Bathinda Accident News: ਪੰਜਾਬ ਵਿੱਚ ਧੁੰਦ ਦੇ ਵਧਣ ਕਰਕੇ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਬਠਿੰਡਾ 'ਚ ਡਿਵਾਈਡਰ ਨਾਲ ਕਾਰ ਟੱਕਰਾ ਗਈ। ਇਸ ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਦੱਸ ਜਾ ਰਹੇ ਹਨ।
Trending Photos
Bathinda Accident News: ਪੰਜਾਬ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਨਾਲ ਹੁਣ ਸੜਕਾਂ ਉੱਤੇ ਵਿਜੀਬਿਲਟੀ ਘੱਟ ਗਈ ਹੈ। ਸੜਕ ਹਾਦਸੇ ਲਗਾਤਰਾ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਠਿੰਡਾ ਦੀ ਮਾਲ ਰੋਡ ਉੱਤੇ ਡਿਵਾਈਡਰ ਨਾਲ ਕਾਰ ਟਕਰਾਉਣ ਕਰਕੇ ਵੱਡਾ ਹਾਦਸਾ ਵਾਪਰਿਆ। ਕਾਰ ਸਵਾਰ ਚਾਰ ਲੋਕਾਂ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ।
ਚਾਰੋ ਨੌਜਵਾਨ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿੱਚ ਐਮਬੀਬੀਐਸ ਡਾਕਟਰੀ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਕਾਰ ਤੇਜ਼ ਹੋਣ ਕਾਰਨ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਭਰਕੱਚੇ ਉੱਡ ਗਏ। ਜ਼ਖ਼ਮੀਆਂ ਨੂੰ ਆਦੇਸ਼ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਹੈ ਜੋ ਸੀਰੀਅਸ ਹਨ ਪੁਲਿਸ ਮੌਕੇ ਤੇ ਤਫਤੀਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: Moga Firing News: ਡੋਲੀ ਵਾਲੀ ਕਾਰ 'ਤੇ ਫਾਇਰਿੰਗ ਕੀਤੀ, ਡਰਾਈਵਰ ਦੀ ਹਾਲਤ ਨਾਜ਼ੁਕ
ਮੌਕੇ ਉੱਤੇ ਖੜੇ ਚਸ਼ਮਦੀਨਾਂ ਨੇ ਦੱਸਿਆ ਕਿ ਰਾਤ ਸਮੇਂ ਇਹ ਦਰਦਨਾਕ ਹਾਦਸਾ ਹੋਇਆ। ਦੱਸਿਆ ਕਿ ਕਾਰ ਬਹੁਤ ਜਿਆਦਾ ਤੇਜ਼ ਸੀ ਜੋ ਸੰਭਲ ਨਹੀਂ ਪਾਈ ਜਿਸ ਕਾਰਨ ਇਹ ਐਕਸੀਡੈਂਟ ਹੋਇਆ। ਹਾਦਸੇ ਦੇ ਦੌਰਾਨ ਕਾਰ ਵਿੱਚ ਚਾਰ ਲੋਕ ਸਵਾਰ ਸਨ। ਐਕਸੀਡੈਂਟ ਤੋਂ ਪਹਿਲਾਂ ਹੀ ਇੱਕ ਕਾਰ ਵਿੱਚੋਂ ਡਿੱਗ ਪਿਆ ਸੀ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬਾਕੀਆਂ ਨੂੰ ਸਿਵਲ ਹਸਪਤਾਲ ਵਿੱਚ ਸਮਾਜ ਸੇਵੀ ਸੰਸਥਾ ਵੱਲੋਂ ਪਹੁੰਚਾਇਆ ਗਿਆ। ਮਰਨ ਵਾਲੇ ਨੌਜਵਾਨ ਦੇ ਪਿਤਾ ਵੀ ਮੌਕੇ ਉੱਤੇ ਪੁੱਜੇ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 11 ਵਜੇ ਦੇ ਕਰੀਬ ਮੇਰੇ ਨਾਲ ਗੱਲ ਹੋਈ ਉਦੋਂ ਠੀਕ -ਠਾਕ ਸੀ ਪਤਾ ਨਹੀਂ ਮੇਰੇ ਬੱਚੇ ਨੂੰ ਕੀ ਹੋਇਆ?
ਇਹ ਵੀ ਪੜ੍ਹੋ: Punjab Weather Updates: ਪੰਜਾਬ 'ਚ ਸ਼ਿਮਲੇ ਵਰਗੀ ਠੰਡ! ਤਾਪਮਾਨ ਆਮ ਨਾਲੋਂ ਘੱਟ, IMD ਵੱਲੋਂ ਧੁੰਦ ਦਾ ਅਲਰਟ
(ਕੁਲਬੀਰ ਬੀਰਾ ਦੀ ਰਿਪੋਰਟ)