Amritsar News: ਡੀਜੀਪੀ ਅਰਪਿਤ ਸ਼ੁਕਲਾ ਨੇ SSP ਦਿਹਾਤੀ, CP ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਦੇ SSPs ਦੇ ਨਾਲ ਕੀਤੀ ਮੀਟਿੰਗ
Advertisement
Article Detail0/zeephh/zeephh2249387

Amritsar News: ਡੀਜੀਪੀ ਅਰਪਿਤ ਸ਼ੁਕਲਾ ਨੇ SSP ਦਿਹਾਤੀ, CP ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਦੇ SSPs ਦੇ ਨਾਲ ਕੀਤੀ ਮੀਟਿੰਗ

Amritsar News: ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਅਫਸਰਾਂ ਨੂੰ ਮਾਡਲ ਕੋਡ ਆਫ ਕੰਡਕਟ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਵੱਖ-ਵੱਖ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸਬੰਧੀ ਹਿਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ। 

Amritsar News: ਡੀਜੀਪੀ ਅਰਪਿਤ ਸ਼ੁਕਲਾ ਨੇ SSP ਦਿਹਾਤੀ, CP ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਦੇ SSPs ਦੇ ਨਾਲ ਕੀਤੀ ਮੀਟਿੰਗ

Amritsar News: ਅੰਮ੍ਰਿਤਸਰ ਅੱਜ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਲਾਅ ਐਂਡ ਆਰਡਰ ਅੰਮ੍ਰਿਤਸਰ ਪੁੱਜੇ ਇਸ ਮੌਕੇ ਪੰਜਾਬ ਦੇ ਐਸਐਸਪੀ ਤੇ ਕਮਿਸ਼ਨਰਾਂ ਦੇ ਨਾਲ ਉਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ 2024 ਦੀ ਤਿਆਰੀਆਂ ਦੇ ਸਬੰਧ ਵਿੱਚ ਇੱਕ ਮੀਟਿੰਗ ਅੰਮ੍ਰਿਤਸਰ ਵਿੱਚ ਕੀਤੀ ਗਈ। ਜਿਸ ਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਅਤੇ ਬਾਰਡਰ ਰੇਂਜ ਦੇ ਡੀਆਈਜੀ ਅਤੇ SSPs ਨੇ ਹਿੱਸਾ ਲਿਆ। 

ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਅਫਸਰਾਂ ਨੂੰ ਮਾਡਲ ਕੋਡ ਆਫ ਕੰਡਕਟ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਵੱਖ-ਵੱਖ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸਬੰਧੀ ਹਿਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ। ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇਕ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀ ਜਿਹੜੀ ਕੰਟੈਸਟ ਕਰ ਰਹੀਆਂ, ਸਾਰੇ ਉਮੀਦਵਾਰ ਜੋ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਇੱਕ ਲੈਵਲ ਪਲੇਨ ਫੀਲਡ ਮੁਹਈਆ ਕਰਾਈਏ ਤਾਂ ਕਿ ਇੱਕ ਚੋਣਾਂ ਨਿਰਪੱਖ ਹੋ ਸਕਣ। ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕੁੱਲ 14,547 ਪੋਲਿੰਗ ਸਟੇਸ਼ਨ ਹਨ, ਜਿਸ ਦੇ ਵਿੱਚੋਂ 3103 ਸਟੇਸ਼ਨ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਹੋਇਆ ਹੈ। ਇਸ ਦੇ ਵਿੱਚ ਅਸੀਂ ਪੈਰਾਮਿਲਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ, ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ ਐਲੀਮੈਂਟ ਟਰੈਫਿਕਟਸ ਦੇ ਖਿਲਾਫ ਉਸ ਤੋਂ ਲਗਾਤਾਰ ਜਾਰੀ ਰੱਖਿਆ ਹੋਇਆ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਘਨ ਨਾ ਪਵੇ।

 ਡੀਜੀਪੀ ਅਰਪਿਤ ਸ਼ੁਕਲਾ ਲਾਅ ਐਂਡ ਆਰਡਰ ਨੇ ਦੱਸਿਆ ਕਿ ਪੰਜਾਬ ਵਿੱਚ 220 ਥਾਵਾਂ 'ਤੇ ਅਜਿਹੀਆਂ ਹਨ, ਜਿਸ ਨਾਲ ਅਸੀਂ ਦੂਸਰੇ ਸੂਬਿਆਂ ਨਾਲ ਬਾਰਡਰ ਸਾਂਝਾ ਕਰਦੇ ਹਨ। ਉੱਥੇ ਪੰਜਾਬ ਪੁਲਿਸ ਅਤੇ ਦੂਜੇ ਸੂਬੇ ਦੀ ਪੁਲਿਸ ਮਿਲਕੇ ਨਾਕਬੰਦੀ ਕਰੇਗੀ। ਜਿਹੜੇ ਸਾਡੇ ਬਾਡਰਿੰਗ ਡਿਸਟ੍ਰਿਟਸ ਦੇ ਐਸਐਸਪੀ ਅਤੇ ਡੀਆਈਜੀ ਹਨ। ਇਨ੍ਹਾਂ ਨੇ ਆਪਣੇ ਜ਼ਿਲ੍ਹਿਆ ਦੇ ਨਾਲ ਲੱਗਦੇ ਸੂਬੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਅਤੇ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ। ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਸਮੱਸਿਆਵਾਂ ਦਾ ਸਹਾਮਣਾ ਨਾ ਕਰਨਾ ਪਵੇ। ਇਹ ਸਾਰੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਅਤੇ ਇਸੇ ਤਰ੍ਹਾਂ ਦੀ ਸਮੀਖਿਆ ਸਟੇਟ ਦੇ ਵੱਖ-ਵੱਖ ਰੇਂਜਾਂ ਦੀ ਅਤੇ ਕਮਿਸ਼ਨਰ ਨਾਲ ਵੀ ਕੀਤੀ ਜਾਵੇ। 

Trending news