Chandigarh Transfer News: ਚੰਡੀਗੜ੍ਹ ਪੁਲਿਸ ਵਿੱਚ ਵੱਡੇ ਪੱਧਰ ਉਤੇ ਫੇਰਬਦਲ ਕੀਤਾ ਗਿਆ ਹੈ।
Trending Photos
Chandigarh Transfer News (ਮਨੋਜ ਜੋਸ਼ੀ): ਚੰਡੀਗੜ੍ਹ ਪੁਲਿਸ ਵਿੱਚ ਵੱਡੇ ਪੱਧਰ ਉਤੇ ਫੇਰਬਦਲ ਕੀਤਾ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਵੱਲੋਂ ਕਈ ਅਧਿਕਾਰੀਆਂ ਨੂੰ ਅਸਥਾਈ ਤੌਰ ਉਤੇ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਸੋਮਵਾਰ ਰਾਤ ਨੂੰ ਸ਼ਹਿਰ ਦੇ ਦੋ ਡੀਐਸਪੀ ਅਤੇ 15 ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਗਏ। ਇਹ ਹੁਕਮ ਐਸਪੀ ਕੇਤਨ ਬਾਂਸਲ ਵੱਲੋਂ ਜਾਰੀ ਕੀਤੇ ਗਏ ਹਨ। ਇੰਸਪੈਕਟਰ ਮਨਿੰਦਰ ਸਿੰਘ ਨੂੰ ਹਾਈ ਕੋਰਟ ਤੋਂ ਆਪ੍ਰੇਸ਼ਨ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਅਤੇ ਇੰਸਪੈਕਟਰ (ਓਆਰਪੀ) ਸਤਵਿੰਦਰ ਸਿੰਘ ਨੂੰ ਪੀਸੀਆਰ ਤੋਂ ਕ੍ਰਾਈਮ ਬ੍ਰਾਂਚ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।
ਇੰਸਪੈਕਟਰ ਬਲਦੇਵ ਕੁਮਾਰ ਨੂੰ ਐਸਐਚਓ ਏਐਨਟੀਐਫ (ਐਂਟੀ ਨਾਰਕੋਟਿਕਸ ਡਿਟੈਕਸ਼ਨ ਫੋਰਸ) ਆਈਸੀ ਕੰਪਿਊਟਰ ਸੈਕਸ਼ਨ ਅਤੇ ਕੰਟੀਨ ਦਾ ਇੰਚਾਰਜ ਬਣਾਇਆ ਗਿਆ ਹੈ, ਰੋਹਿਤ ਕੁਮਾਰ ਨੂੰ ਏਐਨਟੀਐਫ ਵੱਲੋਂ ਸੈਕਟਰ 17 ਥਾਣੇ ਦਾ ਐਸਐਚਓ ਬਣਾਇਆ ਗਿਆ ਹੈ।
ਇੰਸਪੈਕਟਰ (ਓ.ਆਰ.ਪੀ.) ਸਤਿੰਦਰ ਨੂੰ ਸਕਿਓਰਿਟੀ ਤੋਂ ਸੈਕਟਰ 34 ਥਾਣੇ ਦਾ ਐਸਐਚਓ ਅਤੇ ਇੰਸਪੈਕਟਰ ਜਸਬੀਰ ਸਿੰਘ ਨੂੰ ਹਾਈ ਕੋਰਟ ਮੋਨੀਟਰਿੰਗ ਸੈੱਲ ਤੋਂ ਮਲੋਆ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪੰਜਾਬ ਵਿੱਚ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਜ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਸਨ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੂੰ ਹਰਚੰਦ ਸਿੰਘ ਭੁੱਲਰ ਦੀ ਥਾਂ ਡੀਆਈਜੀ ਬਠਿੰਡਾ ਰੇਂਜ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Punjab News: ਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਆਦੇਸ਼
ਰੋਪੜ ਰੇਂਜ ਦੇ ਡੀਆਈਜੀ ਜਗਦਲੇ ਨੀਲਾਂਬਰ ਵਿਜੇ ਨੂੰ ਡੀਆਈਜੀ ਟੈਕਨੀਕਲ ਸਰਵਿਸਿਜ਼ ਐਂਡ ਕਮਿਊਨਿਟੀ ਅਫੇਅਰਜ਼, ਚੰਡੀਗੜ੍ਹ, ਜਦੋਂ ਕਿ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਡੀਆਈਜੀ, ਰੋਪੜ ਰੇਂਜ ਨਿਯੁਕਤ ਕੀਤਾ ਗਿਆ ਸੀ। ਗੌਰਵ ਤੂਰ, ਜੋ ਕਿ ਇਸ ਸਮੇਂ ਏਆਈਜੀ ਪਰਸੋਨਲ ਵਜੋਂ ਤਾਇਨਾਤ ਸਨ, ਨੂੰ ਐਸਐਸਪੀ ਕਪੂਰਥਲਾ, ਜਦਕਿ ਕਪੂਰਥਲਾ ਦੀ ਮੌਜੂਦਾ ਐਸਐਸਪੀ ਵਤਸਲਾ ਗੁਪਤਾ ਨੂੰ ਕਮਾਂਡੈਂਟ ਪੀਏਪੀ ਜਲੰਧਰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Punjab News: ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