Gangster Lawrence Bishnoi:ਉੱਤਰ ਪ੍ਰਦੇਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹਥਿਆਰਾਂ ਦਾ ਮੁੱਖ ਸ੍ਰੋਤ
Advertisement
Article Detail0/zeephh/zeephh1732249

Gangster Lawrence Bishnoi:ਉੱਤਰ ਪ੍ਰਦੇਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹਥਿਆਰਾਂ ਦਾ ਮੁੱਖ ਸ੍ਰੋਤ

Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਸਬੰਧੀ ਰੋਜ਼ਾਨਾ ਖੁਲਾਸਾ ਹੋ ਰਹੇ ਹਨ। ਹੁਣ ਸੂਤਰਾਂ ਦਾ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।

Gangster Lawrence Bishnoi:ਉੱਤਰ ਪ੍ਰਦੇਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹਥਿਆਰਾਂ ਦਾ ਮੁੱਖ ਸ੍ਰੋਤ

Gangster Lawrence Bishnoi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋਸ਼ਾਂ ਦਾ ਸਾਹਮਣਾ ਕਰਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅਪਰਾਧਿਕ ਕਾਰਨਾਮਿਆਂ ਬਾਰੇ ਰੋਜ਼ਾਨਾ ਨਵੇਂ ਖੁਲਾਸਾ ਹੋ ਰਹੇ ਹਨ। ਲਾਰੈਂਸ ਬਿਸ਼ਨੋਈ ਬਾਰੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਬਿਸ਼ਨੋਈ ਦੀ ਹਥਿਆਰਾਂ ਦੀ ਤਾਕਤ ਦਾ ਸਭ ਤੋਂ ਵੱਡਾ ਸ੍ਰੋਤ ਉੱਤਰ ਪ੍ਰਦੇਸ਼ ਹੈ।

ਉਸ ਨੇ ਸਿਰਫ਼ ਚਾਰ ਸਾਲ 2018-22 ਵਿੱਚ ਹੀ ਯੂਪੀ ਤੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਿਦੇਸ਼ੀ ਅਸਲਾ ਤੇ ਕਾਰਤੂਸ ਖਰੀਦੇ ਸਨ। ਗਜਿਆਬਾਦ ਦੇ ਖਤਰਨਾਕ ਅਪਰਾਧੀ ਰੋਹਿਤ ਚਧਰੀ ਨੇ ਲਾਰੈਂਸ ਨੂੰ ਖੁਰਜਾ ਦੇ ਅਸਲਾ ਤਸਕਰ ਕੁਰਬਾਨ ਨਾਲ ਮਿਲਵਾਇਆ ਸੀ। ਰੋਹਿਤ ਖ਼ਿਲਾਫ਼ ਹੱਤਿਆ ਦੇ 30 ਤੋਂ ਜ਼ਿਆਦਾ ਮਾਮਲਾ ਦਰਜ ਹਨ। ਲਾਰੈਂਸ ਸਾਲ 2017 ਵਿੱਚ ਜਦ ਪਟਿਆਲਾ ਜੇਲ੍ਹ ਵਿੱਚ ਸੀ ਉਦੋਂ ਜੋਗਿੰਦਰ ਨੇ ਉਸ ਦੀ ਮੁਲਾਕਾਤ ਰੋਹਿਤ ਨਾਲ ਕਰਵਾਈ ਸੀ ਉਦੋਂ ਤੋਂ ਦੋਵੇਂ ਇੱਕ-ਦੂਜੇ ਦੇ ਸੰਪਰਕ ਵਿੱਚ ਹਨ।

ਇਹ ਵੀ ਪੜ੍ਹੋ : Punjab News: BSF ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਖੇਤ 'ਚੋਂ 5.5 ਕਿਲੋ ਹੈਰੋਇਨ ਬਰਾਮਦ

