Faridkot News: ਨਾਬਾਲਿਗ ਕੁੜੀ ਨੂੰ ਘਰੋਂ ਭਜਾ ਕੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕਰਵਾਈ ਕੋਰਟ ਮੈਰਿਜ
Advertisement
Article Detail0/zeephh/zeephh1869996

Faridkot News: ਨਾਬਾਲਿਗ ਕੁੜੀ ਨੂੰ ਘਰੋਂ ਭਜਾ ਕੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕਰਵਾਈ ਕੋਰਟ ਮੈਰਿਜ

Faridkot News: ਫ਼ਰੀਦਕੋਟ ਵਿੱਚ ਨਾਬਾਲਿਗ ਲੜਕੀ ਨੂੰ ਉਸਦੇ ਹੀ ਘਰ ਦੇ ਨਜ਼ਦੀਕ ਰਹਿੰਦੇ ਮੁੰਡੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਤੇ ਲੜਕੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੋਰਟ ਮੈਰਿਜ ਕਰਵਾ ਲਈ ਗਈ।

Faridkot News: ਨਾਬਾਲਿਗ ਕੁੜੀ ਨੂੰ ਘਰੋਂ ਭਜਾ ਕੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕਰਵਾਈ ਕੋਰਟ ਮੈਰਿਜ

Faridkot News: ਫ਼ਰੀਦਕੋਟ ਦੇ ਮੁਹੱਲਾ ਖੋਖਰਾ ਦੀ ਰਹਿਣ ਵਾਲੀ ਸਕੂਲ ਵਿੱਚ ਪੜ੍ਹਦੀ ਨਾਬਾਲਿਗ ਲੜਕੀ ਨੂੰ ਉਸਦੇ ਹੀ ਘਰ ਦੇ ਨਜ਼ਦੀਕ ਰਹਿੰਦੇ ਮੁੰਡੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਤੇ ਲੜਕੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੋਰਟ ਮੈਰਿਜ ਕਰਵਾਉਣ ਨੂੰ ਲੈ ਕੇ ਅਕਾਸ਼ ਨਾਮਕ ਲੜਕੇ ਖਿਲਾਫ਼ ਸਿਟੀ ਪੁਲਿਸ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਵਿਆਹ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਦੇਣ ਦੇ ਮਾਮਲੇ ਵਿੱਚ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਕਰੀਬ ਸਵਾ ਮਹੀਨਾ ਪਹਿਲਾ ਉਸ ਦੀ ਲੜਕੀ ਨੂੰ ਸਕੂਲ ਤੋਂ ਹੀ ਉਸਦੇ ਘਰ ਦੇ ਨਜ਼ਦੀਕ ਰਹਿਣ ਵਾਲਾ ਅਕਾਸ਼ ਨਾਮਕ ਲੜਕਾ ਵਰਗਲਾ ਕੇ ਲੈ ਗਿਆ ਅਤੇ ਉਨ੍ਹਾਂ ਨੂੰ ਜਦ ਸ਼ਾਮ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਵੱਲੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕੁੱਝ ਦਿਨ ਬਾਅਦ ਪਤਾ ਲੱਗਾ ਕਿ ਲੜਕਾ ਲੜਕੀ ਨੇ ਕੋਰਟ ਮੈਰਿਜ ਕਰਵਾ ਲਈ ਜਦਕਿ ਉਸਦੀ ਲੜਕੀ ਨਾਬਾਲਿਗ ਹੈ ਜਿਸ ਦੀ ਉਮਰ 16 ਸਾਲ ਦੇ ਕਰੀਬ ਹੈ।

ਉਨ੍ਹਾਂ ਨੇ ਦੱਸਿਆ ਕਿ ਜਦ ਅਸੀਂ ਪਤਾ ਕੀਤਾ ਤਾਂ ਸਾਹਮਣੇ ਆਇਆ ਕੇ ਲੜਕੀ ਆਧਾਰ ਕਾਰਡ ਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਮੁਤਾਬਕ ਲੜਕੀ ਦੀ ਉਮਰ 18 ਸਾਲ ਤੋਂ ਜ਼ਿਆਦਾ ਦਿਖਾਈ ਗਈ ਜਦਕਿ ਸਾਡੇ ਕੋਲ ਜੋ ਅਸਲੀ ਆਧਾਰ ਕਾਰਡ ਹੈ ਉਸ ਮੁਤਾਬਕ ਉਮਰ ਘੱਟ ਹੈ ਨਾਲ ਹੀ ਉਨ੍ਹਾਂ ਵੱਲੋਂ ਲੜਕੀ ਦੇ ਸਕੂਲ ਸਰਟੀਫਿਕੇਟ ਵੀ ਦਿਖਾਏ ਗਏ ਜਿਸ ਮੁਤਾਬਕ ਲੜਕੀ ਹਲੇ 18 ਸਾਲ ਤੋਂ ਘੱਟ ਉਮਰ ਦੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਘਰੋਂ ਜਾਣ ਤੋਂ ਪਹਿਲਾਂ ਲੜਕੇ ਦੇ ਕਹਿਣ ਉਤੇ ਘਰ ਵਿੱਚ ਪਏ ਕਰੀਬ ਪੰਜ ਤੋਲਾ ਸੋਨੇ ਦੇ ਗਹਿਣੇ,12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਤੇ 70 ਹਜ਼ਾਰ ਰੁਪਏ ਨਕਦੀ ਵੀ ਚੁੱਕ ਕੇ ਲੈ ਗਈ।

