Chandigarh News: ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੁਰੇਂਦਰ ਸਿੰਘ ਯਾਦਵ ਨੇ ਕਿਹਾ ਕਿ 26 ਤਰੀਕ ਨੂੰ International Day against Drug ਮਨਾਇਆ ਜਾਣਾ ਹੈ ਉਸੇ ਤਹਿਤ ਅੱਜ ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਇਸ ਦੀ ਸ਼ੁਰੂਆਤ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ, ਥਾਣਿਆਂ ਅਤੇ ਮਾਰਕੀਟਾਂ ਦੇ ਵਿੱਚ ਨਸ਼ੇ ਪ੍ਰਤੀ ਲੋਕਾਂ ਨੂੰ ਜਾਗੂਰਕ ਕਰਨ ਦੇ ਲਈ ਸੈਮੀਨਾਰ ਲਗਾਏ ਜਾਣਗੇ।
Trending Photos
Chandigarh News: ਦੇਸ਼ਭਰ ਵਿੱਚ ਨਸ਼ੇ ਨੂੰ ਵਰਗੇ ਕੋਹੜ ਨੂੰ ਲੈ ਕੇ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਲੜ੍ਹੀ ਦੇ ਤਹਿਤ ਚੰਡੀਗੜ੍ਹ ਵਿੱਚ NCB ਅਤੇ ਚੰਡੀਗੜ੍ਹ ਪੁਲਿਸ ਵੱਲੋਂ ਮਿਲਕੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਚੰਡੀਗੜ੍ਹ ਸੁਖਨਾ ਲੇਕ 'ਤੇ 5 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਵਿੱਚ ਚੰਡੀਗੜ੍ਹ ਦੇ ਸਕੂਲੀ ਵਿਦਿਆਰਥੀਆਂ, ਸ਼ਹਿਰਵਾਸੀਆਂ, ਚੰਡੀਗੜ੍ਹ ਪੁਲਿਸ ਅਤੇ ਨਾਰਕੋਟਿਕਸ ਬਿਊਰੋ ਨੇ ਅਧਿਕਾਰੀਆਂ ਨੇ ਸ਼ਮੂਲਿਅਤ ਕੀਤੀ।
ਮੈਰਾਥਨ ਦੀ ਸ਼ੁਰੂਆਤ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਵੱਲੋਂ ਨਸ਼ੇ ਵਰਗੇ ਕੋਹੜ ਪ੍ਰਤੀ ਜਾਗਰੂਕ ਕਰਨ ਦੇ ਲਈ ਨੁੱਕੜ ਨਾਟਕ ਵੀ ਖੇਡੇ ਗਏ। ਇਸ ਦੌਰਾਨ ਪੋਸਟਰਾਂ ਰਾਹੀ ਵੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਸੰਬੰਧੀ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੁਰੇਂਦਰ ਸਿੰਘ ਯਾਦਵ ਨੇ ਕਿਹਾ ਕਿ 26 ਤਰੀਕ ਨੂੰ International Day against Drug ਮਨਾਇਆ ਜਾਣਾ ਹੈ ਉਸੇ ਤਹਿਤ ਅੱਜ ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਇਸ ਦੀ ਸ਼ੁਰੂਆਤ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ, ਥਾਣਿਆਂ ਅਤੇ ਮਾਰਕੀਟਾਂ ਦੇ ਵਿੱਚ ਨਸ਼ੇ ਪ੍ਰਤੀ ਲੋਕਾਂ ਨੂੰ ਜਾਗੂਰਕ ਕਰਨ ਦੇ ਲਈ ਸੈਮੀਨਾਰ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਨਸ਼ੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਇਨ੍ਹਾਂ ਸੈਮੀਨਾਰਾਂ ਦੇ ਵਿੱਚ ਜਾਗਰੂਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Weather Update: ਸੂਬੇ ਵਿੱਚ ਗਰਮੀ ਨੇ ਮੁੜ ਜ਼ੋਰ ਫੜਿਆ, 8 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ
ਇਸ ਦੇ ਨਾਲ ਹੀ ਡੀਜੀਪੀ ਨੇ ਕਿਹਾ ਕਿ ਦੇਸ਼ ਨੂੰ ਅਤੇ ਚੰਡੀਗੜ੍ਹ ਨੂੰ ਨਸ਼ੇ ਤੋਂ ਮੁਕਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਰ ਨੌਜਵਾਨਾਂ ਨੂੰ ਵੀ ਇਨ੍ਹਾਂ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ।
ਇਹ ਵੀ ਪੜ੍ਹੋ: J&K Attacks News: ਜੰਮੂ-ਕਸ਼ਮੀਰ ਦੇ ਕਠੂਆ 'ਚ ਅੱਤਵਾਦੀ ਹਮਲੇ, 48 ਘੰਟਿਆਂ 'ਚ ਦੂਜਾ ਹਮਲਾ