Punjab Breaking Live Updates: ਸੁਖਬੀਰ ਬਾਦਲ ਦੇ ਅਸਤੀਫੇ 'ਤੇ ਨਹੀਂ ਹੋਇਆ ਕੋਈ ਫੈਸਲਾ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2518959

Punjab Breaking Live Updates: ਸੁਖਬੀਰ ਬਾਦਲ ਦੇ ਅਸਤੀਫੇ 'ਤੇ ਨਹੀਂ ਹੋਇਆ ਕੋਈ ਫੈਸਲਾ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates: ਸੁਖਬੀਰ ਬਾਦਲ ਦੇ ਅਸਤੀਫੇ 'ਤੇ ਨਹੀਂ ਹੋਇਆ ਕੋਈ ਫੈਸਲਾ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates: ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ 18 ਨਵੰਬਰ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ।  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Punjab Breaking Live Updates

19 November 2024
12:30 PM

ਹਾਈਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਤਿੰਨ ਘੰਟਿਆਂ ਦੀ ਪੈਰੋਲ ਦਿੱਤੀ ਹੈ। ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਨੂੰ ਰਾਜੋਆਣਾ ਦੇ ਭੋਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।

08:45 AM

ਮਾਨਸਾ ਦੇ ਕਸਬਾ ਬਰੇਟਾ 'ਚ ਸਕੂਲ ਵੈਨ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ 'ਚ ਦਰਜਨ ਤੋਂ ਵੱਧ ਸਕੂਲੀ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਕਾਰ ਦੇ ਦਰਵਾਜ਼ੇ ਉੱਡ ਗਏ ਸਨ।

08:44 AM

#ਚੰਡੀਗੜ੍ਹ: ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਅਜੇ ਤੱਕ ਆਯੂਸ਼ਮਾਨ ਸਕੀਮ ਤਹਿਤ ਪੈਸੇ ਨਹੀਂ ਮਿਲੇ ਹਨ, ਇਸ ਸਬੰਧੀ ਹਸਪਤਾਲਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਵੇਰਵੇ ਮੰਗੇ ਸਨ। ਅੱਜ ਫਿਰ ਸੁਣਵਾਈ ਹੋਵੇਗੀ।

08:43 AM

#ਚੰਡੀਗੜ੍ਹ: ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੀ ਸੁਣਵਾਈ ਅੱਜ ਇਕ ਵਾਰ ਫਿਰ ਹੋਵੇਗੀ, ਇਸ ਤੋਂ ਪਹਿਲਾਂ ਪੰਜਾਬ ਪੁਲਸ ਦੇ ਕਈ ਅਫਸਰ ਨਾਮਜ਼ਦ ਅਤੇ ਸਸਪੈਂਡ ਹੋ ਚੁੱਕੇ ਹਨ।

08:18 AM

ਬੀਤੀ ਰਾਤ ਮੋਗਾ ਦੇ ਹੋਟਲ ਰੋਕ ਸਟਾਰ 'ਤੇ ਮੋਗਾ ਦੀ ਥਾਣਾ ਸਿਟੀ 1 ਪੁਲਿਸ ਅਤੇ ਵੁਮੈਨ ਸੈਲ ਵਲੋਂ ਕੀਤੀ ਵੱਡੀ ਰੈਡ, ਦੇਹ ਵਪਾਰ ਦਾ ਧੰਦਾ ਕਰਨ ਵਾਲੇ ਖਿਲਾਫ਼ ਮੋਗਾ ਪੁਲਿਸ ਦੀ ਸਖ਼ਤੀ

11 ਕੁੜੀਆਂ ਅਤੇ 8 ਮੁੰਡਿਆਂ ਨੂੰ ਗਿਰਫਤਾਰ ਕਰਕੇ ਉਹਨਾਂ ਤੇ 3,4,5,6,7 ਇਮਰੋਲ ਟਰੈਫਿਕ ਪ੍ਰੀਵੈਸ਼ਨ ਐਕਟ 1956 ਤਹਿਤ ਕੀਤਾ ਮਾਮਲਾ ਦਰਜ ।

