Punjab Weather Update News: ਭਾਰੀ ਮੀਂਹ ਨਾਲ ਕਈ ਏਕੜ ਕਣਕ ਡਿੱਗੀ, ਕਿਸਾਨ ਚਿੰਤਾ 'ਚ ਡੁੱਬੇ
Advertisement
Article Detail0/zeephh/zeephh1625204

Punjab Weather Update News: ਭਾਰੀ ਮੀਂਹ ਨਾਲ ਕਈ ਏਕੜ ਕਣਕ ਡਿੱਗੀ, ਕਿਸਾਨ ਚਿੰਤਾ 'ਚ ਡੁੱਬੇ

Punjab Weather Update: ਪੰਜਾਬ ਵਿੱਚ ਪੈ ਰਹੀ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੀਂਹ ਕਾਰਨ ਕਣਕ ਡਿੱਗ ਚੁੱਕੀ ਹੈ। ਇਸ ਕਾਰਨ ਕਣਕ ਦਾ ਝਾੜ ਘੱਟ ਆਉਣ ਦੀ ਸੰਭਾਵਨਾ ਹੈ।

Punjab Weather Update News: ਭਾਰੀ ਮੀਂਹ ਨਾਲ ਕਈ ਏਕੜ ਕਣਕ ਡਿੱਗੀ, ਕਿਸਾਨ ਚਿੰਤਾ 'ਚ ਡੁੱਬੇ

Punjab Weather Update News: ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਉਤੇ ਇੱਕ ਵਾਰ ਫਿਰ ਕੁਦਰਤ ਦੀ ਮਾਰ ਪਈ। ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਨਾਲ ਕਿਸਾਨਾਂ ਦੀ ਪੱਕਣ ਉਤੇ ਆਈ ਕਣਕ ਡਿੱਗ ਗਈ ਹੈ ਤੇ ਕਿਸਾਨ ਭਾਰੀ ਚਿੰਤਾ ਦੇ ਆਲਮ ਵਿੱਚ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ।

ਕਣਕ ਦੀ ਫਸਲ ਇਨ੍ਹੀਂ ਦਿਨੀਂ ਪੱਕਣ ਉਤੇ ਆਈ ਹੋਈ ਹੈ ਤੇ ਕੁਦਰਤ ਨੇ ਕਿਸਾਨਾਂ ਉਤੇ ਇੱਕ ਫਿਰ ਵੱਡੀ ਮਾਰ ਮਾਰੀ।  ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਤੇ ਇਸ ਦੇ ਨਾਲ ਕਿਸਾਨਾਂ ਦੀ ਕਣਕ ਦੀ ਫ਼ਸਲ ਵਿਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਨਾਲ ਤੇ ਦੇਰ ਰਾਤ ਹੋ ਰਹੀ ਬਾਰਿਸ਼ ਦੇ ਨਾਲ ਕਿਸਾਨਾਂ ਦਾ 20 ਫ਼ੀਸਦੀ ਨੁਕਸਾਨ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਦਾ ਮਾਮਲਾ, ਦਿੱਲੀ ਪੁਲਿਸ ਨੇ ਦਰਜ ਕੀਤਾ ਕੇਸ

ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਦਿੰਦੀਆਂ ਹਨ ਪਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ। ਕਿਸਾਨਾਂ ਨੇ ਕਿਹਾ ਕਿ ਇਹ ਬਾਰਿਸ਼ ਦੇ ਨਾਲ ਜਿੱਥੇ ਕਿਸਾਨਾਂ ਦੀ ਪੱਕਣ ਉਤੇ ਆਈ ਕਣਕ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਸਰ੍ਹੋਂ ਦੀ ਫ਼ਸਲ ਅਤੇ ਸਬਜ਼ੀਆਂ ਦਾ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮਹਿੰਗੇ ਭਾਅ ਬੀਜ ਬੀਜ ਕੇ ਫ਼ਸਲਾਂ ਦੀ ਬਿਜਾਈ ਕੀਤੀ ਹੈ ਤੇ ਹੁਣ ਕੁਦਰਤ ਦੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰ ਅਧਿਕਾਰੀਆਂ ਦੇ ਡਿਊਟੀ ਲਗਾ ਕੇ ਮਿਣਤੀ ਪਿੱਛੋਂ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਧਰਤੀ ਉੱਪਰ ਡਿੱਗ ਚੁੱਕੀ ਕਣਕ ਦੇ ਦਾਣੇ ਵਿੱਚ ਵੀ ਫਰਕ ਪਵੇਗਾ ਅਤੇ ਨਾਲ ਹੀ ਜਦੋਂ ਕਿਸਾਨਾਂ ਨੂੰ ਮਸ਼ੀਨ ਨਾਲ ਕਟਾਈ ਕਰਵਾਉਣੀ ਪਵੇਗੀ ਤਾਂ ਮਸ਼ੀਨਾਂ ਵਾਲਿਆਂ ਨੂੰ ਵੀ ਦੁੱਗਣਾ ਰੇਟ ਦੇਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕਰੇ।

ਇਹ ਵੀ ਪੜ੍ਹੋ : Amritpal Singh News: ਡਰਾਈਵਰ ਦਾ ਵੱਡਾ ਖੁਲਾਸਾ- 100 ਰੁਪਏ 'ਚ ਅੰਮ੍ਰਿਤਪਾਲ ਨੇ ਭੱਜਣਾ ਦਾ ਲਾਇਆ 'ਜੁਗਾੜ'! ਫੋਟੋ ਹੋਈ ਵਾਇਰਲ

(For more news apart from Punjab Weather Update, stay tuned to Zee PHH)

Trending news