Punjab News: ਚੋਣਾਂ 'ਚ ਹਾਰ ਮਗਰੋਂ ਅਕਾਲੀ ਆਗੂ ਮਨਪ੍ਰੀਤ ਇਆਲੀ ਦੇ ਬਾਗੀ ਸੁਰ, ਕਹੀ ਇਹ ਵੱਡੀ ਗੱਲ
Advertisement
Article Detail0/zeephh/zeephh2282794

Punjab News: ਚੋਣਾਂ 'ਚ ਹਾਰ ਮਗਰੋਂ ਅਕਾਲੀ ਆਗੂ ਮਨਪ੍ਰੀਤ ਇਆਲੀ ਦੇ ਬਾਗੀ ਸੁਰ, ਕਹੀ ਇਹ ਵੱਡੀ ਗੱਲ

Punjab News:  ਇਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਸੀ ਕਿ ਪਾਰਟੀ ਚੋਣਾਂ ਆਪਣੇ ਬਲਬੂਤੇ ਲੜਦਿਆਂ ਨੈਸ਼ਨਲ ਏਜੰਡਾ ਤੈਅ ਨਾ ਕਰ ਸਕੀ, ਜਿਸ ਦਾ ਚੋਣ ਨਤੀਜਿਆਂ ਉੱਪਰ ਵੱਡਾ ਅਸਰ ਦਿਖਾਈ ਦਿੱਤਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵੱਲੋਂ ਖੇਤਰੀ ਮੰਗਾਂ ਅਤੇ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਆਧਾਰ ‘ਤੇ ਚੋਣ ਲੜੀ ਗਈ।

 

Punjab News: ਚੋਣਾਂ 'ਚ ਹਾਰ ਮਗਰੋਂ ਅਕਾਲੀ ਆਗੂ ਮਨਪ੍ਰੀਤ ਇਆਲੀ ਦੇ ਬਾਗੀ ਸੁਰ, ਕਹੀ ਇਹ ਵੱਡੀ ਗੱਲ

Punjab Politics / ਕਮਲਦੀਪ ਸਿੰਘ:  ਲੋਕ ਸਭਾ ਚੋਣਾਂ 2024 ਦੇ ਨਤੀਜੇ ਚੋਣ ਕਮੀਸ਼ਨ ਵੱਲੋਂ 4 ਜੂਨ ਨੂੰ ਹੀ ਜਾਰੀ ਕਰ ਦਿੱਤੇ ਗਏ ਸਨ। ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਵੱਡੀ ਹਾਰ ਝੱਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਅੰਦਰੂਨੀ ਕਲੇਸ਼ ਹੁਣ ਸਾਹਮਣੇ ਆਉਣ ਲੱਗਾ ਹੈ। ਲੁਧਿਆਣਾ ਦੇ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅਕਾਲੀ ਦਲ ਦੀ ਹਾਰ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਫੇਸਬੁੱਕ ਰਾਹੀਂ ਵੱਡਾ ਐਲਾਨ ਕੀਤਾ ਹੈ।

ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਇਆਲੀ ਨੇ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।

ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ ਵੱਡਾ ਐਲਾਨ
ਮਨਪ੍ਰੀਤ ਸਿੰਘ ਇਆਲੀ ਨੇ ਪੋਸਟ ਸ਼ੇਅਰ ਕਰਦੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ਤੇ ਸਿਧਾਂਤਕ ਗਿਰਾਵਟ ਆਈ ਹੈ। 

fallback

ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ। ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Lok Sabha Election Results 2024: ਚੋਣ ਕਮਿਸ਼ਨ ਨੇ ਰਾਸ਼ਟਰਪਤੀ ਮੁਰਮੂ ਨੂੰ ਨਵੇਂ ਚੁਣੇ ਲੋਕ ਸਭਾ ਸੰਸਦ ਮੈਂਬਰਾਂ ਦੀ ਸੂਚੀ ਸੌਂਪੀ

ਇਸ ਤੋਂ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਸੀ ਕਿ ਪਾਰਟੀ ਚੋਣਾਂ ਆਪਣੇ ਬਲਬੂਤੇ ਲੜਦਿਆਂ ਨੈਸ਼ਨਲ ਏਜੰਡਾ ਤੈਅ ਨਾ ਕਰ ਸਕੀ, ਜਿਸ ਦਾ ਚੋਣ ਨਤੀਜਿਆਂ ਉੱਪਰ ਵੱਡਾ ਅਸਰ ਦਿਖਾਈ ਦਿੱਤਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵੱਲੋਂ ਖੇਤਰੀ ਮੰਗਾਂ ਅਤੇ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਆਧਾਰ ‘ਤੇ ਚੋਣ ਲੜੀ ਗਈ।

ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ,  ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ਤੇ ਸਿਧਾਂਤਕ ਗਿਰਾਵਟ ਆਈ ਹੈ। ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ।

ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Kangana Ranaut Slapped: ਕੰਗਨਾ ਥੱਪੜ ਮਾਮਲੇ 'ਤੇ ਕਿਸਾਨ ਆਗੂ ਡੱਲੇਵਾਲ ਦਾ ਬਿਆਨ- ਜਦੋਂ ਕਿਸੇ ਦੀ ਮਾਂ ਨੂੰ ਕੋਈ ਇਹ ਕਹੇਗਾ ਕਿ ਇਹ ਭਾੜੇ ਦਾ..

ਦੱਸ ਦਈਏ ਕਿ ਪੰਜਾਬ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ ਉਤੇ ਕਾਂਗਰਸ, 3 ਉੱਤੇ ਆਪ 1 ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਬਾਕੀ 2 ਸੀਟਾਂ ਉੱਤੇ ਅਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਕੌਣ ਹਨ MLA ਮਨਪ੍ਰੀਤ ਇਯਾਲੀ?
ਮਨਪ੍ਰੀਤ ਸਿੰਘ ਇਯਾਲੀ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ। ਉਹ ਇਸ ਸਮੇਂ ਦਾਖਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਨ।

ਅਯਾਲੀ ਦਾ ਜਨਮ 6 ਜਨਵਰੀ 1975 ਨੂੰ ਹੋਇਆ ਸੀ। ਉਸਦੇ ਪਿਤਾ ਗੁਰਚਰਨਜੀਤ ਸਿੰਘ ਇੱਕ ਸਿਆਸਤਦਾਨ ਅਤੇ ਕਿਸਾਨ ਹਨ। ਉਨ੍ਹਾਂ ਦੇ ਪਿਤਾ 15 ਸਾਲਾਂ ਤੋਂ ਉਨ੍ਹਾਂ ਦੇ ਪਿੰਡ ਦੇ ਸਰਪੰਚ ਰਹੇ ਹਨ। ਅਯਾਲੀ ਨੇ 12ਵੀਂ ਪੂਰੀ ਕਰਨ ਤੋਂ ਬਾਅਦ ਕਾਲਜ ਛੱਡ ਦਿੱਤਾ। 1998 ਵਿੱਚ, ਉਹ ਆਪਣੇ ਪਿੰਡ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਬਣੇ ਅਤੇ ਬਾਅਦ ਵਿੱਚ ਸਰਪੰਚ ਵਜੋਂ ਸੇਵਾ ਨਿਭਾਈ। 2007 ਵਿੱਚ ਉਹ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ।

Trending news