Haryana News: ਹਰਿਆਣਾ ਦੇ ਨਵੇਂ ਡੀਜੀਪੀ ਨਿਯੁਕਤ, ਪੀਕੇ ਅਗਰਵਾਲ ਦੀ ਥਾਂ ਲੈਣਗੇ ਸ਼ਤਰੂਜੀਤ ਕਪੂਰ
Advertisement
Article Detail0/zeephh/zeephh1827113

Haryana News: ਹਰਿਆਣਾ ਦੇ ਨਵੇਂ ਡੀਜੀਪੀ ਨਿਯੁਕਤ, ਪੀਕੇ ਅਗਰਵਾਲ ਦੀ ਥਾਂ ਲੈਣਗੇ ਸ਼ਤਰੂਜੀਤ ਕਪੂਰ

Haryana Director General of Police News: ਹਰਿਆਣਾ ਨੂੰ ਨਵਾਂ ਡੀ.ਜੀ.ਪੀ. ਸ਼ਤਰੂਜੀਤ ਸਿੰਘ ਕਪੂਰ ਸੂਬੇ ਦੇ ਨਵੇਂ ਡੀਜੀਪੀ ਹੋਣਗੇ। 

Haryana News: ਹਰਿਆਣਾ ਦੇ ਨਵੇਂ ਡੀਜੀਪੀ ਨਿਯੁਕਤ, ਪੀਕੇ ਅਗਰਵਾਲ ਦੀ ਥਾਂ ਲੈਣਗੇ ਸ਼ਤਰੂਜੀਤ ਕਪੂਰ

Haryana Director General of Police News: ਹਰਿਆਣਾ ਦੇ ਨਵੇਂ ਡੀ.ਜੀ.ਪੀ. ਨਿਯੁਕਤ ਕਰ ਦਿੱਤੇ ਗਏ ਹਨ। ਸ਼ਤਰੂਜੀਤ ਸਿੰਘ ਕਪੂਰ ਸੂਬੇ ਦੇ ਨਵੇਂ ਡੀਜੀਪੀ ਹੋਣਗੇ। ਰਾਜ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ 1990 ਬੈਚ ਦੇ ਆਈਪੀਐਸ ਅਧਿਕਾਰੀ ਕਪੂਰ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਪੀਕੇ ਅਗਰਵਾਲ ਦੀ ਥਾਂ ਲੈਣਗੇ। ਅਗਰਵਾਲ 15 ਅਗਸਤ ਨੂੰ ਸੇਵਾਮੁਕਤ ਹੋ ਗਏ ਹਨ। 

ਸਰਕਾਰ ਵੱਲੋਂ ਅਗਲੇ ਹੀ ਦਿਨ ਯਾਨੀ 16 ਅਗਸਤ ਨੂੰ ਨਵੇਂ ਡੀਜੀਪੀ ਦੇ ਨਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਦੀ ਤਰਫੋਂ, ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਮ ਇੱਕ ਪੈਨਲ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੂੰ ਭੇਜੇ ਗਏ ਸਨ। ਕਪੂਰ ਦਾ ਨਾਂ ਵੀ ਇਨ੍ਹਾਂ 'ਚ ਸ਼ਾਮਲ ਸੀ। ਇਸ ਤੋਂ ਇਲਾਵਾ ਮੁਹੰਮਦ ਅਕੀਲ ਅਤੇ ਰਮੇਸ਼ ਚੰਦਰ ਮਿਸ਼ਰਾ ਦੇ ਨਾਂ ਵੀ ਪੈਨਲ ਵਿਚ ਸਨ।

ਸ਼ਤਰੂਜੀਤ ਸਿੰਘ ਕਪੂਰ ਨੂੰ ਚਾਰਜ ਸੰਭਾਲਣ ਦੀ ਮਿਤੀ ਤੋਂ ਘੱਟੋ-ਘੱਟ ਦੋ ਸਾਲ ਦੇ ਕਾਰਜਕਾਲ ਲਈ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।

Trending news