08:16 AM

#Punjab: ਪੰਜਾਬ 'ਚ ਅੱਜ ਨਵੇਂ ਚੁਣੇ ਗਏ ਪੰਚਾਂ ਦਾ ਸਹੁੰ ਚੁੱਕ ਸਮਾਗਮ, ਇਸ ਦੌਰਾਨ ਜ਼ਿਲ੍ਹਾ ਪੱਧਰ 'ਤੇ ਹੋਣਗੀਆਂ ਮੀਟਿੰਗਾਂ, CM ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ 18 ਮੰਤਰੀ ਪੰਚਾਂ ਨੂੰ ਚੁਕਾਉਣਗੇ ਸਹੁੰ, ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ , ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ, ਡਿਪਟੀ ਅਸੈਂਬਲੀ ਸਪੀਕਰ ਜੈ ਕਿਸ਼ਨ ਰੋਡ ਐਸ.ਬੀ.ਐਸ.ਨਗਰ, ਸਵੇਰੇ ਹਰਪਾਲ ਸਿੰਘ ਚੀਮਾ ਬਠਿੰਡਾ ਅਤੇ ਸ਼ਾਮ ਨੂੰ ਮਾਨਸਾ, ਅਮਨ ਅਰੋੜਾ ਮੋਗਾ ਅਤੇ ਬਲਜੀਤ ਕੌਰ ਫਾਜ਼ਿਲਕਾ। ਮੈਂ ਪੰਚਾਂ ਨੂੰ ਸਹੁੰ ਚੁਕਾਵਾਂਗਾ।

08:15 AM

ਮੋਹਾਲੀ ਦੇ ਸੈਕਟਰ 86 ਵਿੱਚ ਵਾਪਰਿਆ ਦਰਦਨਾਕ ਹਾਦਸਾ, ਠਾਰ ਸਵਾਰ ਨੌਜਵਾਨ ਦੀ ਥਾਰ ਪਲਟਣ ਕਾਰਨ ਹੋਈ ਮੌਕੇ ਤੇ ਮੌਤ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਸਵਾਰ ਸਾਹਿਲ ਲੁਧਿਆਣਾ ਵਾਸੀ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰ ਵੱਲ ਜਾ ਰਿਹਾ ਸੀ। ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਸੜਕ ਤੇ ਪੱਟੇ ਹੋਏ ਡੂੰਘੇ ਖੱਡੇ ਵਿੱਚ ਥਾਰ ਗੱਡੀ ਜਾ ਪਲਟੀ ਜਿਸ ਕਾਰਨ ਸਾਹਿਲ ਦੀ ਹੋਈ ਮੌਕੇ ਤੇ ਮੌਤ। ਕਿੱਥੇ ਤਿੰਨ ਮਹੀਨੇ ਬਾਅਦ ਘਰ ਚ ਵਜਣੀਆਂ ਸੀ ਸ਼ਹਿਨਾਈਆਂ ਲੇਕਿਨ ਮਾਹੌਲ ਬਦਲਿਆ ਮਾਤਮ ਵਿੱਚ। ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖਿਲਾਫ ਕੰਮ ਵਿੱਚ ਅਨਗਿਲੀ ਵਰਤਣ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ।

12:19 PM

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੱਜ ਸ਼ਾਮ 7.15 ਵਜੇ ਰਾਹੁਲ ਗਾਂਧੀ ਅੰਮ੍ਰਿਤਸਰ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਸ੍ਰੀ ਦਰਬਾਰ ਸਾਹਿਬ ਪਹੁੰਚਣਗੇ, ਅੰਮ੍ਰਿਤਸਰ ਏਅਰਪੋਰਟ ਤੋਂ ਰਾਹੁਲ ਗਾਂਧੀ ਮੱਥਾ ਟੇਕਣ ਲਈ ਪਹੁੰਚਣਗੇ, ਇਕ ਘੰਟਾ ਸ੍ਰੀ ਦਰਬਾਰ ਸਾਹਿਬ ਵਿਖੇ ਰਹਿਣਗੇ, ਦਰਸ਼ਨ ਕਰਨਗੇ ਅਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ 