ਉਨ੍ਹਾਂ ਕਿਹਾ ਕਿ ਲੜਕੀ ਦੇ ਸਾਰੇ ਸਰਟੀਫਿਕੇਟ ਨਕਲੀ ਤਿਆਰ ਕਰਵਾਏ ਗਏ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਲੜਕੀ ਦੇ ਕਿਸੇ ਹੋਰ ਗੁਰਦੁਆਰਾ ਵਿੱਚ ਅਨੰਦ ਕਾਰਜ ਕਰਵਾਏ ਗਏ ਜਦਕਿ ਮੈਰਿਜ ਸਰਟੀਫਿਕੇਟ ਕਿਸੇ ਹੋਰ ਗੁਰਦੁਆਰੇ ਦਾ ਦਿੱਤਾ ਗਿਆ ਜਿਸ ਦਾ ਵੀ ਕੋਈ ਰਿਕਾਰਡ ਗੁਰਦੁਆਰਾ ਦੇ ਰਜਿਸਟਰ ਵਿੱਚ ਦਰਜ ਨਹੀਂ ਕੀਤਾ ਗਿਆ ਜਿਸ ਵਿੱਚ ਗ੍ਰੰਥੀ ਭੁਪਿੰਦਰ ਸਿੰਘ ਦੀ ਵੀ ਸ਼ਮੂਲੀਅਤ ਨਜ਼ਰ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਕੀ ਨੂੰ ਅਗਵਾ ਕੀਤਾ ਗਿਆ ਹੈ ਅਤੇ ਹਲੇ ਤੱਕ ਲੜਕੀ ਨੂੰ ਮਿਲੇ ਨਹੀਂ। ਉਨ੍ਹਾਂ ਮੰਗ ਕੀਤੀ ਕਿ ਇਸ ਜਾਅਲਸਾਜ਼ੀ ਵਿੱਚ ਜਿਸ ਦੀ ਵੀ ਸ਼ਮੂਲੀਅਤ ਹੈ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਲੜਕੀ ਵਾਪਿਸ ਦਿਵਾਈ ਜਾਵੇ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਨਾਬਾਲੀਗ ਲੜਕੀ ਨੂੰ ਉਸਦਾ ਹੀ ਗੁਆਂਢੀ ਭਜਾ ਕੇ ਕੋਰਟ ਮੈਰਿਜ ਕਰਵਾ ਚੁੱਕਾ ਹੈ ਜਿਸ ਵੱਲੋਂ ਲੜਕੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਲਗਾਏ ਗਏ ਹਨ ਜਿਸ ਦੀ ਪੜਤਾਲ ਕਰਨ ਉਤੇ ਸਾਹਮਣੇ ਆਇਆ ਕੇ ਲੜਕੇ ਵੱਲੋਂ ਨਕਲੀ ਆਧਾਰ ਕਾਰਡ ਤਿਆਰ ਕਰਵਾਇਆ ਗਿਆ ਅਤੇ ਉਮਰ ਦੇ ਹੋਰ ਗਲਤ ਦਸਤਾਵੇਜ਼ ਵੀ ਲਗਾਏ ਗਏ ਹਨ।

ਰਦੁਆਰੇ ਦੇ ਗ੍ਰੰਥੀ ਵੱਲੋਂ ਸ਼ਾਦੀ ਦਾ ਗਲਤ ਸਰਟੀਫਿਕੇਟ ਬਣਾ ਕੇ ਦਿੱਤਾ ਜਿਸ ਦਾ ਕੋਈ ਰਿਕਾਰਡ ਦਰਜ ਨਹੀਂ ਜਿਸਨੂੰ ਲੈਕੇ ਅਕਾਸ਼ ਨਾਮਕ ਲੜਕੇ ਅਤੇ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਹਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : Rajasthan Accident News: ਰਾਜਸਥਾਨ 'ਚ ਵਾਪਰਿਆ ਸੜਕ ਹਾਦਸਾ- ਟਰੱਕ ਦੀ ਬੱਸ ਨਾਲ ਹੋਈ ਟੱਕਰ, 11 ਲੋਕਾਂ ਦੀ ਮੌਤ, 20 ਜ਼ਖਮੀ

 

Trending news