Fazilka News: ਫਾਜ਼ਿਲਕਾ ਦੀ ਸਰਹੱਦੀ ਪਿੰਡ ਢਾਣੀ ਸਦਾ ਸਿੰਘ ਵਿੱਚ 11 ਸਾਲਾਂ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹੜ੍ਹ ਨੇ ਉਨ੍ਹਾਂ ਦੇ ਘਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ।
Trending Photos
Fazilka News: ਫਾਜ਼ਿਲਕਾ ਦੀ ਸਰਹੱਦੀ ਪਿੰਡ ਢਾਣੀ ਸਦਾ ਸਿੰਘ ਵਿੱਚ 11 ਸਾਲਾਂ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਬੂਟਾ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹੜ੍ਹ ਨੇ ਉਨ੍ਹਾਂ ਦੇ ਘਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ। ਉਨ੍ਹਾਂ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਹਨ ਤੇ ਉਨ੍ਹਾਂ ਦੇ ਮਕਾਨਾਂ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ। ਇਸ ਵਜ੍ਹਾ ਕਰਕੇ ਉਨ੍ਹਾਂ ਦੇ ਬੱਚਿਆਂ ਸਮੇਤ ਪਰਿਵਾਰ ਦੇ ਸਾਰੇ ਮੈਂਬਰ ਚਿੰਤਾ ਵਿੱਛ ਜੀ ਰਹੇ ਹਨ। ਇਸ ਚਿੰਤਾ ਦੇ ਚੱਲਦੇ ਉਨ੍ਹਾਂ ਦੇ ਭਤੀਜੇ ਬੂਟਾ ਸਿੰਘ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਹ ਡਿੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਸੰਭਾਲਿਆ ਪਰ ਉਸ ਨੇ ਉਥੇ ਹੀ ਦਮ ਤੋੜ ਦਿੱਤਾ ਹੈ।
ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਨੇ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਹੜ੍ਹ ਨੇ ਇਸ ਹੱਦ ਤੱਕ ਤਬਾਹੀ ਮਚਾਈ ਹੈ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਜਿੱਥੋਂ ਤੱਕ ਤੁਸੀਂ ਦੇਖਦੇ ਹੋ, ਤੁਹਾਨੂੰ ਸਿਰਫ਼ ਪਾਣੀ ਹੀ ਨਜ਼ਰ ਆਉਂਦਾ ਹੈ। ਹੜ੍ਹ ਦਾ ਪਾਣੀ ਇੰਨਾ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਫਸਲਾਂ ਦੇ ਡੁੱਬਣ ਤੋਂ ਬਾਅਦ ਹੁਣ ਲੋਕਾਂ ਦੇ ਘਰ ਵੀ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ।
ਸਤਲੁਜ 'ਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਕਈ ਪਿੰਡਾਂ 'ਚ ਪਾਣੀ ਭਰ ਗਿਆ ਹੈ, ਹਾਲਾਂਕਿ ਪਹਿਲਾਂ ਆਏ ਪਾਣੀ ਦੀ ਅਜੇ ਤੱਕ ਨਿਕਾਸ ਨਹੀਂ ਹੋਈ ਸੀ ਅਤੇ ਸਤਲੁਜ 'ਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਪਿੰਡਾਂ ਦੇ ਘਰਾਂ ਤੱਕ ਪਾਣੀ ਵਿੱਚ ਡੁੱਬ ਗਏ ਹਨ। ਹੁਣ ਪ੍ਰਸ਼ਾਸਨ ਅਤੇ ਵਿਧਾਇਕ ਆਪਣੀ ਟੀਮ ਦੇ ਨਾਲ ਲੋਕਾਂ ਨੂੰ ਹੜ੍ਹ ਦੇ ਪਾਣੀ 'ਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ : Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ
ਲੋਕਾਂ ਦੇ ਘਰਾਂ 'ਚੋਂ ਸਾਮਾਨ ਬਾਹਰ ਕੱਢਿਆ ਜਾ ਰਿਹਾ ਹੈ। ਟਰਾਲੀਆਂ ਵਿੱਚ ਭਰ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਕੰਢੇ ਵਸੇ ਤੇਜਾ ਰੁਹੇਲਾ, ਦੋਨਾ ਨਾਨਕਾ, ਰਾਮ ਸਿੰਘ ਭੈਣੀ, ਮਹਾਤਮ ਨਗਰ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਢਾਣੀ ਸੱਦਾ ਸਿੰਘ, ਵਾਲੇ ਸ਼ਾਹ ਹਿਠਾੜ, ਮੁਹਾਰ ਜਮਸ਼ੇਰ ਆਦਿ ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਇਹ ਵੀ ਪੜ੍ਹੋ : Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