11:22 AM

ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

10:58 AM

ਸੁਨਾਮ ਲਹਿਰਾਗਾਗਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਟਰਾਲੇ ਨੇ ਕੁਚਲ ਦਿੱਤਾ। ਛਾਜਲੀ ਤੋਂ ਲਹਿਰਾ ਗਾਗਾ ਰੋਡ 'ਤੇ ਛਾਜਲੀ ਤੋਂ ਪਿਤਾ ਹਾਕਮ ਸਿੰਘ ਆਪਣੀ 23 ਸਾਲਾ ਧੀ ਨੂੰ ਕਾਲਜ ਛੱਡਣ ਜਾ ਰਹੇ ਸਨ ਕਿ ਛਾਜਲੀ ਦੇ ਰੇਲਵੇ ਓਵਰ ਬ੍ਰਿਜ ਨਾਲ ਅਚਾਨਕ ਟੱਕਰ ਹੋ ਗਈ ਮੋਟਰਸਾਈਕਲ ਸਵਾਰਾਂ ਨੇ ਕੁਚਲ ਦਿੱਤਾ ਜਿਸ ਵਿੱਚ 23 ਸਾਲਾ ਧੀ ਦੀ ਮੌਤ ਹੋ ਗਈ ਅਤੇ ਪਿਤਾ ਜ਼ਖਮੀ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਟਰਾਲਾ ਚਾਲਕ ਫਰਾਰ ਹੈ।

10:24 AM

ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਬੋਲਦਿਆਂ ਕਿਹਾ ਕਿ ਅੱਜ ਦੀ ਇਸ ਬੈਠਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ, ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜਮੀਨ ਦੇਣ ਦੇ ਮਾਮਲਾ, ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨਟ ਚੋਣਾਂ ਨਾ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ ਅਤੇ ਰਣਨੀਤੀ ਬਣਾਈ ਜਾਏਗੀ। ਬਹੁਤ ਸਾਰੇ ਵਰਕਰਾਂ ਦੀ ਡਿਮਾਂਡ ਹੈ ਕੀ ਇਸਤੀਫਾ ਨਾ ਪ੍ਰਵਾਨ ਕੀਤਾ ਜਾਵੇ। ਪਰ ਇਹ ਸਭ ਕੁਝ ਵਰਕਿੰਗ ਕਮੇਟੀ ਵਿੱਚ ਤੈਅ ਕੀਤਾ ਜਾਵੇਗਾ।

 

10:18 AM

ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਆਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ

ਜੇਕਰ ਅੱਜ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕੀਤਾ ਗਿਆ ਪ੍ਰਵਾਨ ਤਾਂ ਮੈਂ ਵੀ ਦੇਵਾਂਗਾ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ

10:13 AM

ਕਾਹਨੂੰਵਾਨ ਰੋਡ ਤੇ ਸਥਿਤ ਸੁਨਿਆਰੇ ਰਾਮ ਲੁਭਾਏ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਦੇਰ ਰਾਤ ਕੀਤਾ ਹਮਲਾ ਦੋਨਾਂ ਧਿਰਾਂ ਨੇ ਇੱਕ ਦੂਜੇ ਉੱਪਰ ਕੀਤੀ ਫਾਇਰਿੰਗ ਹਮਲੇ ਵਿੱਚ ਸੁਨਿਆਰਾ ਰਾਮ ਲੁਭਾਇਆ ਹੋਇਆ ਜਖਮੀ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਇਲਾਜ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਮਾਮਲੇ ਦੀ ਜਾਂਚ ਪੜਤਾਲ

 

