ਗਾਇਕ ਦਰਸ਼ਨ ਰਾਵਲ ਤੇ ਧਾਰਲ ਸੁਰੇਲੀਆ ਵਿਆਹ ਦੇ ਬੰਧਨ ਵਿੱਚ ਬੱਝੇ, ਤਸਵੀਰਾਂ ਹੋਈ ਰਹੀਆਂ ਵਾਇਰਲ

Manpreet Singh
Jan 20, 2025

ਗਾਇਕ ਦਰਸ਼ਨ ਰਾਵਲ ਨੇ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਇ ਵਿੱਚ ਕਦਮ ਰੱਖਿਆ ਹੈ, ਉਸਨੇ ਆਪਣੇ ਬੈਸਟਫ੍ਰੈਡ ਧਾਰਲ ਸੁਰੇਲੀਆ ਦੇ ਨਾਲ ਵਿਆਹ ਕਰਵਾ ਲਿਆ ਹੈ।

ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆਂ ਉੱਤੇ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਫੈਨਜ਼ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।

ਸ਼ਨਿੱਚਵਾਰ ਨੂੰ ਦਰਸ਼ਨ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਦਾ ਸ਼ੇਅਰ ਕੀਤੀਆਂ।

ਤਸਵੀਰਾਂ ਸੁੰਦਰਤਾ ਨਾਲ ਜੋੜੇ ਦੇ ਪਿਆਰ ਅਤੇ ਖੁਸ਼ੀ ਨੂੰ ਕੈਦ ਕਰਦੀਆਂ ਹਨ, ਜੋ ਰਵਾਇਤੀ ਪਹਿਰਾਵੇ ਵਿੱਚ ਚਮਕਦਾਰ ਦਿਖਾਈ ਦੇ ਰਹੇ ਸਨ।

ਧਾਰਲ ਸੁਰੇਲੀਆ ਦੀ ਇੰਸਟਾਗ੍ਰਾਮ ਬਾਇਓ ਦੇ ਅਨੁਸਾਰ ਉਹ ਆਰਕੀਟੈਕਚਰ ਅਤੇ ਡਿਜ਼ਾਈਨ ਵਿੱਚ ਮੁਹਾਰਤ ਰੱਖਦੀ ਹੈ।

CEPT, ETH, Babson, ਅਤੇ RISD ਵਰਗੇ ਪ੍ਰਸਿੱਧ ਸੰਸਥਾਨਾਂ ਤੋਂ ਗ੍ਰੈਜੂਏਟ, ਉਹ ਇੱਕ ਆਰਕੀਟੈਕਟ, ਡਿਜ਼ਾਈਨ ਉੱਦਮੀ, ਅਤੇ ਰੰਗਕਰਮੀ ਹੈ।

ਦਰਸ਼ਨ ਰਾਵਲ ਨੇ 2014 ਵਿੱਚ "India's Raw Star" ਦੇ ਪਹਿਲੇ ਸ਼ੋਅ ਵਿੱਚ ਇੱਕ ਪ੍ਰਤੀਯੋਗੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ।

ਦਰਸ਼ਨ ਨੇ ਮਸ਼ਹੂਰ ਬਾਲੀਵੁੱਡ ਹਿੱਟ ਗਾਣੇ ਗਾਏ ਹਨ, ਜਿਸ 'ਚ ਲਵਯਾਤਰੀ ਦਾ "Chogada", ਸ਼ੇਰਸ਼ਾਹ ਦਾ "Kabhi Tumhe" ਅਤੇ ਰੌਕੀ ਦਾ "Dhindhora Baje Re" ਗੀਤ ਸ਼ਾਮਲ ਹੈ।

ਦਰਸ਼ਨ ਨੇ Ivory Sherwani ਪਹਿਨੀ ਹੋਈ ਹੈ, ਜਦੋਂ ਕਿ ਧਾਰਲ ਨੇ ਸ਼ਾਨਦਾਰ ਲਾਲ ਰੰਗ ਦਾ ਕਲਾਸਿਕ ਲਹਿੰਗਾ ਪਾਇਆ ਹੋਇਆ ਹੈ।

ਫੈਨਜ਼ ਨੇ ਕਮੈਂਟ ਸੈਕਸ਼ਨ ਵਿੱਚ ਨਵੇਂ ਵਿਆਹੇ ਜੋੜੇ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

VIEW ALL

Read Next Story