Diljit Dosanjh News: ਵਿਦੇਸ਼ ਮੰਤਰੀ ਐਂਟਨੀ ਬਲਿੰਕਨ (US leader Antony Blinken) ਨੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ (Diljit Dosanjh) ਦਾ ਜ਼ਿਕਰ ਕੀਤਾ।
Trending Photos
Diljit Dosanjh News: ਅਮਰੀਕਾ ਦੌਰੇ ਦੇ ਆਖਰੀ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸੰਬੋਧਨ ਕਰਨ ਲਈ ਰੋਨਾਲਡ ਰੀਗਨ ਸੈਂਟਰ ਪਹੁੰਚੇ। ਇੱਥੇ ਲੋਕਾਂ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ। ਇਸ ਤੋਂ ਬਾਅਦ ਪੁਰਸਕਾਰ ਜੇਤੂ ਅੰਤਰਰਾਸ਼ਟਰੀ ਗਾਇਕਾ ਮੈਰੀ ਮਿਲਬੇਨ ਨੇ ਭਾਰਤ ਦਾ ਰਾਸ਼ਟਰੀ ਗੀਤ ਗਾਇਆ।
ਇਸ ਦੌਰੇ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਦੋਵਾਂ ਨੇਤਾਵਾਂ ਦਾ ਧੰਨਵਾਦ ਕੀਤਾ। ਇੱਕ ਦਿਨ ਪਹਿਲਾਂ, ਰਾਸ਼ਟਰਪਤੀ ਜੋ ਬਿਡੇਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਡਿਨਰ ਦੀ ਮੇਜ਼ਬਾਨੀ ਕੀਤੀ ਸੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (US leader Antony Blinken) ਨੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ (Diljit Dosanjh) ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ: Viral News: 36 ਸਾਲਾਂ ਤੋਂ ਸੀ ਗਰਭਵਤੀ! ਫਿਰ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਜਾਣੋ ਇਸਦੇ ਪਿੱਛੇ ਦੀ ਕਹਾਣੀ?
ਇਸ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (Antony Blinken)ਨੇ ਕਿਹਾ ਕਿ ਭਾਰਤ ਅਮਰੀਕਾ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਅਸੀਂ ਮਿੰਡੀ ਕਲਿੰਗ 'ਤੇ ਹੱਸਦੇ ਹਾਂ ਅਤੇ ਕੋਚੇਲਾ 'ਤੇ ਦਿਲਜੀਤ ਦੋਸਾਂਝ (Diljit Dosanjh) ਦੇ ਗੀਤਾਂ 'ਤੇ ਡਾਂਸ ਕਰਦੇ ਹਾਂ। ਅਸੀਂ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖਦੇ ਹਾਂ।
VIDEO | "In the United States, India is part of our daily lives. We laugh to the comedies of Mindy Kaling and dance to the beats of Diljit (Dosanjh) at Coachella," says United States Secretary of State Antony Blinken.#PMModiUSVisit pic.twitter.com/QjDbOfmmRd
— Press Trust of India (@PTI_News) June 23, 2023
ਇਸ ਦੇ ਨਾਲ ਹੀ ਪੀਐਮ ਨੇ ਕਿਹਾ- ਇੱਥੇ ਮੈਂ ਭਾਰਤ ਦੇ ਹਰ ਕੋਨੇ ਤੋਂ ਲੋਕਾਂ ਨੂੰ ਦੇਖ ਸਕਦਾ ਹਾਂ। ਇੰਝ ਲੱਗਦਾ ਹੈ ਜਿਵੇਂ ਮਿੰਨੀ ਇੰਡੀਆ ਉੱਭਰਿਆ ਹੈ। ਮੈਂ ਤੁਹਾਨੂੰ ਅਮਰੀਕਾ ਵਿੱਚ ਇੱਕ ਭਾਰਤ ਦੀ ਸੁੰਦਰ ਤਸਵੀਰ ਦਿਖਾਉਣ ਲਈ ਵਧਾਈ ਦਿੰਦਾ ਹਾਂ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ ਮੈਂ ਜੋ ਬਾਇਡਨ ਨਾਲ ਕਈ ਮੁੱਦਿਆਂ 'ਤੇ ਗੱਲ ਕੀਤੀ। ਮੈਂ ਤਜ਼ਰਬੇ ਤੋਂ ਕਹਿੰਦਾ ਹਾਂ ਕਿ ਬਾਇਡਨ ਇੱਕ ਤਜਰਬੇਕਾਰ ਅਨੁਭਵੀ ਨੇਤਾ ਹੈ।
ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰਦੇ ਹੋਏ ਉਪ ਰਾਸ਼ਟਰਪਤੀ ਹੈਰਿਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਵਜੋਂ ਮੈਂ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਸਮੇਂ ਦੌਰਾਨ ਮੈਂ ਪੂਰੀ ਦੁਨੀਆ ਵਿੱਚ ਭਾਰਤ ਦਾ ਪ੍ਰਭਾਵ ਦੇਖਿਆ। ਭਾਰਤ ਵਿੱਚ ਬਣੀ ਕੋਰੋਨਾ ਵੈਕਸੀਨ ਕਾਰਨ ਦੱਖਣ ਪੂਰਬੀ ਏਸ਼ੀਆ ਵਿੱਚ ਜਾਨਾਂ ਬਚਾਈਆਂ ਗਈਆਂ।