09:58 AM

 ਕੈਲਾਸ਼ ਗਹਿਲੋਤ ਅੱਜ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ
ਸੂਤਰਾਂ ਮੁਤਾਬਕ ਕੈਲਾਸ਼ ਗਹਿਲੋਤ ਅੱਜ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਕੈਲਾਸ਼ ਗਹਿਲੋਤ ਅੱਜ ਦੁਪਹਿਰ 12.30 ਵਜੇ ਦੀਨ ਦਿਆਲ ਉਪਾਧਿਆਏ ਮਾਰਗ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ 'ਚ ਸ਼ਾਮਲ ਹੋ ਸਕਦੇ ਹਨ। ਕੱਲ੍ਹ ਹੀ ਕੈਲਾਸ਼ ਗਹਿਲੋਤ ਨੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

09:57 AM

ਕੰਗਨਾ ਰਨੌਤ ਥੱਪੜ ਮਾਮਲਾ
ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਵੀਡੀਓ ਜਾਰੀ ਕਰ ਕਿਹਾ- ਕੇਸ ਸਬੰਧੀ ਇਨਕੁਆਇਰੀ ਪੂਰੀ ਹੋ ਚੁੱਕੀ ਹੈ। ਹੁਣ ਫੈਸਲੇ ਦੀ ਉਡੀਕ ਹੈ। ਇਸ ਦੇ ਨਾਲ ਹੀ ਕਿਹਾ ਕਿ ਇੱਕ ਤਰਫਾ ਫੈਸਲਾ ਨਾ ਕੀਤਾ ਜਾਵੇ ਸਜ਼ਾ ਦੋਹਾਂ ਹਿੱਸੇ ਪਾਈ ਜਾਵੇ।

09:29 AM

ਕਾਹਨੂੰਵਾਨ ਰੋਡ 'ਤੇ ਸਥਿਤ ਸੁਨਿਆਰੇ ਰਾਮ ਲੁਭਾਏ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਦੇਰ ਰਾਤ ਹਮਲਾ ਕੀਤਾ। ਦੋਨਾਂ ਧਿਰਾਂ ਨੇ ਇੱਕ ਦੂਜੇ ਉੱਪਰ ਕੀਤੀ ਫਾਇਰਿੰਗ ਹਮਲੇ ਵਿੱਚ ਸੁਨਿਆਰਾ ਰਾਮ ਲੁਭਾਇਆ ਜ਼ਖ਼ਮੀ ਹੋਇਆ।  ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਇਲਾਜ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਮਾਮਲੇ ਦੀ ਜਾਂਚ ਪੜਤਾਲ।

09:19 AM

ਫਿਰੋਜ਼ਪੁਰ ਕੇਂਦਰੀ ਜੇਲ 'ਚ ਬਾਹਰੋਂ ਸੁੱਟੇ ਗਏ ਪੈਕਟਾਂ ਦੀ ਜਾਂਚ ਦੌਰਾਨ 9 ਮੋਬਾਇਲ ਫੋਨ, 53 ਪੈਕਟ ਜ਼ਰਦਾ ਅਤੇ 7 ਪੈਕਟ ਸਿਗਰਟ ਬਰਾਮਦ ਕੀਤੇ ਗਏ ਹਨ, ਜਿਸ 'ਤੇ ਥਾਣਾ ਸਿਟੀ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

09:19 AM

ਫਿਰੋਜ਼ਪੁਰ 'ਚ ਬੀ.ਐੱਸ.ਐੱਫ ਨੇ ਮਮਦੋਟ ਸੈਕਟਰ ਦੇ ਗੱਟੀ ਹਯਾਤ ਇਲਾਕੇ 'ਚ ਇਕ ਡ੍ਰੋਨ ਬਰਾਮਦ ਕੀਤਾ ਹੈ, ਜੋ ਕਿ ਟੁੱਟੀ ਹੋਈ ਹਾਲਤ 'ਚ ਮਿਲਿਆ ਹੈ।ਇਹ ਡਰੋਨ ਚਾਈਨਾ ਮੇਡ ਮੈਵਿਕ 130 ਹੈ।ਬੀਐੱਸਐੱਫ ਨੇ ਇਸ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ ਨਾਲ

