ਸਰਦੀ ਜੁਕਾਮ ਦਾ ਰਾਮਬਾਣ ਇਲਾਜ ਹੈ ਇਹ ਛੋਟੇ ਬੀਜ
Manpreet Singh
Nov 27, 2024
ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ।
ਰਸੋਈ ਵਿੱਚ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ। ਉਨ੍ਹਾਂ ਵਿੱਚੋ ਇੱਕ ਹੈ ਅਜਵਾਇਨ।
ਜੇਕਰ ਦੇਖਿਆ ਜਾਵੇ ਤਾਂ ਅਜਵਾਇਨ ਹਰ ਭਾਰਤੀ ਰਸੋਈ ਵਿੱਚ ਮੌਜੂਦ ਹੁੰਦਾ ਹੈ।
ਪਰੌਂਠਾ, ਨਮਕੀਨ, ਸਬਜ਼ੀ, ਪੁਰੀ, ਮਟਰੀ ਆਦਿ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ ਤੇ ਇਹ ਸਰੀਰ ਵਿਚ ਗਰਮਾਹਟ ਰੱਖਣ ਵਿਚ ਮਦਦ ਕਰਦੀ ਹੈ।
ਗਲੇ ਦੀ ਖਰਾਸ਼ ਹੋਵੇ ਜਾਂ ਜ਼ੁਕਾਮ ਕਾਰਨ ਹੋਣ ਵਾਲੀ ਸਮੱਸਿਆ ਇਹ ਹਰ ਸਮੱਸਿਆ ਲਈ ਰਾਮਬਾਣ ਸਾਬਤ ਹੁੰਦਾ ਹੈ।
ਜੇਕਰ ਕਿਸੇ ਨੂੰ ਗਲੇ 'ਚ ਖਰਾਸ਼ ਜਾਂ ਇਨਫੈਕਸ਼ਨ ਹੈ।
ਅਜਵਾਇਣ ਨੂੰ ਕੁਝ ਦੇਰ ਤੱਕ ਮੂੰਹ 'ਚ ਰੱਖਣ ਨਾਲ ਕਾਫੀ ਰਾਹਤ ਮਿਲਦੀ ਹੈ।
ਠੰਡ ਦੇ ਦਿਨਾਂ ਵਿਚ ਚਾਹ ਵਿਚ ਅਜਵਾਇਨ ਮਿਲਾ ਕੇ ਪੀਣ ਨਾਲ ਜ਼ੁਕਾਮ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ
ਇਸ ਨੂੰ ਚਬਾ ਕੇ ਖਾਣ ਨਾਲ ਵੀ ਠੰਡ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਅਜਵਾਇਨ ਪੇਟ ਦਰਦ ਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦਗਾਰ ਹੈ।
ਠੰਡੇ ਮੌਸਮ ਵਿਚ ਇਮਿਊਨ ਸਿਸਟਮ ਲਈ ਵੀ ਅਜਵਾਇਨ ਫਾਇਦੇਮੰਦ ਹੁੰਦੀ ਹੈ।
ਅਜਵਾਇਨ ਸਰੀਰ ਵਿੱਚ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਜੋ ਸਰੀਰ ਦੀ ਚਰਬੀ ਨੂੰ ਸਾੜਦੀ ਹੈ।
Disclaimer
ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।
VIEW ALL
Birthday Special: IAS ਅਫ਼ਸਰ ਬਣਨਾ ਚਾਹੁੰਦੀ ਸੀ ਇਹ ਅਦਾਕਾਰਾ, ਫਿਰ ਕਿਉਂ ਰੱਖਿਆ ਫ਼ਿਲਮਾਂ 'ਚ ਕਦਮ
Read Next Story