ਖੁਰਜਾ ਤੋਂ ਖ਼ਰੀਦਿਆ ਅਸਲਾ 
2019: 25 ਲੱਖ ਰੁਪਏ ਵਿੱਚ ਪੰਜ ਪਿਸਤੌਲ ਮੰਗਵਾਏ, ਇਨ੍ਹਾਂ ਵਿਚੋਂ ਦੋ ਜਿਗਾਨਾ, ਦੋ .30 ਬੋਰ ਅਤੇ ਇੱਕ .45 ਬੋਰ ਦੇ ਸਨ।
2020: ਕੁਰਬਾਨ ਦੇ ਭਾਣਜੇ ਇਮਰਾਨ ਤੋਂ 10 ਵਿਦੇਸ਼ੀ ਪਿਸਤੌਲ ਮੰਗਵਾਏ ਸਨ। ਇਨ੍ਹਾਂ ਵਿਚੋਂ ਚਾਰ ਨਾਇਨ ਐਮਐਮ., ਚਾਰ .30 ਕੈਬਿਲਬਰ ਅਤੇ ਦੋ .45 ਕੈਲੀਬਰ ਦੇ ਸਨ। ਇਸ ਲਈ ਲਾਰੈਂਸ ਨੇ 50 ਲੱਖ ਰੁਪਏ ਹਵਾਲਾ ਰਾਹੀਂ ਦਿੱਤੇ ਸਨ।
2021: ਲਾਰੈਂਸ ਨੇ ਅੱਠ ਲੱਖ ਰੁਪਏ ਵਿਚੋਂ ਏਕੇ-47 ਤੇ 100 ਰਾਊਂਡ ਗੋਲੀਆਂ ਇਮਰਾਨ ਤੋਂ ਖਰੀਦੀਆਂ ਸਨ। ਇਸ ਏਕੇ-47 ਦਾ ਇਸਤੇਮਾਲ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਹੋਇਆ। ਇਹ ਰੋਹਿਤ ਚੌਧਰੀ ਦੇ ਕੋਲ ਹੈ।
2022: ਖੁਰਜਾ ਤੋਂ ਸਿਰਫ਼ 35 ਲੱਖ ਰੁਪਏ ਵਿਚੋਂ ਸੱਤ ਅਤੇ ਪਿਸਤੌਲ ਖ਼ਰੀਦੀਆਂ ਸਨ। ਇਨ੍ਹਾਂ ਵਿਚੋਂ ਚਾਰ ਪਿਸਤੌਲ .30 ਬੋਰ ਅਤੇ ਤਿੰਨ ਪਿਸਤੌਲ .45 ਬੋਰ ਦੇ ਸਨ।
ਇਸ ਸਾਲ ਦੋ ਵਾਰ ਹਥਿਆਰ ਮੰਗਵਾਏ ਗਏ ਸਨ। ਇਕ ਵਾਰ 50 ਲੱਖ ਰੁਪਏ ਵਿੱਚ ਚਾਰ ਨਾਇਨ ਐਮਐਮ. ਚਾਰ .30 ਕੈਲੀਬਰ ਅਤੇ ਦੋ .45 ਬੋਰ ਦੀ ਪਿਸਤੌਲ ਖ਼ਰੀਦੀ ਸੀ। ਦੂਜੀ ਵਾਰ ਕਰੀਬ 40 ਲੱਖ ਰੁਪਏ ਵਿਚੋਂ ਚਾਰ .30 ਬੋਰ ਅਤੇ ਉਸ ਦੇ 1500 ਰਾਊਂਡ ਅਤੇ ਚਾਰ .32 ਬੋਰ ਅਤੇ ਉਸ ਦੇ 1500 ਰਾਊਂਡ ਖ਼ਰੀਦੇ ਸਨ। ਇਸ ਲਈ ਪੈਸਿਆਂ ਦੀ ਅਦਾਇਗੀ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਕਰਵਾਈ ਸੀ।

ਇਹ ਵੀ ਪੜ੍ਹੋ : Punjab News: ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ...ਹੁਣ ਥਾਣਿਆਂ 'ਚ ਲੱਗਣਗੇ ਅਲਕੋਮੀਟਰ

Trending news