08:11 AM

BSF ਨੇ ਤਰਨਤਾਰਨ ਬਾਰਡਰ 'ਤੇ ਸੰਘਣੀ ਧੁੰਦ ਦੇ ਮੌਸਮ 'ਚ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ

ਪੰਜਾਬ ਦੀ ਸਰਹੱਦ 'ਤੇ ਸੰਘਣੀ ਧੁੰਦ ਅਤੇ ਚੁਣੌਤੀਪੂਰਨ ਸਥਿਤੀਆਂ ਦੇ ਵਿਚਕਾਰ, ਬੀ.ਐੱਸ.ਐੱਫ. ਪੰਜਾਬ ਨੇ ਤਰਨਤਾਰਨ ਵਿੱਚ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਦੋ ਡਰੋਨਾਂ ਨੂੰ ਰੋਕਿਆ ਅਤੇ ਇੱਕ ਹੈਰੋਇਨ ਦੀ ਖੇਪ (570 ਗ੍ਰਾਮ) ਜ਼ਬਤ ਕੀਤੀ। ਹੈਰੋਇਨ ਦੀ ਇੱਕ ਖੇਪ ਸਮੇਤ DJI Mavic 3 ਕਲਾਸਿਕ ਮਾਡਲਾਂ ਵਜੋਂ ਪਛਾਣੇ ਗਏ ਦੋਵੇਂ ਡਰੋਨ, ਸੰਭਾਵਤ ਤੌਰ 'ਤੇ ਰੋਕੇ ਗਏ ਸਨ ਅਤੇ ਪ੍ਰਭਾਵਸ਼ਾਲੀ ਜਵਾਬੀ ਉਪਾਵਾਂ ਨੂੰ ਲਾਗੂ ਕਰਨ ਕਾਰਨ ਹੇਠਾਂ ਲਿਆਂਦਾ ਗਿਆ ਸੀ BSF ਦੇ ਜਵਾਨਾਂ ਨੇ ਪੰਜਾਬ ਦੀ ਸਰਹੱਦ 'ਤੇ ਮੌਜੂਦਾ ਕਠੋਰ ਮੌਸਮ ਦੇ ਬਾਵਜੂਦ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਆਪਣੇ ਅਣਥੱਕ ਯਤਨ ਜਾਰੀ ਰੱਖੇ ਹੋਏ ਹਨ।

08:10 AM

ਅੰਮ੍ਰਿਤਸਰ ਦੇ ਇਸਲਾਮਾਬਾਦ ਪੁੱਲ ਦੇ ਉੱਤੇ ਹੋਇਆ ਭਿਆਨਕ ਐਕਸੀਡੈਂਟ, ਦੋ ਐਕਟੀਵਾ ਸਵਾਰ ਪੁੱਲ ਤੋਂ ਡਿੱਗੇ ਥੱਲੇ, ਹਾਲਤ ਬਣੀ ਹੋਈ ਗੰਭੀਰ, ਹਸਪਤਾਲ 'ਚ ਜੇਰੇ ਇਲਾਜ।

ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਇੱਕ ਲੜਕਾ ਲੜਕੀ ਜੋ ਐਕਟੀਵਾ ਸਵਾਰ ਸਨ ਉਹਨਾਂ ਦੇ ਵਿੱਚ ਤੇਜ਼ ਰਫਤਾਰ ਵਿੱਚ ਆਈ ਗੱਡੀ ਵੱਜੀ ਜਿਸ ਦੇ ਕਰਕੇ ਲੜਕਾ ਲੜਕੀ ਪੁੱਲ ਦੇ ਉੱਤੋਂ ਥੱਲੇ ਡਿੱਗੇ , ਐਕਟੀਵਾ ਸਵਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨਾਂ ਦਾ ਨਿੱਜੀ ਹਸਪਤਾਲ ਤੇ ਚੱਲ ਰਿਹਾ ਇਲਾਜ

