Khanna News: ਜਾਣਕਾਰੀ ਅਨੁਸਾਰ ਸਰਬਪ੍ਰੀਤ ਸਿੰਘ ਆਪਣੀ ਆਈ-20 ਕਾਰ ਵਿੱਚ ਚੰਡੀਗੜ੍ਹ ਤੋਂ ਆਪਣੇ ਪਿੰਡ ਚੰਦੂਮਾਜਰਾ (ਪਟਿਆਲਾ) ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸਦੀ ਕਾਰ ਦੇ ਅੱਗੇ ਇੱਕ ਫਾਰਚੂਨਰ ਕਾਰ ਆ ਕੇ ਰੁਕੀ ਤੇ ਉਸਦੀ ਕਾਰ ਘੇਰ ਲਈ ਗਈ।
Trending Photos
Khanna News(ਧਰਮਿੰਦਰ ਸਿੰਘ): ਪੰਜਾਬੀ ਕਲਾਕਾਰ ਅਤੇ ਸਿਆਸਤਦਾਨ ਕਰਮਜੀਤ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ ਦੀ ਖ਼ਬਰ ਹੈ। ਲਾਂਡਰਾ ਦੇ ਮਜਾਤ ਇਲਾਕੇ ਨੇੜੇ ਲੁਟੇਰਿਆਂ ਨੇ ਪਹਿਲਾਂ ਸਰਬਪ੍ਰੀਤ ਸਿੰਘ ਦੀ ਕਾਰ ਨੂੰ ਘੇਰ ਲਿਆ ਅਤੇ ਫਿਰ ਸਰਬਪ੍ਰੀਤ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਉਸਦੀ ਕਾਰ ਖੋਹ ਕੇ ਭੱਜ ਗਏ। ਸਰਬਪ੍ਰੀਤ ਨੂੰ ਜ਼ਖਮੀ ਹਾਲਤ ਵਿੱਚ ਖੰਨਾ ਵਿਖੇ ਸੁੱਟਿਆ ਗਿਆ। ਜਿਸ ਕਾਰਨ ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।
ਸਰਬਪ੍ਰੀਤ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ
ਜਾਣਕਾਰੀ ਅਨੁਸਾਰ ਸਰਬਪ੍ਰੀਤ ਸਿੰਘ ਆਪਣੀ ਆਈ-20 ਕਾਰ ਵਿੱਚ ਚੰਡੀਗੜ੍ਹ ਤੋਂ ਆਪਣੇ ਪਿੰਡ ਚੰਦੂਮਾਜਰਾ (ਪਟਿਆਲਾ) ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸਦੀ ਕਾਰ ਦੇ ਅੱਗੇ ਇੱਕ ਫਾਰਚੂਨਰ ਕਾਰ ਆ ਕੇ ਰੁਕੀ ਤੇ ਉਸਦੀ ਕਾਰ ਘੇਰ ਲਈ ਗਈ। ਫਾਰਚੂਨਰ ਵਿੱਚੋਂ ਨਿਕਲੇ ਬਦਮਾਸ਼ਾਂ ਨੇ ਉਸਨੂੰ ਪਿਸਤੌਲ ਦੀ ਨੋਕ 'ਤੇ ਬਾਹਰ ਕੱਢਿਆ ਅਤੇ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਲਿਆ। ਉਨ੍ਹਾਂ ਵਿੱਚੋਂ ਇੱਕ ਲੁਟੇਰਾ ਉਸਦੀ ਆਈ-20 ਕਾਰ ਲੈ ਕੇ ਫਰਾਰ ਹੋ ਗਿਆ। ਫਾਰਚੂਨਰ ਸਵਾਰ ਉਸਨੂੰ ਆਪਣੇ ਨਾਲ ਲੈ ਗਏ। ਸਰਹਿੰਦ ਵਿੱਚ ਉਸਦੇ ਏਟੀਐਮ ਵਿੱਚੋਂ ਲਗਭਗ 9,500 ਰੁਪਏ ਕਢਵਾਏ ਗਏ। ਖੰਨਾ ਆ ਕੇ ਲੁਟੇਰਿਆਂ ਨੇ ਉਸਨੂੰ ਸੁੱਟ ਦਿੱਤਾ ਅਤੇ ਭੱਜ ਗਏ।
ਜੋੜੇਪੁਲ ਨੇੜਿਉਂ ਕਾਰ ਮਿਲੀ
ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਸਰਬਪ੍ਰੀਤ ਸਿੰਘ ਦੀ ਕਾਰ ਜੋੜੇਪੁਲ ਨੇੜਿਉ ਮਿਲੀ। ਦੂਜੇ ਪਾਸੇ ਸਰਬਪ੍ਰੀਤ ਦਾ ਇਲਾਜ ਸਿਵਲ ਹਸਪਤਾਲ ਖੰਨਾ ਵਿਖੇ ਚੱਲ ਰਿਹਾ ਹੈ। ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਇਹ ਘਟਨਾ ਰਾਜਪੁਰਾ ਇਲਾਕੇ ਵਿੱਚ ਵਾਪਰੀ। ਉੱਥੋਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਗਲੀ ਜਾਂਚ ਰਾਜਪੁਰਾ ਪੁਲਿਸ ਵੱਲੋਂ ਕੀਤੀ ਜਾਵੇਗੀ। ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।