Coconut Water Benefits: ਨਾਰੀਅਲ ਪਾਣੀ ਸਰੀਰ ਨੂੰ ਤਾਜ਼ਗੀ ਦਿੰਦਾ ਹੈ। ਇਹ ਪੋਟਾਸੀਅਮ, ਸੋਡਿਯਮ ਅਤੇ ਮੈਗਨੀਸ਼ੀਅਮ ਵਰਗੇ ਗੁਣਾ ਨਾਲ ਭਰਪੂਰ ਹੁੰਦਾ ਹੈ, ਜਾਣੋ ਇੱਥੇ ਲਾਭ
ਗਰਮੀ ਵਿੱਚ ਹੀ ਨਾਰੀਅਲ ਪਾਣੀ ਪੀਣਾ ਫਾਇਦਮੰਦ ਹੁੰਦਾ ਹੈ ਪਰ ਸਿਹਤ ਮਾਹਿਰਾਂ ਦੇ ਅਨੁਸਾਰ ਸਰਦੀਆਂ ਵਿੱਚ ਵੀ ਨਾਰੀਅਲ ਪਾਣੀ ਦੇ ਫਾਇਦੇ ਹਨ ਅਤੇ ਇਹ ਪੀਣਾ ਲਾਭਕਾਰੀ ਹੋ ਸਕਦਾ ਹੈ।
ਸਰਦੀ ਵਿੱਚ ਸਰੀਰ ਨੂੰ ਕਦੇ- ਕਦੇ ਹਾਈਡਰੇਟ ਰੱਖਣ ਦੀ ਜ਼ਰੂਰਤ ਹੋ ਸਕਦੀ ਹੈ ਕਿਉਂਕਿ ਬਾਹਰ ਦੇ ਠੰਢੇ ਮੌਸਮ ਕਾਰਨ ਅਸੀਂ ਪਾਣੀ ਦੀ ਖ਼ਪਤ ਘਟਾ ਦਿੰਦੇ ਹਾਂ। ਇਸ ਵਿੱਚ ਪੋਟਾਸੀਅਮ, ਸੋਡੀਅਮ, ਮੈਗਨੀਸ਼ੀਅਮ ਅਤੇ ਕੈਲਸੀਅਮ ਵਰਗੇ ਇਲੈਕਟਰੋਲਾਈਟਸ ਹੁੰਦੇ ਹਨ ਜੋ ਪਾਣੀ ਦੇ ਸੰਤੁਲਨ ਨੂੰ ਬਰਕਰਾਰ ਰੱਖਦੇ ਹਨ।
ਸਰਦੀਆਂ ਵਿੱਚ ਕਈ ਵਾਰੀ ਮੌਸਮ ਦੇ ਨਾਲ ਸਰੀਰ ਦਾ ਮੈਟਾਬੋਲਿਕ ਰੇਟ ਘਟ ਜਾਂਦਾ ਹੈ ਅਤੇ ਸਰੀਰ ਨੂੰ ਸਹੀ ਊਰਜਾ ਦੇਣਾ ਮੁਸ਼ਕਲ ਹੋ ਜਾਂਦਾ ਹੈ। ਨਾਰੀਅਲ ਪਾਣੀ ਇਹ ਕਮੀ ਪੂਰੀ ਕਰ ਸਕਦਾ ਹੈ ਅਤੇ ਸਰੀਰ ਵਿੱਚ ਤਾਜ਼ਗੀ ਨੂੰ ਬਰਕਰਾਰ ਰੱਖ ਸਕਦਾ ਹੈ।
ਸਰਦੀ ਵਿੱਚ ਤਵਚਾ ਰੁਖੀ ਹੋ ਜਾਂਦੀ ਹੈ ਅਤੇ ਖੁਸ਼ਕੀ ਦਾ ਸਾਹਮਣਾ ਕਰਦੀ ਹੈ। ਨਾਰੀਅਲ ਪਾਣੀ ਵਿੱਚ ਕੁਝ ਐਂਟੀ-ਇੰਫਲਾਮੇਟਰੀ ਅਤੇ ਐਂਟੀ-ਆਕਸਿਡੈਂਟ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਾਹਰੀ ਪ੍ਰਭਾਵਾਂ ਤੋਂ ਬਚਾਉਂਦੇ ਹਨ ਅਤੇ ਸਰੀਰ ਦੀ ਸਿਹਤ ਵਿੱਚ ਸਹਾਇਤਾ ਕਰਦੇ ਹਨ।
ਸਰਦੀਆਂ ਵਿੱਚ ਕਈ ਵਾਰੀ ਪਾਚਨ ਦੀ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ, ਜਿਵੇਂ ਕਿ ਗੈਸ, ਹਲਕੀ ਕਬਜ਼ ਜਾਂ ਜਿਆਦਾ ਭੁੱਖ ਨਾ ਲੱਗਣਾ। ਨਾਰੀਅਲ ਪਾਣੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ।
ਨਾਰੀਅਲ ਪਾਣੀ ਘੱਟ ਕੈਲੋਰੀ ਵਾਲਾ ਪੀਣ ਵਾਲਾ ਪਦਾਰਥ ਹੈ ਅਤੇ ਇਸ ਵਿੱਚ ਮੋਟਾਪਾ ਵਧਾਉਣ ਵਾਲੀਆਂ ਸ਼ੱਕਰ ਜਾਂ ਫੈਟ ਨਹੀਂ ਹੁੰਦੇ। ਇਸ ਤੋਂ ਇਲਾਵਾ ਇਹ ਨੈਚਰਲ ਤੌਰ 'ਤੇ ਕਮਜ਼ੋਰੀ ਨੂੰ ਦੂਰ ਕਰਨ ਅਤੇ ਬਲਡ ਪ੍ਰੈਸ਼ਰ ਨੂੰ ਸਹੀ ਰੱਖਣ ਵਿੱਚ ਵੀ ਮਦਦਗਾਰ ਹੈ।
(Disclaimer- ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।)
ट्रेन्डिंग फोटोज़