ਪੁਲਿਸ ਵੀ ਪਹੁੰਚੀ ਮੌਕੇ ਤੇ, ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹੈ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

07:42 AM

ਘਰ ਤੋਂ ਦਵਾਈ  ਲੈਣ ਗਏ ਨੌਜਵਾਨ ਦੀ ਸ਼ੱਕੀ ਹਾਲਤ ਚ ਮੌਤ 

ਘਰੋਂ ਦਵਾਈ ਲੈ ਕੇ ਆਉਣ ਦੇ ਲਈ ਕਹਿ ਕੇ ਗਏ  ਬੁਢਲਾਡਾ ਦੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਡਰੇਨ ਦੇ ਵਿੱਚੋਂ ਦੋ ਦਿਨ ਬਾਅਦ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਬੁਢਲਾਡਾ ਦੇ ਹਸਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ

ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ 4 ਦੇ ਵਸਨੀਕ ਨੌਜਵਾਨ  ਹਰਜੋਤ ਸਿੰਘ ਪੁੱਤਰ ਅਮਰੀਕ ਸਿੰਘ ਬੀਤੇ ਦਿਨੀ ਮਾਨਸਾ ਵਿਖੇ ਆਪਣੀ ਸਰੀਰਕ ਬਿਮਾਰੀ ਲਈ ਦਵਾਈ ਲੈਣ ਗਿਆ ਸੀ ਜਿਸ ਦੀ ਸ਼ੱਕੀ ਲਾਸ਼ ਅੱਜ ਸਵੇਰੇ ਬੁਢਲਾਡਾ ਦੇ ਨਜ਼ਦੀਕ ਪਿੰਡ ਅਹਿਮਦਪੁਰ ਅਤੇ ਪਿੰਡ ਕੁੱਲਹੈਰੀ ਦੇ ਵਿਚਕਾਰ ਬਣੀ ਡਰੇਨ ਦੀ ਪਟੜੀ ਤੇ ਮਿਲੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਹਰਜੋਤ ਸਿੰਘ ਆਪਣੇ ਪਿਤਾ ਨਾਲ ਟਰੱਕ ਤੇ ਕੰਡਕਟਰ ਦਾ ਕੰਮ ਕਰਦਾ ਸੀ ਕੱਲ ਉਸਦੇ ਪਿਤਾ ਕਰਨਾਲ (ਹਰਿਆਣਾ) ਵਿਖੇ ਚਾਵਲ ਦਾ ਟਰੱਕ ਭਰ ਕੇ ਜਾ ਰਹੇ ਸੀ ਤਾਂ ਉਕਤ ਨੌਜਵਾਨ ਆਪਣੇ ਘਰ ਰਹਿ ਗਿਆ ਅਤੇ ਦੁਪਹਿਰ ਸਮੇਂ ਦਵਾਈ ਲੈਣ ਲਈ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਗਿਆ ਜਿਸ ਤੋਂ ਵਾਪਸ ਘਰ ਨਹੀਂ ਪਰਤਿਆ ਅਤੇ ਅੱਜ ਸਵੇਰੇ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਬੁਢਲਾਡਾ ਦੇ ਨੇੜਲੇ ਪਿੰਡ ਅਹਿਮਦਪੁਰ ਅਤੇ ਪਿੰਡ ਕਲਹਿਰੀ ਦੇ ਵਿਚਕਾਰ ਬਣੀ ਡਰੇਨ ਦੀ ਪਟੜੀ ਤੇ ਮਿਲੀ ਉਨਾਂ ਦੱਸਿਆ ਕਿ ਇਸ ਸਬੰਧੀ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਬੁਢਲਾਡਾ ਦੇ ਸਰਕਾਰੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ ।

Trending news