Ropar News: ਦੋਨਾਂ ਪਤੀ-ਪਤਨੀ ਉੱਤੇ ਤਿੰਨ ਤਿੰਨ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਸਨ ਅਤੇ ਇਹਨਾਂ ਵੱਲੋਂ ਲਗਾਤਾਰ ਨਸ਼ਾ ਸਪਲਾਈ ਦਾ ਕੰਮ ਕੀਤਾ ਜਾ ਰਿਹਾ ਸੀ।
Trending Photos
Ropar News (ਬਿਮਲ ਕੁਮਾਰ): ਰੋਪੜ ਦੇ ਸਦਾਵਰਤ ਇਲਾਕੇ ਦੇ ਵਿੱਚ ਅੱਜ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਤੇ ਕਾਰਵਾਈ ਕਰਦੇ ਹੋਏ ਜੇਸੀਬੀ ਚਲਾ ਦਿੱਤੀ ਗਈ ਅਤੇ ਮਕਾਨ ਨੂੰ ਢੇਰੀ ਕਰ ਦਿੱਤਾ ਗਿਆ। ਇਸ ਘਰ ਦੇ ਮਾਲਕ ਦੋਨੇ ਪਤੀ ਪਤਨੀ ਰਲ ਕੇ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਤੇ ਇਸ ਵੇਲੇ ਜ਼ਮਾਨਤ ਉੱਤੇ ਬਾਹਰ ਆਏ ਹੋਏ ਹਨ।
ਐਸਐਸਪੀ ਰੋਪੜ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਅਤੇ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਦੋਨਾਂ ਪਤੀ ਪਤਨੀ ਉੱਤੇ ਤਿੰਨ ਤਿੰਨ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਸਨ ਅਤੇ ਇਹਨਾਂ ਵੱਲੋਂ ਲਗਾਤਾਰ ਨਸ਼ਾ ਸਪਲਾਈ ਦਾ ਕੰਮ ਕੀਤਾ ਜਾ ਰਿਹਾ ਸੀ।
ਡਿਪਟੀ ਕਮਿਸ਼ਨਰ ਰੋਪੜ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜੰਗ ਛੇੜੀ ਗਈ ਹੈ। ਅਤੇ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੇ ਲਈ ਰੀ-ਹੈਬਲੀਟੇਸ਼ਨ ਸੈਂਟਰ ਵੀ ਬਣਾਏ ਗਏ ਹਨ। ਅਤੇ ਜੋ ਲੋਕ ਨਸ਼ਾ ਵੇਚ ਰਹੇ ਹਨ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ।