੱਚ ਹੋਈ ਸ਼ੁਰੂ

Amritsar News(ਭਰਤ ਸ਼ਰਮਾ): ਅੰਮ੍ਰਿਤਸਰ ਇੱਕ ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਖ਼ਰੀਦ ਦਾ ਕੰਮ ਸ਼ੁਰੂ ਹੋਣਾ ਸੀ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਫ਼ਸਲ ਖ਼ਰੀਦ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਪਿਛਲੇ ਦਿਨੀਂ ਮੁੱਖ ਮੰਤਰੀ ਦੇ ਨਾਲ ਆੜ੍ਹਤੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਸੀ। ਸਰਕਾਰ ਨੇ ਆੜ੍ਹਤੀਆਂ ਦੀਆਂ ਕੁੱਝ ਮੰਨ ਲਈਆਂ ਗਈਆਂ ਹਨ ਤੇ ਕੁੱਝ ਮੰਗਾਂ ਨੂੰ ਜਲਦ ਹੱਲ ਕਰ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਸੀ। ਅਤੇ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਸੀ।

ਆੜ੍ਹਤੀਆਂ ਨੇ ਕਿਹਾ ਕਿ ਸਾਡੀਆਂ ਕੁੱਝ ਮੰਗਾਂ ਪੰਜਾਬ ਸਰਕਾਰ ਨਾਲ ਸਬੰਧ ਸਨ ਅਤੇ ਕੁੱਝ ਮੰਗਾਂ ਕੇਂਦਰ ਸਰਕਾਰ ਦੇ ਨਾਲ ਸਬੰਧਤ ਸਨ। ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਮਨ ਲਈਆਂ ਹਨ ਜਦਕਿ ਰਹਿੰਦੀਆਂ ਮੰਗਾਂ ਬਾਰੇ ਫੈਸਲਾ ਕੇਂਦਰ ਸਰਕਰਾ ਵੱਲੋਂ ਲਿਆ ਜਾਣਾ ਹੈ। ਕੇਂਦਰ ਦੀਆਂ ਪੈਡਿੰਗ ਮੰਗਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਉਹ ਆਪ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਕਹਿਣਗੇ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਜੋ ਆੜ੍ਹਤੀਆਂ ਨੂੰ ਨੁਕਸਾਨ ਹੁੰਦਾ ਹੈ ਉਸ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉੱਥੇ ਹੀ ਆੜ੍ਹਤੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਝੋਨੇ ਦੀ ਖ਼ਰੀਦ ਦਾ ਕੰਮ ਹੁਣ ਮੰਡੀਆਂ ਵਿੱਚ ਸ਼ੁਰੂ ਕਰ ਦਿੱਤਾ ਗਿਆ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਕ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ ਹੋਣਾ ਸੀ ਪਰ ਆੜ੍ਹਤੀਆਂ  ਦੀ ਹੜਤਾਲ ਕਰਨ ਇਹ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਬਾਰਸ਼ ਦੇ ਕਾਰਨ ਜਿਹੜਾ ਅਸੀਂ ਝੋਨਾ ਲੈ ਕੇ ਆਉਣਾ ਸੀ ਉਹ ਵੀ ਗਿੱਲਾ ਹੋ ਗਿਆ। ਜਿਸ ਕਾਰਨ ਸਾਨੂੰ ਕਾਫ਼ੀ ਨੁਕਸਾਨ ਹੋਇਆ ਹੈ। ਦੂਸਰਾ ਉਨ੍ਹਾਂ ਕਿਹਾ ਕਿ ਜੋ ਪਿਛਲੀ ਵਾਰ ਦਾ ਰੇਟ ਸੀ ਉਸ ਨਾਲੋਂ ਇਸ ਵਾਰ ਕਾਫ਼ੀ ਰੇਟ ਘਟਾ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਪਿਛਲੀ ਵਾਰ ਝੋਨੇ ਦਾ ਰੇਟ 3500 ਤੋਂ 4000 ਦੇ ਕਰੀਬ ਮਿਲ ਰਿਹਾ ਸੀ ਪਰ ਇਸ ਵਾਰ ਇਹ ਰੇਟ 2000 ਤੋਂ ਲੈ ਕੇ 2500 ਤੱਕ ਦਾ ਤੈਅ ਕੀਤਾ ਗਿਆ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪੁੱਤਾਂ ਵਾਂਗ ਫਾਲੀ ਫ਼ਸਲ ਦਾ ਸਾਨੂੰ ਪੂਰਾ ਮੁੱਲ ਵੀ ਨਹੀਂ ਮਿਲ ਰਿਹਾ ਕਿਸਾਨ ਅੱਗੇ ਹੀ ਕਰਜ਼ੇ ਹੇਠ ਡੁੱਬੇ ਪਏ ਹਨ ਤੇ ਜਦੋਂ ਉਨ੍ਹਾਂ ਨੂੰ ਘੱਟ ਰੇਟ ਤੇ ਫ਼ਸਲ ਵੇਚਣੀ ਪਵੇਗੀ ਤਾਂ ਉਨ੍ਹਾਂ ਸਿਰ ਹੋਰ ਕਰਜ਼ਾ ਚੜ ਜਾਵੇਗਾ ਤੇ ਕਿਸਾਨ ਕੀ ਕਰੇਗਾ ਉਨ੍ਹਾਂ ਕਿਹਾ ਕਿ ਸਰਕਾਰ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀਆਂ ਜਿਸ ਦੇ ਕਿ ਅੱਜ ਦੇ ਮਜਬੂਰਨ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਹੈ।

ਕਿਸਾਨਾਂ ਕਿਹਾ ਕਿ ਆੜ੍ਹਤੀਆਂ ਨੇ ਹੜਤਾਲ ਕਰ ਕੇ ਆਪਣੀਆਂ ਮੰਗਾਂ ਤਾਂ ਸਰਕਾਰ ਕੋਲ ਮਨਵਾ ਲਈਆਂ ਹਨ ਪਰ ਕਿਸਾਨ ਕਿੱਥੇ ਜਾਣਗੇ ਉਨ੍ਹਾਂ ਕਿਹਾ ਕਿ ਲਗਾਤਾਰ ਕਿਸਾਨ ਕਰਜ਼ਾ ਹੇਠ ਧਾ ਦੱਬਦਾ ਜਾ ਰਿਹਾ ਹੈ ਤੇ ਜਦ ਕਿ ਝੋਨੇ ਦੀ ਲੁਆਈ ਦਾ ਮੁੱਲ ਵੀ ਉਸ ਨੂੰ ਪੂਰਾ ਨਹੀਂ ਮਿਲ ਰਿਹਾ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ਦਾ ਰੇਟ ਇੱਕ ਤੈਅ ਕੀਤਾ ਜਾਵੇ ਅਤੇ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮਿਲ ਸਕੇ ਤਾਂ ਹੀ ਕਿਸਾਨ ਖ਼ੁਸ਼ਹਾਲ ਹੋਣਗੇ।

Trending news